ਪਟਿਆਲਾ ਦੇ ਕਸਬਾ ਡਕਾਲਾ ਵਿੱਚ ਅੱਜ ਇੱਕ ਦਿਲ ਨੂੰ ਦਹਿਲਾਉਣ ਵਾਲੀ ਵੀਡੀਓ ਸਾਹਮਣੇ ਆਈ, ਜਿਸ ਦੇ ਵਿੱਚ ਇੱਕ ਨੌਜਵਾਨ ਨੂੰ ਸਕੋਰਪੀਓ ਗੱਡੀ ਦੇ ਵਿੱਚ ਕੁਝ ਨੌਜਵਾਨ ਕਿਡਨੈਪ ਕਰਕੇ ਲਿਜਾਂਦੇ ਦਿਖਾਈ ਦੇ ਰਹੇ ਹਨ ਅਤੇ ਬਾਅਦ ਵਿੱਚ ਇਸ ਨੌਜਵਾਨ ਦੀ ਮ੍ਰਿਤਕ ਦੇਹ ਸੰਗਰੂਰ ਪਟਿਆਲਾ ਰੋਡ ‘ਤੇ ਮਿਲੀ।
ਨੌਜਵਾਨ ਦੀ ਪਛਾਣ ਨਵਾਬ ਖਾਨ ਵਜੋਂ ਹੋਈ ਹੈ, ਜੋਕਿ ਕਰੀਬ 26 ਸਾਲ ਦਾ ਹੈ ਅਤੇ ਪਿੰਡ ਡਕਾਲਾ ਦਾ ਹੀ ਰਹਿਣ ਵਾਲਾ ਹੈ। ਉਸ ਦਾ ਵਿਆਹ ਇੱਕ ਸਾਲ ਪਹਿਲਾਂ ਹੀ ਹੋਇਆ ਸੀ। ਮੁੱਢਲੀ ਜਾਣਕਾਰੀ ਵਿਚ ਵਾਰਦਾਤ ਦੀ ਵਜ੍ਹਾ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ।

ਕਿਡਨੈਪਿੰਗ ਕਰਨ ਦੀ ਵੀਡੀਓ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਇਸ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਆਦਮੀ ਦਾ ਹੱਥ ਕਾਲੇ ਸਕਾਰਪੀਓ ਤੋਂ ਬਾਹਰ ਲਟਕਦਾ ਦਿਖਾਈ ਦੇ ਰਿਹਾ ਹੈ। ਪੈਟਰੋਲ ਪੰਪ ਤੋਂ ਸੀਸੀਟੀਵੀ ਫੁਟੇਜ ਵੀ ਪ੍ਰਾਪਤ ਕਰ ਲਈ ਗਈ ਹੈ। ਪੁਲਿਸ ਸ਼ੱਕੀਆਂ ਦੀ ਭਾਲ ਕਰ ਰਹੀ ਹੈ। ਕਤਲ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ।
ਇਹ ਵੀ ਪੜ੍ਹੋ : ਲੁਧਿਆਣਾ ’ਚ ਰੂਹ ਕੰਬਾਊ ਵਾ/ਰਦਾ/ਤ, ਘਰ ‘ਚ ਵੜ ਕੇ ਬੰਦੇ ਦਾ ਗੁੱਟ ਤੋਂ ਵੱ/ਢਿਆ ਹੱਥ
ਇਸ ਕਿਡਨੈਪਿੰਗ ਤੋਂ ਬਾਅਦ ਕੀਤੇ ਕਤਲ ਦੇ ਕਾਰਨਾਂ ਦਾ ਪੁਲਿਸ ਵੱਲੋਂ ਪਤਾ ਲਗਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਸਕਾਰਪੀਓ ਗੱਡੀ ਬਰਾਮਦ ਕਰ ਲਈ ਗਈ ਹੈ। ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








