ਦੁਨੀਆ ਦੇ ਮਹਾਨ ਪੈਗੰਬਰ ਬਾਬਾ ਵੇਂਗਾ ਨੇ ਕਈ ਸਾਲ ਪਹਿਲਾਂ ਅਜਿਹੀਆਂ ਭਵਿੱਖਬਾਣੀਆਂ ਕੀਤੀਆਂ ਸਨ ਜੋ ਸੱਚ ਸਾਬਤ ਹੋਈਆਂ ਹਨ। ਉਨ੍ਹਾਂ ਨੇ ਸਾਲ 2023 ਸਣੇ ਆਉਣ ਵਾਲੇ ਦਹਾਕਿਆਂ ਲਈ ਕਈ ਭਵਿੱਖਬਾਣੀਆਂ ਵੀ ਕੀਤੀਆਂ ਹਨ। ਕਿਉਂਕਿ ਸਾਲ 2023 ਸ਼ੁਰੂ ਹੋਣ ‘ਚ ਕੁਝ ਹੀ ਸਮਾਂ ਬਾਕੀ ਹੈ। ਅਜਿਹੇ ‘ਚ ਇਨ੍ਹਾਂ ਭਵਿੱਖਬਾਣੀਆਂ ਦੇ ਸਹੀ ਹੋਣ ਦੇ ਖਦਸ਼ੇ ਨੂੰ ਲੈ ਕੇ ਲੋਕਾਂ ਦੇ ਮਨਾਂ ‘ਚ ਡਰ ਦਾ ਮਾਹੌਲ ਹੈ। ਅੱਜ ਅਸੀਂ ਕੁਝ ਅਜਿਹੀਆਂ ਭਵਿੱਖਬਾਣੀਆਂ ਬਾਰੇ ਜਾਣਦੇ ਹਾਂ ਜੋ ਜੇਕਰ ਸਾਲ 2023 ਵਿੱਚ ਸੱਚ ਸਾਬਤ ਹੋਈਆਂ ਤਾਂ ਤਬਾਹੀ ਮਚਾ ਦੇਣਗੀਆਂ। ਇਹ ਘਟਨਾਵਾਂ ਸਮੁੱਚੀ ਮਨੁੱਖ ਜਾਤੀ ਲਈ ਵੱਡੇ ਸੰਕਟ ਦਾ ਕਾਰਨ ਬਣ ਸਕਦੀਆਂ ਹਨ।
ਤੀਜੀ ਵਿਸ਼ਵ ਜੰਗ?
ਬੁਲਗਾਰੀਆ ਵਿੱਚ ਜਨਮੇ ਬਾਬਾ ਵੇਂਗਾ ਨੇ ਸਾਲ 2023 ਵਿੱਚ ਤੀਜੇ ਵਿਸ਼ਵ ਯੁੱਧ ਦੀ ਭਵਿੱਖਬਾਣੀ ਕੀਤੀ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਕਿਹਾ ਹੈ ਕਿ ਜੈਵਿਕ ਹਥਿਆਰਾਂ ਦੀ ਵਰਤੋਂ ਤੀਜੀ ਵਿਸ਼ਵ ਜੰਗ ‘ਚ ਕੀਤੀ ਜਾ ਸਕਦੀ ਹੈ। ਜ਼ਾਹਿਰ ਹੈ ਕਿ ਐਟਮ ਬੰਬ ਦੀ ਵਰਤੋਂ ਸਮੁੱਚੀ ਮਨੁੱਖ ਜਾਤੀ ਲਈ ਵੱਡਾ ਖ਼ਤਰਾ ਸਾਬਤ ਹੋ ਸਕਦੀ ਹੈ। ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਅਤੇ ਇਸ ਕਾਰਨ ਪੈਦਾ ਹੋਏ ਤਣਾਅ ਦੀ ਸਥਿਤੀ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਅਜਿਹੇ ਵਿੱਚ ਇਸ ਭਵਿੱਖਬਾਣੀ ਦੇ ਸੱਚ ਹੋਣ ਦਾ ਖ਼ਤਰਾ ਜਾਇਜ਼ ਹੈ। ਇਸ ਦੇ ਨਾਲ ਹੀ ਇਹ ਸਵਾਲ ਉੱਠਣਾ ਲਾਜ਼ਮੀ ਹੈ ਕਿ ਜੇ ਤੀਜਾ ਵਿਸ਼ਵ ਯੁੱਧ ਹੋਇਆ ਤਾਂ ਇਸ ਦੇ ਨਤੀਜੇ ਖ਼ਤਰਨਾਕ ਹੋਣਗੇ ਪਰ ਇਸ ਤੋਂ ਇਲਾਵਾ ਕੀ ਦੁਨੀਆ ‘ਤੇ ਅਮਰੀਕਾ ਦਾ ਰਾਜ ਕਾਇਮ ਰਹੇਗਾ ਜਾਂ ਰਾਸ਼ਟਰਪਤੀ ਪੁਤਿਨ ਅਤੇ ਰੂਸ ਇਸ ਦੀ ਥਾਂ ‘ਤੇ ਆਪਣਾ ਦਬਦਬਾ ਕਾਇਮ ਕਰ ਸਕਣਗੇ।
ਕੀ ਕੋਈ ਸੂਰਜੀ ਤੂਫਾਨ ਹੋਵੇਗਾ?
ਬਾਬਾ ਵੇਂਗਾ ਨੇ ਧਰਤੀ ਬਾਰੇ ਇੱਕ ਹੋਰ ਮਹੱਤਵਪੂਰਨ ਭਵਿੱਖਬਾਣੀ ਕੀਤੀ ਹੈ ਕਿ ਸਾਲ 2023 ਵਿੱਚ ਧਰਤੀ ਉੱਤੇ ਸੂਰਜੀ ਤੂਫ਼ਾਨ ਆ ਸਕਦਾ ਹੈ। ਇਸ ਨੂੰ ਸੂਰਜੀ ਸੁਨਾਮੀ ਵੀ ਕਿਹਾ ਜਾ ਰਿਹਾ ਹੈ। ਇਸ ਤੂਫਾਨ ਨਾਲ ਗ੍ਰਹਿ ਦੀ ਚੁੰਬਕੀ ਸ਼ਕਤੀ ਨੂੰ ਭਾਰੀ ਨੁਕਸਾਨ ਹੋਵੇਗਾ ਅਤੇ ਧਰਤੀ ਦੀ ਗਤੀਵਿਧੀ ‘ਚ ਬਦਲਾਅ ਆ ਸਕਦਾ ਹੈ। ਇੰਨਾ ਹੀ ਨਹੀਂ, ਧਰਤੀ ਦੀ ਗਤੀਵਿਧੀ ‘ਚ ਹੋਣ ਵਾਲੇ ਇਸ ਬਦਲਾਅ ਦਾ ਮੌਸਮ ‘ਤੇ ਵੱਡਾ ਅਸਰ ਪਵੇਗਾ ਅਤੇ ਇਹ ਮਨੁੱਖਤਾ ਲਈ ਵੱਡਾ ਖਤਰਾ ਸਾਬਤ ਹੋ ਸਕਦਾ ਹੈ।
ਇਹ ਵੀ ਪੜ੍ਹੋ : ਨਵੇਂ ਸਾਲ ‘ਤੇ ਮੋਦੀ ਸਰਕਾਰ ਦਾ ਤੋਹਫ਼ਾ, Post Office ਦੀਆਂ ਛੋਟੀ ਬੱਚਤ ਸਕੀਮਾਂ ‘ਤੇ ਵਧੀ ਵਿਆਜ
ਦੱਸ ਦੇਈਏ ਕਿ 1911 ‘ਚ ਬੁਲਗਾਰੀਆ ‘ਚ ਜਨਮੇ ਬਾਬਾ ਵੇਂਗਾ ਨੇ ਬਹੁਤ ਛੋਟੀ ਉਮਰ ‘ਚ ਹੀ ਅੱਖਾਂ ਦੀ ਰੋਸ਼ਨੀ ਗੁਆ ਦਿੱਤੀ ਸੀ। 1996 ਵਿੱਚ ਆਪਣੀ ਮੌਤ ਤੋਂ ਪਹਿਲਾਂ ਉਨ੍ਹਾਂ ਨੇ ਕਈ ਭਵਿੱਖਬਾਣੀਆਂ ਕੀਤੀਆਂ ਸਨ, ਜਿਨ੍ਹਾਂ ਵਿੱਚੋਂ 80 ਫੀਸਦੀ ਭਵਿੱਖਬਾਣੀਆਂ ਸੱਚ ਸਾਬਤ ਹੋਈਆਂ ਹਨ। ਅਜਿਹੇ ‘ਚ 2023 ‘ਚ ਵੀ ਬਾਬਾ ਵੱਲੋਂ ਕੀਤੀ ਗਈ ਭਵਿੱਖਬਾਣੀ ਦੇ ਸੱਚ ਹੋਣ ਦੀ 80 ਫੀਸਦੀ ਸੰਭਾਵਨਾ ਹੈ।
ਵੀਡੀਓ ਲਈ ਕਲਿੱਕ ਕਰੋ -: