ਥਾਣਾ ਸੈਕਟਰ 63 ਅਤੇ ਆਬਕਾਰੀ ਟੀਮ ਨੇ ਅੰਤਰਰਾਜੀ ਸਮੱਗਲਰ ਸਤਨਾਮ ਸਿੰਘ ਵਾਸੀ ਡਾਇਰੀਆਂ ਥਾਣਾ ਸ਼ੰਭੂ ਪਟਿਆਲਾ,ਪੰਜਾਬ ਨੂੰ ਬਹਿਲੋਲਪੁਰ ਓਵਰਬ੍ਰਿਜ ਨੇੜਿਓਂ ਕਾਬੂ ਕੀਤਾ ਹੈ। ਉਸ ਦੇ ਕੈਂਟਰ ਵਿੱਚੋਂ 750 ਕੇਸਾਂ ਵਿੱਚ 6714 ਲੀਟਰ ਅਰੁਣਾਚਲ ਪ੍ਰਦੇਸ਼ ਮਾਰਕਾ ਸ਼ਰਾਬ ਬਰਾਮਦ ਹੋਈ ਹੈ। ਇਸ ਨਜਾਇਜ਼ ਸ਼ਰਾਬ ਦੀ ਕੀਮਤ 45 ਲੱਖ ਰੁਪਏ ਦੱਸੀ ਜਾ ਰਹੀ ਹੈ।
ਇਸ ਮਾਮਲੇ ਸਬੰਧੀ ਸੈਂਟਰਲ ਨੋਇਡਾ ADCP ਵਿਸ਼ਾਲ ਪਾਂਡੇ ਨੇ ਦੱਸਿਆ ਕਿ ਸਮੱਗਲਰ ਸਤਨਾਮ ਸਿੰਘ ‘ਤੋਂ ਪੁੱਛਗਿੱਛ ਕੀਤੀ ਗਈ ਸੀ। ਤਸਕਰ ਨੇ ਦੱਸਿਆ ਕਿ ਉਹ ਇਸ ਨਜਾਇਜ਼ ਸ਼ਰਾਬ ਨੂੰ ਚੰਡੀਗੜ੍ਹ, ਅੰਬਾਲਾ, ਪਾਣੀਪਤ, ਆਗਰਾ ਰਾਹੀਂ ਅਰੁਣਾਚਲ ਪ੍ਰਦੇਸ਼ ਸਪਲਾਈ ਕਰਨ ਜਾ ਰਿਹਾ ਸੀ।
ਇਹ ਵੀ ਪੜ੍ਹੋ : ਜਲੰਧਰ-ਲੁਧਿਆਣਾ ਹਾਈਵੇਅ ਬੰਦ, ਲਤੀਫਪੁਰਾ ‘ਚ ਘਰ ਤੋੜਨ ਦੇ ਮਾਮਲੇ ‘ਚ ਧਰਨੇ ‘ਤੇ ਬੈਠੇ ਲੋਕ
ਪੁਲਿਸ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਉਸ ਕੋਲੋਂ ਸ਼ਰਾਬ ਸਬੰਧੀ ਕੋਈ ਬਿੱਲ ਅਤੇ ਦਸਤਾਵੇਜ਼ ਵੀ ਨਹੀਂ ਮਿਲੇ ਹਨ। ਉਨ੍ਹਾਂ ਦੱਸਿਆ ਕਿ ਇਹ ਲੋਕ ਇੱਕੋ ਬਿੱਲ ਅਤੇ ਰੂਟ ‘ਤੇ ਕਈ ਵਾਹਨਾਂ ਨੂੰ ਉਤਾਰ ਦਿੰਦੇ ਹਨ। ਦੱਸਿਆ ਜਾ ਰਿਹਾ ਹੈ ਪੁਲਿਸ ਨੂੰ ਤਸਕਰ ਕੋਲੋਂ ਕਈ ਅਹਿਮ ਜਾਣਕਾਰੀਆਂ ਵੀ ਮਿਲੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: