ਪੰਜਾਬ ਪੁਲਿਸ ਨੇ ਨਵੇਂ ਸਾਲ ਮੌਕੇ ਸ਼ਰਾਰਤੀ ਅਨਸਰ ਵਿਰੁੱਧ ਕਮਰ ਕੱਸ ਲਈ ਹੈ ‘ਤਾਂ ਜੋ ਉਹ ਇਸ ਜਸ਼ਨ ਨੂੰ ਵਿਗਾੜ ਨਾ ਸਕਣ। ਇਸ ਸਬੰਧੀ ਸਾਰੇ ਜ਼ਿਲ੍ਹਿਆਂ ਦੇ SSP ਅਤੇ CP ਨੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਹਨ। ਇਸ ਸੁਰੱਖਿਆ ਦੇ ਮੱਦੇਨਜ਼ਰ ਬਾਹਰੀ ਸਰਹੱਦ ਤੋਂ ਅੰਦਰੂਨੀ ਖੇਤਰਾਂ ਤੱਕ ਨਾਕਾਬੰਦੀ, ਚੈਕਿੰਗ, ਗਸ਼ਤ ਅਤੇ PCR ਦੀ ਆਵਾਜਾਈ ਲਈ ਪੂਰੀ ਤਿਆਰੀ ਕਰ ਲਈ ਗਈ ਹੈ।
ਦੱਸ ਦੇਈਏ ਕਿ ਪੰਜਾਬ ਦੇ ਡੀਜੀਪੀ ਦੇ ਹੁਕਮਾਂ ਅਨੁਸਾਰ ਹੰਗਾਮਾ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਦੀ ਪੂਰੀ ਸਖ਼ਤੀ ਹੋਵੇਗੀ। ਇਸ ਲਈ ਪੁਲਿਸ ਅਲਕੋ ਸੈਂਸਰ ਲੈ ਕੇ ਸੜਕਾਂ ‘ਤੇ ਖੜ੍ਹੇ ਨਜ਼ਰ ਆਉਣਗੇ। ਚਲਾਨ ਤੋਂ ਇਲਾਵਾ ਸੂਬਾ ਪੁਲਿਸ ਹੋਰ ਕਿਸਮ ਦੀ ਕਾਨੂੰਨੀ ਕਾਰਵਾਈ ਕਰਨ ਲਈ ਵੀ ਪੂਰੀ ਤਰ੍ਹਾਂ ਤਿਆਰ ਹੈ। ਹਰ ਜ਼ਿਲ੍ਹੇ ਦੇ SSP/CP ਨੇ ਸੁਰੱਖਿਆ ਦੇ ਮੱਦੇਨਜ਼ਰ ਅਧੀਨ SHO ਦੀ ਅਗਵਾਈ ਵਿੱਚ ਪੁਲਿਸ ਟੀਮਾਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ। ਇਸ ਦੇ ਨਾਲ-ਨਾਲ ਸਾਰੇ ਜ਼ਿਲ੍ਹਿਆਂ ਦੀ ਪੁਲਿਸ ਨੇ ਸਰਹੱਦੀ ਖੇਤਰਾਂ ‘ਤੇ ਵੀ ਸਾਵਧਾਨੀ ਦੇ ਕਦਮ ਚੁੱਕੇ ਹਨ।
ਇਹ ਵੀ ਪੜ੍ਹੋ : ਬਿਹਾਰ ਵਿਚ ਜ਼ਹਿਰੀਲੀ ਸ਼ਰਾਬ ਮਾਮਲੇ ਦਾ ਮਾਸਟਰਮਾਈਂਡ ਦਿੱਲੀ ‘ਤੋਂ ਗ੍ਰਿਫਤਾਰ
ਜਾਣਕਾਰੀ ਅਨੁਸਾਰ ਛੋਟੇ-ਵੱਡੇ ਬਾਜ਼ਾਰਾਂ ਵਿਚ ਵੀ ਪੰਜਾਬ ਪੁਲਿਸ ਪੂਰੀ ਤਰ੍ਹਾਂ ਸੁਰੱਖਿਆ ਲਈ ਤਿਆਰ ਹੈ। ਕਈ ਥਾਵਾਂ ‘ਤੇ ਸੁਰੱਖਿਆ ਦੇ ਮੱਦੇਨਜ਼ਰ ਆਮ ਲੋਕਾਂ ਨੂੰ ਸੁਚੇਤ ਰੱਖਣ ਲਈ ਐਲਾਨ ਵੀ ਕੀਤੇ ਜਾ ਰਹੇ ਹਨ। ਐਲਕੋ ਸੈਂਸਰ ਨਾਲ ਡਰਾਈਵਰਾਂ ਦੇ ਟੈਸਟ ਤੋਂ ਇਲਾਵਾ 30 ਦਸੰਬਰ ਦੀ ਰਾਤ ਤੋਂ ਹੀ ਵਾਹਨਾਂ ਦੇ ਦਸਤਾਵੇਜ਼ਾਂ ਅਤੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਸ਼ੁਰੂਨ ਕਰ ਦਿੱਤੀ ਗਈ ਹੈ। ਅੱਜ ਪੂਰੀ ਪੰਜਾਬ ਪੁਲਿਸ ਸੜਕਾਂ ‘ਤੇ ਤਿਆਰ ਹੈ, ਤਾਂ ਜੋ ਸਾਲ ਬੀਤ ਜਾਣ ਨਾਲ ਕੋਈ ਮਾੜੀ ਘਟਨਾ ਨਾ ਵਾਪਰ ਸਕੇ ਅਤੇ ਨਵੇਂ ਸਾਲ 2023 ਦਾ ਸਵਾਗਤ ਸ਼ਾਨੋ-ਸ਼ੌਕਤ ਅਤੇ ਸ਼ਾਂਤੀਪੂਰਵਕ ਢੰਗ ਨਾਲ ਕੀਤਾ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -: