ਨਵੇਂ ਸਾਲ ਦੇ ਪਹਿਲੇ ਦਿਨ ਸ਼ਾਮ 6.30 ਵਜੇ ਭਾਰਤ ‘ਚ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਵਾਰ ਲੱਦਾਖ ਦੀ ਧਰਤੀ ਕੰਬ ਗਈ। ਭੂਚਾਲ ਦੀ ਸੂਚਨਾ ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਦਿੱਤੀ। ਕੇਂਦਰ ਨੇ ਦੱਸਿਆ ਕਿ ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 4.6 ਸੀ।
ਲੱਦਾਖ ਦਾ ਜ਼ਿਆਦਾਤਰ ਇਲਾਕਾ ਪਹਾੜੀ ਹੈ, ਇਸ ਲਈ ਖ਼ਤਰੇ ਦੀ ਸੰਭਾਵਨਾ ਵੀ ਜ਼ਿਆਦਾ ਹੈ। ਹਾਲਾਂਕਿ ਭੂਚਾਲ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਥਾਂ ‘ਤੇ ਭੂਚਾਲ ਦਾ ਕੇਂਦਰ ਸੀ, ਉਹ ਕਾਰਗਿਲ ਤੋਂ 250 ਕਿਲੋਮੀਟਰ ਦੂਰ ਹੈ।
ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਭੂਚਾਲ ਦੀ ਡੂੰਘਾਈ ਜ਼ਮੀਨ ਤੋਂ 150 ਕਿਲੋਮੀਟਰ ਹੇਠਾਂ ਸੀ। ਕੇਂਦਰ ਦੀ ਜਾਣਕਾਰੀ ‘ਚ ਕਿਹਾ ਗਿਆ ਕਿ ਲੱਦਾਖ ‘ਚ 1 ਜਨਵਰੀ ਐਤਵਾਰ ਸ਼ਾਮ 6:32:57 ‘ਤੇ ਭੂਚਾਲ ਆਇਆ। ਕਾਰਗਿਲ ਦੇ ਸਥਾਨਕ ਨਿਵਾਸੀਆਂ ਨੇ ਇਸ ਦੇ ਝਟਕੇ ਮਹਿਸੂਸ ਕੀਤੇ।
ਲੱਦਾਖ ਤੋਂ ਪਹਿਲਾਂ ਅੱਜ (01-01-2023) ਦੇਸ਼ ਵਿੱਚ ਦੋ ਹੋਰ ਥਾਵਾਂ ‘ਤੇ ਭੂਚਾਲ ਆਇਆ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ) ਮੁਤਾਬਕ ਐਤਵਾਰ ਨੂੰ ਸਵੇਰੇ 1.19 ਵਜੇ ਝੱਜਰ, ਹਰਿਆਣਾ ਦੇ ਉੱਤਰ-ਪੱਛਮ ਵਿੱਚ ਭੂਚਾਲ ਆਇਆ, ਜਿਸਦੀ ਡੂੰਘਾਈ ਜ਼ਮੀਨ ਤੋਂ 5 ਕਿਲੋਮੀਟਰ ਹੇਠਾਂ ਸੀ।
ਇਹ ਵੀ ਪੜ੍ਹੋ : ਆਫ਼ਤਾਬ ਮਿਹਿਰ, ਸ਼ਰਧਾ ਫਰਨਾਂਡੀਸ! ਕ੍ਰਾਈਮ ਪੈਟਰੋਲ ਦੇ ਐਪੀਸੋਡ ‘ਤੇ ਮਚਿਆ ਬਵਾਲ, ਭੜਕੇ ਲੋਕ
ਕੇਂਦਰ ਤੋਂ ਪ੍ਰਾਪਤ ਰੀਡਿੰਗ ਮੁਤਾਬਕ ਦਿੱਲੀ-ਐਨਸੀਆਰ ਵਿੱਚ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 3.8 ਸੀ। ਇਸ ਕਾਰਨ ਦਿੱਲੀ-ਐਨਸੀਆਰ ਦੇ ਕਈ ਇਲਾਕਿਆਂ ਵਿੱਚ ਧਰਤੀ ਹਿੱਲ ਗਈ। ਇਸ ਤੋਂ ਬਾਅਦ ਸਵੇਰੇ ਕਰੀਬ 11 ਵਜੇ ਬੰਗਾਲ ਦੀ ਖਾੜੀ ‘ਚ ਭੂਚਾਲ ਆਇਆ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 4.5 ਮਾਪੀ ਗਈ।
ਵੀਡੀਓ ਲਈ ਕਲਿੱਕ ਕਰੋ -: