ਘਰ ਦੇ ਬਾਹਰ ਜਾਗੋ ਵੇਖਣ ਗਈ 11 ਸਾਲਾਂ ਲੜਕੀ ਨੂੰ ਦੋ ਨੌਜਵਾਨਾਂ ਨੇ ਅਗਵਾ ਕਰ ਲਿਆ ਅਤੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਦੋਵੇਂ ਦੋਸ਼ੀ ਕੁੜੀ ਨੂੰ ਉਸ ਦੇ ਘਰ ਦੇ ਬਾਹਰ ਗੰਭੀਰ ਹਾਲਤ ਵਿੱਚ ਛੱਡ ਕੇ ਫਰਾਰ ਹੋ ਗਏ।
ਕੁੜੀ ਨੂੰ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸ ਦੀ ਹਾਲਤ ਵਿੱਚ ਹੁਣ ਸੁਧਾਰ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ‘ਚ ਕਾਰਵਾਈ ਕਰਦੇ ਹੋਏ ਥਾਣਾ ਸਦਰ ਪਟਿਆਲਾ ਦੀ ਪੁਲਿਸ ਨੇ ਦੋਵਾਂ ਮੁਲਜ਼ਮ ਨੌਜਵਾਨਾਂ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਹੈ।
ਜਾਂਚ ਅਧਿਕਾਰੀ ਪੁਲਿਸ ਚੌਕੀ ਬਲਵੇਦਾ ਦੇ ਇੰਚਾਰਜ ASI ਨਿਸ਼ਾਨ ਸਿੰਘ ਨੇ ਦੱਸਿਆ ਕਿ ਕੁੜੀ ਛੇਵੀਂ ਜਮਾਤ ਵਿੱਚ ਪੜ੍ਹਦੀ ਹੈ। ਕੁੜੀ ਦੇ ਘਰ ਨੇੜੇ ਜਾਟਾਂ ਦੇ ਘਰ ਹਨ, ਜਿੱਥੇ ਸ਼ਨੀਵਾਰ ਰਾਤ ਕਰੀਬ 9 ਵਜੇ ਵਿਆਹ ਸਮਾਗਮ ਦੇ ਤਹਿਤ ਜਾਗੋ ਕੱਢੀ ਜਾ ਰਹੀ ਸੀ। ਬੱਚੀ ਵੀ ਜਾਗੋ ਵੇਖਣ ਲਈ ਘਰੋਂ ਘਰੋਂ ਬਾਹਰ ਆ ਗਈ। ਇਸੇ ਦੌਰਾਨ ਮੌਕਾ ਪਾ ਕੇ ਕਾਰ ਵਿੱਚ ਬੈਠੇ ਦੋ ਨੌਜਵਾਨਾਂ ਅਮਨਦੀਪ ਸਿੰਘ (23) ਅਤੇ ਦਲਬੀਰ ਸਿੰਘ (22) ਨੇ ਕੁੜੀ ਦੇ ਮੂੰਹ ’ਤੇ ਹੱਥ ਰੱਖ ਕੇ ਉਸ ਨੂੰ ਅਗਵਾ ਕਰ ਲਿਆ। ਦੋਸ਼ੀ ਕੁੜੀ ਨੂੰ ਕਾਰ ਵਿੱਚ ਬਿਠਾ ਕੇ ਨੇੜਲੇ ਖੇਤਾਂ ਵਿੱਚ ਲੈ ਗਏ ਅਤੇ ਉਥੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ।
ਸਾਬਕਾ ਸਰਪੰਚ ਸੁਰਿੰਦਰ ਮਿੱਤਲ ਨੇ ਦੱਸਿਆ ਕਿ ਪਰਿਵਾਰ ਅਤੇ ਆਸ-ਪਾਸ ਦੇ ਲੋਕ ਬੱਚੀ ਦੀ ਭਾਲ ਕਰ ਰਹੇ ਸਨ ਕਿ ਕਰੀਬ ਇਕ ਘੰਟੇ ਬਾਅਦ ਦੋਵੇਂ ਦੋਸ਼ੀ ਨੌਜਵਾਨ ਉਕਤ ਕੁੜੀ ਨੂੰ ਗੰਭੀਰ ਹਾਲਤ ਵਿਚ ਛੱਡਣ ਲਈ ਉਸ ਦੇ ਘਰ ਦੇ ਨੇੜੇ ਪਹੁੰਚੇ। ਇਨ੍ਹਾਂ ‘ਚੋਂ ਇਕ ਨੂੰ ਪਰਿਵਾਰਕ ਮੈਂਬਰਾਂ ਨੇ ਮੌਕੇ ‘ਤੇ ਹੀ ਕਾਬੂ ਕਰ ਲਿਆ, ਜਦਕਿ ਦੂਜਾ ਦੋਸ਼ੀ ਕੁੜੀ ਦੇ ਦਾਦੇ ਦੀ ਉਂਗਲੀ ਫੱਟੜ ਕਰਕੇ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ।
ਇਹ ਵੀ ਪੜ੍ਹੋ : CM ਮਾਨ ਦਾ ਰਾਹੁਲ ਗਾਂਧੀ ‘ਤੇ ਫਿਰ ਹਮਲਾ, ਬੋਲੇ- ‘ਚੰਨੀ ਨੂੰ ਮੁੱਖ ਮਤੰਰੀ ਬਣਾਉਣ ਵੇਲੇ ਜਨਤਾ ਨੂੰ ਪੁੱਛਿਆ ਸੀ?’
ਤੁਰੰਤ ਕੁੜੀ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਲਿਜਾਇਆ ਗਿਆ। ਕੁੜੀ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਪਿੰਡ ਦੇ ਲੋਕਾਂ ਨੇ ਹਸਪਤਾਲ ਅੱਗੇ ਰੋਸ ਪ੍ਰਗਟਾਵਾ ਕੀਤਾ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਫਰਾਰ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ। ਖ਼ਬਰ ਲਿਖੇ ਜਾਣ ਤੱਕ ਪੁਲਿਸ ਨੇ ਦੋਵੇਂ ਦੋਸ਼ੀਆਂ ਖ਼ਿਲਾਫ਼ ਅਗਵਾ, ਗੈਂਗਰੇਪ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਵੀਡੀਓ ਲਈ ਕਲਿੱਕ ਕਰੋ -: