ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਵੀਡੀਓ ਪੋਸਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਖਾਸ ਗੱਲ ਇਹ ਹੈ ਕਿ 13 ਸਾਲ ਪਹਿਲਾਂ 6 ਨਵੰਬਰ ਨੂੰ ਉਨ੍ਹਾਂ ਨੇ ਵੈਸਟਇੰਡੀਜ਼ ਖਿਲਾਫ ਟੈਸਟ ਡੈਬਿਊ ਕੀਤਾ ਸੀ ਤੇ ਇਸੇ ਦਿਨ ਟੈਸਟ ਛੱਡਿਆ। ਉਨ੍ਹਾਂ ਨੇ 64 ਮੈਚਾਂ ਵਿਚ 229 ਵਿਕਟਾਂ ਲਈਆਂ। ਹਾਲਾਂਕਿ ਉਹ ਵਨਡੇ ਤੇ ਟੀ-20 ਕ੍ਰਿਕਟ ਖੇਡਦੇ ਰਹਿਣਗੇ।
ਸ਼ੰਮੀ ਨੇ ਲਿਖਿਆ ਕਿ ਅੱਜ ਭਾਰੀ ਮਨ ਤੇ ਅਣਗਿਣਤ ਖੂਬਸੂਰਤ ਯਾਦਾਂ ਦੇ ਨਾਲ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕਰ ਲਿਆ ਹੈ। ਪਹਿਲੀ ਵਾਰ ਭਾਰਤ ਦੀ ਟੈਸਟ ਜਰਸੀ ਪਾਈ ਸੀ ਉਦੋਂ ਸਿਰਫ ਇਕ ਸੁਪਨਾ ਸੀ ਕਿ ਦੇਸ਼ ਲਈ ਕੁਝ ਕਰ ਦਿਖਾਉਣਾ। ਹਰ ਵਿਕਟ..ਸੰਘਰਸ਼…ਸੱਤੇ ਵਾਪਸੀ ਨੇ ਮੈਨੂੰ ਕੁਝ ਨਾ ਕੁਝ ਸਿਖਾਇਆ।
ਇਹ ਵੀ ਪੜ੍ਹੋ : ਸ਼ਿਆਮ ਸੁੰਦਰ ਅਰੋੜਾ ਤੇ ਟਿਕਾਣਿਆਂ ਤੇ ਹੋਈ ਰੇਡ ਤੋਂ ਬਾਅਦ ਈਡੀ ਦਾ ਪਹਿਲਾ ਬਿਆਨ ਆਇਆ ਸਾਹਮਣੇ
ਸ਼ੰਮੀ ਨੇ ਸਾਫ ਕੀਤਾ ਕਿ ਉਹ IPL ਤੇ ਘਰੇਲੂ ਕ੍ਰਿਕਟ ਸਣੇ ਵ੍ਹਾਈਟ ਬਾਲ ਫਾਰਮੇਟ ਖੇਡਦੇ ਰਹਿਣਗੇ। ਲੋੜ ਪੈਣ ‘ਤੇ ਫਿਟਨੈੱਸ ਬਣਾਏ ਰੱਖਣ ਲਈ ਪ੍ਰਥਮ ਸ਼੍ਰੇਣੀ ਕ੍ਰਿਕਟ ਦੇ ਚਾਰ ਦਿਨਾ ਮੈਚ ਵੀ ਖੇਡ ਸਕਦੇ ਹਨ ਪਰ ਭਾਰਤ ਲਈ ਟੈਸਟ ਕ੍ਰਿਕਟ ਨਹੀਂ ਖੇਡਣਗੇ। ਉਨ੍ਹਾਂ ਕਿਹਾ ਕਿ ਟੈਸਟ ਕ੍ਰਿਕਟ ਮੇਰੇ ਲਈ ਸਿਰਫ ਇਕ ਫਾਰਮੇਟ ਨਹੀਂ ਮੇਰੀ ਜ਼ਿੰਦਗੀ ਦਾ ਬੇਹੱਦ ਖਾਸ ਹਿੱਸਾ ਰਿਹਾ ਹੈ। ਮੈਦਾਨ ‘ਤੇ ਮੇਰੀ ਆਖਰੀ ਟੈਸਟ ਗੇਂਦ ਭਾਵੇਂ ਹੀ ਸੁੱਟੀ ਜਾ ਚੁੱਕੀ ਹੈ ਪਰ ਭਾਰਤ ਲਈ ਖੇਡਣ ਦਾ ਮਾਣ ਹਮੇਸ਼ਾ ਮੇਰੇ ਦਿਲ ਵਿਚ ਰਹੇਗਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








