ਰਿਸ਼ਭ ਪੰਤ ਦਾ ਸ਼ੁੱਕਰਵਾਰ ਤੜਕੇ ਦਿੱਲੀ ਤੋਂ ਆਪਣੇ ਜੱਦੀ ਸ਼ਹਿਰ ਰੁੜਕੀ ਜਾਂਦੇ ਹੋਏ ਵੱਡਾ ਐਕਸੀਡੈਂਟ ਹੋ ਗਿਆ ਸੀ। ਝਪਕੀ ਕਾਰਨ ਉਸ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ ਅਤੇ ਫਿਰ ਉਸ ਵਿੱਚੋਂ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ। ਦਿੱਲੀ-ਦੇਹਰਾਦੂਨ ਹਾਈਵੇ ‘ਤੇ ਹੋਏ ਇਸ ਹਾਦਸੇ ‘ਚ ਪੰਤ ਵਾਲ-ਵਾਲ ਬਚ ਗਏ। ਪੰਤ ਫਿਲਹਾਲ ਠੀਕ ਹਨ ਪਰ ਡੂੰਘੀਆਂ ਸੱਟਾਂ ਕਾਰਨ ਉਹ ਕੁਝ ਸਮੇਂ ਲਈ ਕ੍ਰਿਕਟ ਦੇ ਮੈਦਾਨ ਤੋਂ ਦੂਰ ਰਹਿਣਗੇ।
ਫਿਲਹਾਲ ਰਿਸ਼ਭ ਪੰਤ ਦਾ ਇਲਾਜ ਚੱਲ ਰਿਹਾ ਹੈ। ਇਸ ਦੌਰਾਨ ਹਾਦਸੇ ਤੋਂ ਬਾਅਦ ਹੁਣ ਤੱਕ ਰਿਸ਼ਭ ਦੇ ਜਲਦੀ ਠੀਕ ਹੋਣ ਲਈ ਸੋਸ਼ਲ ਮੀਡੀਆ ‘ਤੇ ਦੁਆਵਾਂ ਮੰਗੀਆਂ ਜਾ ਰਹੀਆਂ ਹਨ। ਇਨ੍ਹਾਂ ‘ਚ ਪਾਕਿਸਤਾਨੀ ਕ੍ਰਿਕਟਰ ਵੀ ਸ਼ਾਮਲ ਹਨ। ਮੁਹੰਮਦ ਰਿਜ਼ਵਾਨ ਨੇ ਹਾਲ ਹੀ ‘ਚ ਰਿਸ਼ਭ ਪੰਤ ਲਈ ਜਲਦੀ ਠੀਕ ਹੋਣ ਦੀ ਦੁਆ ਨਾਲ ਟਵੀਟ ਕੀਤਾ।
ਉਨ੍ਹਾਂ ਤੋਂ ਪਹਿਲਾਂ ਕਈ ਪਾਕਿਸਤਾਨੀ ਕ੍ਰਿਕਟਰ ਪੰਤ ਲਈ ਦੁਆਵਾਂ ਮੰਗ ਚੁੱਕੇ ਹਨ। ਸ਼ਾਬਾਦ ਖਾਨ, ਸ਼ੋਏਬ ਮਲਿਕ, ਸ਼ਾਹੀਨ ਸ਼ਾਹ ਅਫਰੀਦੀ, ਹਸਨ ਅਲੀ ਤੇ ਮੁਹੰਮਦ ਹਾਫੀਜ਼ ਨੇ ਵੀ ਪੰਤ ਦੇ ਜਲਦੀ ਠੀਕ ਹੋਣ ਲਈ ਦੁਆਵਾਂ ਮੰਗੀਆਂ।
ਇਹ ਵੀ ਪੜ੍ਹੋ : 3 ਮਹੀਨੇ ਸਰਕਾਰੀ ਮੀਟਿੰਗਾਂ ‘ਚ ਸਾਬਕਾ CM ਚੰਨੀ ਨੇ ਖਾਧਾ 60 ਲੱਖ ਦਾ ਖਾਣਾ, RTI ‘ਚ ਵੱਡੇ ਖੁਲਾਸੇ
ਭਾਰਤ ਦੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦਾ ਹਾਲ-ਚਾਲ ਪੁੱਛਣ ਲਈ DDCA ਦੀ ਟੀਮ ਸ਼ਨੀਵਾਰ ਨੂੰ ਦੇਹਰਾਦੂਨ ਦੇ ਮੈਕਸ ਹਸਪਤਾਲ ਪਹੁੰਚੀ। ਇੱਥੇ ਉਨ੍ਹਾਂ ਦੀ ਹਾਲਤ ਦਾ ਜਾਇਜ਼ਾ ਲੈਣ ਤੋਂ ਬਾਅਦ ਡੀਡੀਸੀਏ ਟੀਮ ਨੇ ਆਪਣੇ ਬਿਆਨ ‘ਚ ਕਿਹਾ ਕਿ ਰਿਸ਼ਭ ਦੀ ਸਿਹਤ ‘ਚ ਸੁਧਾਰ ਹੋ ਰਿਹਾ ਹੈ। ਅਸੀਂ ਡਾਕਟਰਾਂ ਦੇ ਇਲਾਜ ਤੋਂ ਸੰਤੁਸ਼ਟ ਹਾਂ। ਪੰਤ ਨੂੰ ਇੱਥੋਂ ਸ਼ਿਫਟ ਕਰਨ ਦਾ ਫੈਸਲਾ ਬੀਸੀਸੀਆਈ ਕਰੇਗਾ। ਬੀਸੀਸੀਆਈ ਦੇ ਡਾਕਟਰ ਵੀ ਲਗਾਤਾਰ ਸੰਪਰਕ ਵਿੱਚ ਹਨ। ਉਸ ਦਾ ਇਲਾਜ ਇੱਥੇ ਵੀ ਬਿਹਤਰ ਚੱਲ ਰਿਹਾ ਹੈ। ਜੇ ਵਧੀਆ ਇਲਾਜ ਦੀ ਲੋੜ ਹੋਵੇ ਤਾਂ ਉਨ੍ਹਾਂ ਨੂੰ ਸ਼ਿਫਟ ਵੀ ਕੀਤਾ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: