ਚਾਈਲਡ ਵੈਲਫੇਅਰ ਕੌਂਸਲ ਆਫ ਇੰਡੀਆ ਨੇ 56 ਬੱਚਿਆਂ ਨੂੰ ਬਹਾਦੁਰੀ ਪੁਰਸਕਾਰ ਦੇਣ ਦਾ ਐਲਾਨ ਕੀਤਾ। ਇਨ੍ਹਾਂ ਵਿਚ ਪੰਜਾਬ ਦੇ ਤਿੰਨ ਬੱਚੇ ਸ਼ਾਮਲ ਹਨ। ਤਿੰਨਾਂ ਨੇ ਮੁਸ਼ਕਲ ਸਮੇਂ ਵਿਚ ਨਾ ਸਿਰਫ ਆਪਣੀ ਬਹਾਦੁਰੀ ਦਿਖਾਈ ਸਗੋਂ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਲੋਕਾਂ ਦੀ ਜਾਨ ਬਚਾਈ। ਕੋਰੋਨਾ ਦੀ ਵਜ੍ਹਾ ਨਾਲ ਇਸ ਵਾਰ ਇਕੱਠੇ ਤਿੰਨ ਸਾਲ ਦੇ ਜੇਤੂ ਬੱਚਿਆਂ ਨੂੰ ਇਨਾਮ ਦਿੱਤੇ ਜਾਣਗੇ। ਕੌਂਸਲ ਮੁਤਾਬਕ ਸਾਲ 2020 ਲਈ 22, 2021 ਲਈ 16 ਤੇ 2022 ਲਈ 18 ਬੱਚਿਆਂ ਦੀ ਚੋਣ ਕੀਤੀ ਗਈ। ਇਨ੍ਹਾਂ ਸਾਰੇ ਬੱਚਿਆਂ ਨੂੰ ਮੈਡਲ ਤੇ ਨਕਦ ਇਨਾਮ ਦਿੱਤਾ ਜਾਵੇਗਾ।
ਏਕਲਵਯ ਐਵਾਰਡ ਲਈ ਚੁਣੀ ਗਈ ਲੌਂਗੋਵਾਲ ਦੇ ਪਿੰਡ ਅਮਰ ਸਿੰਘ ਪਿੰਡੀ ਦੀ ਅਮਰਦੀਪ ਕੌਰ ਨੇ ਤਿੰਨ ਸਾਲ ਪਹਿਲਾਂ 2020 ਵਿਚ ਆਪਣੀ ਜਾਨ ‘ਤੇ ਖੇਡਦੇ ਹੋਏ ਜਲਦੀ ਸਕੂਲ ਵੈਨ ਤੋਂ ਚਾਰ ਵਿਦਿਆਰਥੀਆਂ ਨੂੰ ਸੁਰੱਖਿਅਤ ਕੱਢ ਕੇ ਉਨ੍ਹਾਂ ਦੀ ਜਾਨ ਬਚਾਈ ਸੀ। ਅਮਨਦੀਪ ਉਸ ਸਮੇਂ 9ਵੀਂ ਕਲਾਸ ਵਿਚ ਪੜ੍ਹ ਰਹੀ ਸੀ। ਹਾਦਸੇ ਸਮੇਂ ਉਹ ਵੀ ਵੈਨ ਵਿਚ ਸੀ। ਸਕੂਲ ਤੋਂ ਵੈਨ ਨਿਕਲੀ ਤਾਂ ਉਸ ਵਿਚ ਅੱਗ ਲੱਗ ਗਈ। ਚਾਲਕ ਨੇ ਵੈਨ ਰੋਕੀ ਤੇ ਉਤਰ ਕੇ ਚੈੱਕ ਕਰਨ ਲੱਗਾ। ਇੰਨੇ ਵਿਚ ਅੱਗ ਫੈਲ ਗਈ। ਅਮਨਦੀਪ ਨੇ ਦੇਖਿਆ ਕਿ ਵੈਨ ਦੇ ਦਰਵਾਜ਼ੇ ਲਾਕ ਹਨ। ਉਸ ਨੇ ਇਕ ਔਜ਼ਾਰ ਨਾਲ ਵੈਨ ਦਾ ਸ਼ੀਸ਼ਾ ਤੋੜਿਆ ਤੇ ਬਾਹਰ ਨਿਕਲਗਈ। ਇਸ ਦੇ ਬਾਅਦ ਚਾਰ ਬੱਚਿਆਂ ਨੂੰ ਵੈਨ ਤੋਂ ਬਾਹਰ ਕੱਢਿਆ। ਹਾਲਾਂਕਿ ਚਾਰ ਬੱਚੇ ਜ਼ਿੰਦਾ ਸੜ ਗਏ ਸਨ। ਹਾਦਸੇ ਦੇ ਬਾਅਦ ਅਮਨਦੀਪ ਨੇ ਦੱਸਿਆ ਕਿ ਉਸ ਨੇ ਕੁਝ ਨਹੀਂ ਸੋਚਿਆ ਜੋ ਦਿਮਾਗ ਵਿਚ ਆਇਆ ਉਹ ਕੀਤਾ।
ਜਲੰਧਰ ਦੀ ਕੁਸੁਮ ਕੁਮਾਰੀ ਨੂੰ ਸ਼ਰਵਣ ਪੁਰਸਕਾਰ ਲਈ ਚੁਣਿਆ ਗਿਆ। 15 ਸਾਲਾ ਕੁਸੁਮ ਟਿਊਸ਼ਨ ਪੜ੍ਹ ਕੇ ਘਰ ਆ ਰਹੀ ਸੀ ਉਦੋਂ ਅਚਾਨਕ ਦੋ ਬਾਈਕ ਸਵਾਰ ਉਸ ਦਾ ਮੋਬਾਈਲਖੋਹ ਕੇ ਫਰਾਰ ਹੋ ਗਏ। ਡਰਨ ਦੀ ਬਜਾਏ ਕੁਸੁਮ ਨੇ ਸਨੈਚਰਾਂ ਦਾ ਪਿੱਛਾ ਕਰਕੇ ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਫੜ ਲਿਆ। ਇਸ ਦੌਰਾਨ ਉਸ ਨੂੰ ਸੱਟ ਵੀ ਲੱਗੀ ਪਰ ਉਸ ਨੇ ਹਿੰਮਤ ਨਹੀਂ ਹਾਰੀ। ਕੁਸੁਮ ਤਾਇਕਵਾਂਡੋ ਦੀ ਖਿਡਾਰੀ ਹੈ। ਸੈਨਚਰਾਂ ਨੂੰ ਫੜਨ ਵਿਚ ਉਸ ਨੇ ਤਾਇਕਵਾਂਡੋ ਦੇ ਦਾਅ-ਪੇਚ ਦਾ ਵੀ ਭਰਪੂਰ ਇਸਤੇਮਾਲ ਕੀਤਾ ਸੀ। ਘਟਨਾ ਸੀਸੀਟੀਵ ਕੈਮਰੇ ਵਿਚ ਕੈਦ ਹੋ ਗਈ ਸੀ। ਕੁਸੁਮ ਦੀ ਬਹਾਦੁਰੀ ਲਈ ਉਸ ਦੀ ਕਾਫੀ ਪ੍ਰਸ਼ੰਸਾ ਹੋਈ। ਜਲੰਧਰ ਦੇ ਤਤਕਾਲੀਨ ਡੀਸੀ ਘਣਸ਼ਿਆਮ ਥੋਰੀ ਨੇ ਕੁਸੁਮ ਦੀ ਬਹਾਦੁਰੀ ਨੂੰ ਖੂਬ ਸਹਾਰਿਆ ਤੇ 51,000 ਦਾ ਕੈਸ਼ ਐਵਾਰਡ ਦਿੱਤਾ ਸੀ।
ਇਹ ਵੀ ਪੜ੍ਹੋ : ਭਾਜਪਾ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਇਸੇ ਤਰ੍ਹਾਂ ਸਾਲ 2022 ਵਿਚ ਅਮਰਨਾਥ ‘ਚ ਜ਼ਮੀਨ ਖਿਸਕਣ ਦੌਰਾਨ ਪੰਜਾਬ ਦੇ ਆਜ਼ਮ ਕਪੂਰ ਨੇ ਕਈ ਲੋਕਾਂ ਦੀ ਜਾਨ ਬਚਾਉਣ ‘ਚ ਅਹਿਮ ਭੂਮਿਕਾ ਨਿਭਾਈ ਸੀ। ਉਸ ਨੇ ਇਸ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ, ਜਿਸ ਤੋਂ ਬਾਅਦ ਕਈ ਲੋਕ ਆਪਣੀ ਜਾਨ ਬਚਾਉਣ ‘ਚ ਕਾਮਯਾਬ ਰਹੇ। ਇਸ ਕਾਰਨ ਉਸ ਨੂੰ ਐਵਾਰਡ ਲਈ ਚੁਣਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: