ਅਬੋਹਰ ਦੇ ਅਜੀਮਗੜ੍ਹ ਵਿਚ ਇਕ ਨੌਜਵਾਨ ਨੇ ਗੁਆਂਢੀਆਂ ਤੋਂ ਤੰਗ ਆ ਕੇ ਸੁਸਾਈਡ ਕਰ ਲਿਆ। ਮੌਤ ਤੋਂ ਪਹਿਲਾਂ ਨੌਜਵਾਨ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ। ਵੀਡੀਓ ਵਿਚ ਗੁਆਂਢੀਆਂ ‘ਤੇ ਉਸ ਨੂੰ ਬਲੈਕਮੇਲ ਕਰਨ ਦੇ ਦੋਸ਼ ਲਗਾਏ ਹਨ। ਪੁਲਿਸ ਨੇ ਨੌਜਵਾਨ ਦੀ ਮੌਤ ਦੇ ਬਾਅਦ 4 ਲੋਕਾਂ ਖਿਲਾਫ ਆਤਮਹੱਤਿਆ ਲਈ ਉਕਸਾਉਣ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ। ਪਰਿਵਾਰ ਵਾਲਿਆਂ ਨੇ ਲਾਸ਼ ਨੂੰ ਰੱਖ ਕੇ ਧਰਨਾ ਲਗਾ ਦਿੱਤਾ ਹੈ। ਦੋਸ਼ੀ ਫਰਾਰ ਹੈ।
ਧਰਨੇ ‘ਤੇ ਬੈਠੇ ਮ੍ਰਿਤਕ ਰਾਕੇਸ਼ ਦੇ ਪਿਤਾ ਸਤਪਾਲ, ਬਿਮਲਾ ਤੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਰਾਕੇਸ਼ ਦੀ ਗੁਆਂਢੀ ਵਿਚ ਰਹਿਣ ਵਾਲੀ ਇਕ ਕੁੜੀ ਨਾਲ ਬੋਲਚਾਲ ਸੀ। ਦੋਵੇਂ ਫੋਨ ‘ਤੇ ਗੱਲ ਕਰਦੇ ਸਨ। ਇਸ ਦੇ ਬਾਅਦ ਲੜਕੀ ਵਾਲਿਆਂ ਨੂੰ ਦੋਵਾਂ ਬਾਰੇ ਪਤਾ ਲੱਗਾ ਤਾਂ ਉਹ ਉਸ ਨੂੰ ਝੂਠੇ ਕੇਸ ਵਿਚ ਫਸਾਉਣ ਦੀ ਧਮਕੀ ਦੇਣ ਲੱਗੇ। ਲੜਕੀ ਵੀ ਪਰਿਵਾਰ ਵਾਲਿਆਂ ਦਾ ਸਾਥ ਦੇਣ ਲੱਗੇ। ਇਸ ਦੇ ਬਾਅਦ ਗੁਆਂਢੀ ਉਸ ਨੂੰ ਬਲੈਕਮੇਲ ਕਰਨ ਲੱਗੇ। ਲੜਕੀ ਤੇ ਪਰਿਵਾਰ ਵਾਲਿਆਂ ਦੀ ਬਲੈਕਮੇਲਿੰਗ ਤੋਂ ਪ੍ਰੇਸ਼ਾਨ ਹੋ ਕੇ ਨੌਜਵਾਨ ਨੇ ਜ਼ਹਿਰੀਲੀ ਦਵਾਈ ਖਾ ਕੇ ਆਤਮਹੱਤਿਆ ਕਰ ਲਈ।
ਜ਼ਹਿਰ ਨਿਗਲਣ ਦੇ ਬਾਅਦ ਇਲਾਜ ਲਈ ਨੌਜਵਾਨ ਨੂੰ ਹਸਪਤਾਲ ਦਾਖਲ ਕਰਾਇਆ ਗਿਆ। ਉਸ ਦੀ ਹਾਲਤ ਗੰਭੀਰ ਸੀ। ਪਰ ਨੌਜਵਾਨ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਆਤਮਹੱਤਿਆ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਲੜਕੇ ਨੇ ਵੀਡੀਓ ਬਣਾਇਆ ਸੀ। ਵੀਡੀਓ ਵਿਚ ਲੜਕੀ ਗੁਨਗੁਨ, ਉਸ ਦੀ ਸੋਨੀਆ ਤੇ ਪਿਤਾ ਦਾ ਨਾਂ ਲਿਆ ਹੈ। ਦੋਸ਼ੀਆਂ ‘ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਬੇਵਕਤੀ ਮੌਤ ਲਈ ਜ਼ਿੰਮੇਵਾਰ ਇਨ੍ਹਾਂ ਲੋਕਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ।
ਇਹ ਵੀ ਪੜ੍ਹੋ : ਬਦਲ ਗਈ ਟੀਮ ਇੰਡੀਆ ਦੀ ਜਰਸੀ, ਸ਼੍ਰੀਲੰਕਾ ਖਿਲਾਫ ਨਵੀਂ ਜਰਸੀ ‘ਚ ਨਜ਼ਰ ਆਉਣਗੇ ਖਿਡਾਰੀ
ਪੁਲਿਸ ਦੇ ਡੀਐੱਸਪੀ ਸੁਖਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਲੜਕੀ ਗੁਣਗੁਣ ਸਣੇ 4 ਲੋਕਾਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਸਾਰੇ ਦੋਸ਼ੀ ਘਰ ਤੋਂ ਫਰਾਰ ਹਨ। ਪੁਲਿਸ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: