ਮੰਗਲਵਾਰ ਸਵੇਰੇ ਐਕਟਿਵਾ ‘ਤੇ ਸਕੂਲ ਜਾਂਦੇ ਸਮੇਂ ਦੋਰਾਹਾ ਨੇੜੇ ਧੁੰਦ ਕਾਰਨ ਅਣਪਛਾਤੇ ਵਾਹਨ ਦੀ ਟੱਕਰ ਨਾਲ ਮੌਤ ਦੇ ਮੂੰਹ ਵਿੱਚ ਗਈ ਮਹਿਲਾ ਟੀਚਰ ਦਾ ਪਰਿਵਾਰ ਸਦਮੇ ‘ਚ ਹੈ। ਦੁੱਗਰੀ ਦੇ ਭਾਈ ਹਿੰਮਤ ਸਿੰਘ ਨਗਰ ਦੇ ਰਹਿਣ ਵਾਲੇ ਜਸਪਿੰਦਰ ਨੇ ਆਪਣੇ ਦੋ ਬੱਚਿਆਂ ਨੂੰ ਰੋਜ਼ਾਨਾ ਵਾਂਗ ਸਕੂਲ ਲਿਜਾਣ ਲਈ ਉਠਾਇਆ, ਉਨ੍ਹਾਂ ਲਈ ਨਾਸ਼ਤਾ ਹਣਾਇਆ ਅਤੇ ਫਿਰ ਬਾਏ ਕਹਿੰਦੇ ਹੋਏ ਘਰੋਂ ਨਿਕਲੀ ਤੇ ਫਿਰ ਕਦੇ ਵਾਪਿਸ ਨਾ ਆਈ। 4 ਦਿਨ ਬਾਅਦ ਹੀ ਛੁੱਟੀਆਂ ਹੋਣ ਕਾਰਨ ਉਸ ਨੇ ਬਾਹਰ ਘੁੰਮਣ ਦੀ ਪਲਾਨਿੰਗ ਵੀ ਬਣਾ ਲਈ ਸੀ।
ਸਿਹਤ ਪ੍ਰਤੀ ਸੁਚੇਤ ਰਹਿਣ ਵਾਲੀ ਜਸਪਿੰਦਰ ਕੌਰ ਨੇ 10 ਘੰਟੇ ਪਹਿਲਾਂ ਇੱਕ ਸਟੇਟਸ ਪੋਸਟ ਕਰਕੇ ਲੋਕਾਂ ਨੂੰ ਧੁੰਦ ਵਿੱਚ ਸਾਵਧਾਨੀ ਨਾਲ ਗੱਡੀ ਚਲਾਉਣ ਦਾ ਮੈਸੇਜ ਦਿੱਤਾ ਸੀ। ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਜਸਪਿੰਦਰ ਦੀ ਜਾਨ ਉਸ ਧੁੰਦ ਵਿੱਚ ਖੁੱਸ ਗਈ ਜਿਸ ਤੋਂ ਲੋਕਾਂ ਨੂੰ ਬਚਣ ਦਾ ਸਟੇਟਸ ਲਾਇਆ ਸੀ।
ਘਰ ਵਿੱਚ ਹਾਹਾਕਾਰ ਮਚਿਆ ਹੋਇਆ ਹੈ। 40 ਸਾਲਾਂ ਮਹਿਲਾ ਅਧਿਆਪਕ ਜਸਪਿੰਦਰ ਕੌਰ ਦਾ ਪਤੀ ਪਰਮਿੰਦਰ ਸਿੰਘ ਫੈਕਟਰੀ ਚਲਾਉਂਦਾ ਹੈ, ਉਨ੍ਹਾਂ ਦੀ 5 ਸਾਲ ਦੀ ਧੀ ਪ੍ਰੀਤਮ ਕੌਰ ਅਤੇ 9 ਸਾਲ ਦਾ ਪੁੱਤਰ ਅਨਮੋਲ ਦੀਪ ਸਿੰਘ ਹੈ। ਉਸ ਦੀ ਸੱਸ ਨੇ ਦੱਸਿਆ ਕਿ ਜਸਪਿੰਦਰ ਬਹੁਤ ਹੱਸਮੁੱਖ ਸੀ। ਬੱਚਿਆਂ ਲਈ ਪਾਣੀ ਗਰਮ ਕਰਨ ਲਈ ਕਹਿ ਕੇ ਗਈ ਸੀ। ਸਕੂਲ ਜਾਣ ਤੋਂ ਪਹਿਲਾਂ ਬੱਚਿਆਂ ਅਤੇ ਪਰਿਵਾਰਕ ਵਾਲਿਆਂ ਲਈ ਨਾਸ਼ਤਾ ਵੀ ਤਿਆਰ ਕੀਤਾ। ਇਸ ਤੋਂ ਬਾਅਦ ਉਹ ਬਾਏ ਕਹਿ ਕੇ ਚਲੀ ਗਈ।
ਜਸਪਿੰਦਰ ਨੇ ਆਪਣਾ ਸਟੇਟਸ ਲਾਇਆ ਹੋਇਆ ਸੀ ਦੋਸਤੋ, ਧੁੰਦ ਦਾ ਮੌਸਮ ਆ ਗਿਆ ਹੈ, ਧਿਆਨ ਨਾਲ ਗੱਡੀ ਚਲਾਓ… ਮੰਜ਼ਿਲ ‘ਤੇ ਪਹੁੰਚਣ ਲਈ ਬੇਸ਼ੱਕ 10-15 ਮਿੰਟ ਦੀ ਦੇਰ ਹੋ ਜਾਵੇ ਪਰ ਵਾਹਨ ਹੌਲੀ ਚਲਾਓ। ਦੁਨੀਆ ਲਈ ਤੁਸੀਂ ਕੁਝ ਵੀ ਹੋਵੋ ਪਰ ਆਪਣੇ ਪਰਿਵਾਰ ਲਈ ਤੁਸੀਂ ਪੂਰਾ ਜਹਾਨ ਹੋ।
ਇਹ ਵੀ ਪੜ੍ਹੋ : ਮੋਟਾ ਅਨਾਜ ਘਟਾਏਗਾ ਪੰਜਾਬ ਪੁਲਿਸ ਦਾ ਮੋਟਾਪਾ! SSPs ਨੂੰ ਡਾਇਟ ਸਬੰਧੀ ਭੇਜੀ ਗਈ ਚਿੱਠੀ
ਮਹਿਲਾ ਅਧਿਆਪਕ ਦੋਰਾਹਾ ਨੇੜੇ ਰਾਏਪੁਰ ਰਾਜਪੂਤਾ ਦੇ ਸਰਕਾਰੀ ਸਕੂਲ ਲਈ ਰਵਾਨਾ ਹੋਈ ਸੀ। ਹਾਦਸਾ ਸੰਤ ਆਸ਼ਰਮ ਨੇੜੇ ਵਾਪਰਿਆ। ਉਹ ਅੱਧਾ ਘੰਟਾ ਸੜਕ ’ਤੇ ਪਈ ਰਹੀ, ਪਰ ਕਿਸੇ ਨੇ ਉਸ ਨੂੰ ਨਹੀਂ ਚੁੱਕਿਆ। ਜਦੋਂ ਇੱਕ ਹੋਰ ਅਧਿਆਪਕ ਨੇ ਦੇਖਿਆ ਤਾਂ ਉਸ ਨੇ ਅਧਿਆਪਕਾ ਦੇ ਟੁੱਟੇ ਫ਼ੋਨ ਦਾ ਸਿਮ ਕਾਰਡ ਕੱਢ ਕੇ ਆਪਣੇ ਮੋਬਾਈਲ ਵਿੱਚ ਪਾਇਆ ਅਤੇ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ।
ਵੀਡੀਓ ਲਈ ਕਲਿੱਕ ਕਰੋ -: