ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਰੱਖਣ ਅਤੇ ਉਨ੍ਹਾਂ ਦੀ ਇਮਿਊਨਿਟੀ ਨੂੰ ਵਧਾਉਣ ਲਈ ਪੰਜਾਬ ਪੁਲਿਸ ਹੁਣ ਮੁਲਾਜ਼ਮਾਂ ਦੀ ਡਾਇਟ ਵਿੱਚ ਇੱਕ ਨਵੀਂ ਚੀਜ਼ ਸ਼ਾਮਲ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਨੂੰ ਰੋਜ਼ਾਨਾ ਖੁਰਾਕ ਵਿੱਚ ਮਿਲੇਟਸ ਯਾਨੀ ਬਾਜਰਾ ਸ਼ਾਮਲ ਕਰਨ ਲਈ ਕਿਹਾ ਗਿਆ। ਇਸ ਸਬੰਧੀ ਡੀਜੀਪੀ ਦਫ਼ਤਰ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼ ਨੂੰ ਪੱਤਰ ਭੇਜਿਆ ਹੈ।
ਇਸ ‘ਚ ਕਿਹਾ ਗਿਆ ਹੈ ਕਿ ਬਾਜਰਾ ਉਨ੍ਹਾਂ ਦੀ ਇਮਿਊਨਿਟੀ ਵਧਾਉਣ ‘ਚ ਬਹੁਤ ਅਹਿਮ ਭੂਮਿਕਾ ਨਿਭਾ ਸਕਦੇ ਹਨ, ਇਸ ਲਈ ਬਾਜਰੇ ਦੀ ਵਰਤੋਂ ਰੋਜ਼ਾਨਾ ਖੁਰਾਕ ‘ਚ ਕਰਨੀ ਚਾਹੀਦੀ ਹੈ। ਇਸ ਦਾ ਮੰਤਵ ਲਈ ਸਬੰਧਤ ਜ਼ਿਲ੍ਹਿਆਂ ਦੇ ਐਸ.ਐਸ.ਪੀਜ਼ ਵੀ ਪੁਲਿਸ ਮੁਲਾਜ਼ਮਾਂ ਨੂੰ ਇਮਿਊਨਿਟੀ ਵਧਾਉਣ ਲਈ ਜਾਗਰੂਕ ਕਰਨਗੇ।
ਬਾਜਰਾ (ਕੰਗਨੀ, ਕੋਦਰਾ, ਹਰੀ ਕੰਗਨੀ, ਸਵਾਂਕ ਅਤੇ ਕੁਟਕੀ ਅਨਾਜ) ਸਿਹਤ ਦੇ ਲਿਹਾਜ਼ ਨਾਲ ਪੌਸ਼ਟਿਕ, ਕੁਦਰਤੀ ਫਾਈਬਰ ਨਾਲ ਭਰਪੂਰ, ਪ੍ਰੋਟੀਨ, ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੋਣ ਕਾਰਨ ਕੋਰੋਨਾ ਕਾਲ ਤੋਂ ਬਾਅਦ ਇਮਿਊਨਿਟੀ ਬੂਸਟਰ ਵਜੋਂ ਮਸ਼ਹੂਰ ਹੋ ਗਿਆ ਹੈ। ਇਸ ਦੇ ਨਾਲ ਹੀ ਕਿਸਾਨਾਂ ਲਈ ਇਸ ਨੂੰ ਉਗਾਉਣਾ ਵਧੇਰੇ ਲਾਹੇਵੰਦ ਹੋ ਗਿਆ ਹੈ। ਇਹ ਦਾਣੇ ਘੱਟ ਪਾਣੀ ਅਤੇ ਘੱਟ ਉਪਜਾਊ ਜ਼ਮੀਨ ਵਿੱਚ ਵੀ ਉੱਗਦੇ ਹਨ।
ਇਸ ਨੂੰ ਝੋਨੇ ਨਾਲੋਂ 3.5 ਗੁਣਾ ਘੱਟ ਪਾਣੀ ਦੀ ਲੋੜ ਹੁੰਦੀ ਹੈ ਅਤੇ ਕੀਮਤ ਵੀ ਕਣਕ ਤੋਂ ਵੱਧ ਮਿਲਦੀ ਹੈ। ਇੰਨਾ ਹੀ ਨਹੀਂ ਇਨ੍ਹਾਂ ਵਿੱਚ ਹੋਰ ਫ਼ਸਲਾਂ ਦੇ ਮੁਕਾਬਲੇ ਰਸਾਇਣਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਵੀ ਨਹੀਂ ਕੀਤੀ ਜਾਂਦੀ। ਇਹ ਕੁਦਰਤੀ ਖੇਤੀ ਵਿੱਚ ਗਿਣੇ ਜਾਂਦੇ ਹਨ, ਇਸ ਲਈ ਇਹ ਵਾਤਾਵਰਣ ਅਨੁਕੂਲ ਵੀ ਹਨ। ਇਨ੍ਹਾਂ ਦੀ ਵਰਤੋਂ ਕਈ ਬੀਮਾਰੀਾਂ ਤੋਂ ਬਚਾਅ ‘ਚ ਵੀ ਬਹੁਤ ਫਾਇਦੇਮੰਦ ਹੁੰਦਾ ਹੈ।
ਇਹ ਵੀ ਪੜ੍ਹੋ : ਤਾਲਿਬਾਨ ਦਾ ਨਵਾਂ ਫਰਮਾਨ, ਲੜਕੀਆਂ ਲਈ ਯੂਨੀਵਰਸਿਟੀਜ਼ ਦੇ ਦਰਵਾਜ਼ੇ ਬੰਦ, ਲਗਾਇਆ ਬੈਨ
ਸ਼ੁੱਧ ਅਤੇ ਸੰਤੁਲਿਤ ਖੁਰਾਕ ਨਾ ਲੈਣ ਨਾਲ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਘੱਟਣ ਲੱਗ ਜਾਂਦੀ ਹੈ ਅਤੇ ਗੰਭੀਰ ਬਿਮਾਰੀਆਂ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ਦੇ ਜ਼ਿਆਦਾ ਘੰਟੇ, ਕੰਮ ਦਾ ਭਾਰੀ ਬੋਝ ਅਤੇ ਪਰਿਵਾਰ ਤੋਂ ਦੂਰ ਰਹਿਣ ਕਾਰਨ ਘਰੇਲੂ, ਡਿਊਟੀ ਅਤੇ ਨਿੱਜੀ ਕੰਮਾਂ ਦੌਰਾਨ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਮੇਂਦਰ ਦੱਤ, ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਡਾਇਰੈਕਟਰ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਵੱਲੋਂ ਜਵਾਨਾਂ ਨੂੰ ਬਾਜਰਾ ਖੁਆਉਣ ਦਾ ਫੈਸਲਾ ਸ਼ਲਾਘਾਯੋਗ ਹੈ। ਇਸ ਨਾਲ ਜਵਾਨਾਂ ਦੀ ਇਮਿਊਨਿਟੀ ਵੀ ਵਧੇਗੀ, ਅਜਿਹੇ ਕਰਮਚਾਰੀ ਜੋ ਮੋਟਾਪੇ ਤੋਂ ਪੀੜਤ ਹਨ, ਇਸ ਨਾਲ ਉਨ੍ਹਾਂ ਦਾ ਮੋਟਾਪਾ ਘੱਟ ਹੋਵੇਗਾ। ਸ਼ੂਗਰ ਅਤੇ ਬੀਪੀ ਦੀ ਸ਼ਿਕਾਇਤ ਵੀ ਖਤਮ ਹੋ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: