ਟੀਮ ਇੰਡੀਆ ਦੇ ਵਿਕਟ ਕੀਪਰ ਰਿਸ਼ਭ ਪੰਤ ਪਿਛਲੇ ਸਾਲ ਰੋਡ ਐਕਸੀਡੈਂਟ ਵਿਚ ਜ਼ਖਮੀ ਹੋ ਗਏ ਸਨ। ਪੰਤ ਆਪਣੀ ਮਰਸੀਡੀਜ਼ ਕਾਰ ਤੋਂ ਰੁੜਕੀ ਜਾ ਰਹੇ ਸਨ ਉਦੋਂ ਉਨ੍ਹਾਂ ਨਾਲ ਹਾਦਸਾ ਹੋਇਆ ਸੀ। ਹਾਦਸੇ ਦੇ ਬਾਅਦ ਰਿਸ਼ਭ ਪੰਤ ਦਾ ਪਹਿਲਾਂ ਦੇਹਰਾਦੂਨ ਦੇ ਮੈਕਸ ਹਸਪਤਾਲ ਵਿਚ ਇਲਾਜ ਹੋਇਆ ਸੀ। ਫਿਰ ਉਨ੍ਹਾਂ ਨੂੰ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿਚ ਸ਼ਿਫਟ ਕਰ ਦਿੱਤਾ ਗਿਆ ਸੀ।
ਹੁਣ ਰਿਸ਼ਭ ਪੰਤ ਨੇ ਐਕਸੀਡੈਂਟ ਦੇ ਬਾਅਦ ਪਹਿਲੀ ਵਾਰ ਸੋਸ਼ਲ ਮੀਡੀਆ ਪੋਸਟ ਕੀਤਾ ਹੈ। ਪੰਤ ਨੇ ਦੱਸਿਆ ਕਿ ਉਨ੍ਹਾਂ ਦੀ ਸਰਜਰੀ ਸਫਲ ਰਹੀ ਹੈ ਤੇ ਅੱਗੇ ਦੀਆਂ ਚੁਣੌਤੀਆਂ ਲਈ ਉਹ ਤਿਆਰ ਹਨ। ਪੰਤ ਨੇ ਮੁਸ਼ਕਲ ਸਮੇਂ ਵਿਚ ਸਾਥ ਦੇਣ ਲਈ ਬੀਸੀਸੀਆਈ, ਫੈਨਸ, ਸਰਕਾਰੀ ਅਥਾਰਟੀ ਦਾ ਧੰਨਵਾਦ ਕੀਤਾ। ਪੰਤ ਮੈਦਾਨ ‘ਤੇ ਜਲਦ ਵਾਪਸੀ ਕਰਨਾ ਚਾਹੁੰਦੇ ਹਨ।
ਰਿਸ਼ਭ ਨੇ ਲਿਖਿਆ ਕਿ ਮੈਂ ਸਮਰਥਨ ਤੇ ਸ਼ੁੱਭਕਾਮਨਾਵਾਂ ਲਈ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮੇਰੀ ਸਰਜਰੀ ਸਫਰ ਰਹੀ। ਰਿਕਵਰੀ ਦਾ ਰਸਤਾ ਸ਼ੁਰੂ ਹੋ ਗਿਆ ਹੈ ਤੇ ਮੈਂ ਅੱਗੇ ਦੀਆਂ ਚੁਣੌਤੀਆਂ ਲਈ ਤਿਆਰ ਹਾਂ।
ਦੱਸ ਦੇਈਏ ਕਿ ਰਿਸ਼ਭ ਪੰਤ ਦੀ ਕੋਕਿਲਾਬੇਨ ਹਸਪਤਾਲ ਵਿਚ ਲਿਗਾਮੈਂਟ ਰੀਕੰਸਟ੍ਰਕਸ਼ਨ ਸਰਜਰੀ ਹੋਈ ਸੀ। ਹੁਣ ਅਗਲੇ 6 ਹਫਤਿਆਂ ਅੰਦਰ ਰਿਸ਼ਭ ਪੰਤ ਦੀ ਇਕ ਹੋਰ ਸਰਜਰੀ ਹੋਣ ਦੀ ਉਮੀਦ ਹੈ। ਇਸ ਲਈ ਰਿਸ਼ਭ ਦੇ ਆਈਪੀਐੱਲ ਤੇ ਏਸ਼ੀਆ ਕੱਪ ਦੇ ਨਾਲ ਹੀ ਅਕਤੂਬਰ-ਨਵੰਬਰ ਵਿਚ ਹੋਣ ਵਾਲੇ ਵਨਡੇ ਵਿਸ਼ਵ ਕੱਪ ਤੋਂ ਬਾਹਰ ਰਹਿਣ ਦੀ ਸੰਭਾਵਨਾ ਹੈ।
ਕਾਰ ਹਾਦਸੇ ਦੇ ਬਾਅਦ ਪੰਤ ਦੇ ਦਿਮਾਗ ਤੇ ਰੀੜ੍ਹ ਦੀ ਹੱਡੀ ਦਾ MIR ਮੈਕਸ ਹਸਪਤਾਲ ਵਿਚ ਹੋਇਆ ਸੀ ਪਰ ਸੋਜਿਸ਼ ਤੇ ਦਰਦ ਕਾਰਨ ਉਨ੍ਹਾਂ ਦੇ ਗੋਡੇ ਦੀ MIR ਨਹੀਂ ਹੋ ਸਕੀ ਸੀ। ਰਿਸ਼ਭ ਪੰਤ ਦਾ ਹਾਦਸੇ ਤੋਂ ਬਚਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। ਉਨ੍ਹਾਂ ਦੀ ਕਾਰ ਡਿਵਾਈਡਰ ਨਾਲ ਟਕਰਾ ਗਈਸੀ ਜਿਸ ਦੇ ਬਾਅਦ ਉਸ ਵਿਚ ਅੱਗ ਲੱਗ ਗਈ। ਪੰਤ ਕਿਸੇ ਤਰ੍ਹਾਂ ਕਾਰ ਤੋਂ ਨਿਕਲਣ ਵਿਚ ਸਫਲ ਰਹੇ ਸਨ। ਹਰਿਆਣਾ ਰੋਡਵੇਜ਼ ਦੇ ਬੱਸ ਡਰਾਈਵਰ ਸੁਸ਼ੀਲ ਨੇ ਉਸ ਦੀ ਕਾਫੀ ਮਦਦ ਕੀਤੀ ਸੀ। ਬਾਅਦ ਵਿਚ ਬੱਸ ਡਰਾਈਵਰ ਤੇ ਕੰਡਕਟਰ ਨੂੰ ਉਤਰਾਖੰਡ ਸਰਕਾਰ ਨੇ ਇਨਾਮ ਵੀ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -: