ਜਾਰਜੀਆ ਵਿਚ ਤਿੰਨ ਨਕਾਬਪੋਸ਼ਾਂ ਨੇ 52 ਸਾਲਾ ਭਾਰਤੀ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਹਮਲੇ ਦੌਰਾਨ ਉਸ ਦੀ ਪਤਨੀ ਤੇ ਬੇਟੀ ਵੀ ਜ਼ਖਮੀ ਹੋਏ ਹਨ। ਪੁਲਿਸ ਨੇ ਦੱਸਿਆ ਕਿ ਇਕ ਹਫਤੇ ਅੰਦਰ ਅਮਰੀਕਾ ਵਿਚ ਭਾਰਤੀ ਨਾਲ ਇਸ ਤਰ੍ਹਾਂ ਦੀ ਦੂਜੀ ਘਟਨਾ ਵਾਪਰੀ ਹੈ। ਇਹ ਘਟਨਾ 20 ਜਨਵੀ ਨੂੰ ਜਾਰਜੀਆ ਦੇ ਹਾਰਟਲੇ ਬ੍ਰਿਜ ਰੋਡ ਕੋਲ ਥੋਰਬ੍ਰੇਡ ਲੇਨ ‘ਤੇ ਹੋਈ ਸੀ।
ਮ੍ਰਿਤਕ ਦੀ ਪਛਾਣ ਪਿਨਾਲ ਪਟੇਲ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨੀਂ ਜਦੋਂ ਪਿਨਾਲ ਆਪਣੇ ਪਰਿਵਾਰ ਸਣੇ ਘਰ ਪਹੁੰਚਿਆ ਤਾਂ ਕੁਝ ਹਥਿਆਰਬੰਦ ਨਕਾਬਪੋਸ਼ਾਂ ਨੇ ਉਸ ਨੂੰ ਘੇਰ ਲਿਆ ਤੇ ਜਦੋਂ ਪਟੇਲ ਨੇ ਉਨ੍ਹਾਂ ਦਾ ਮੁਕਾਬਲਾ ਕੀਤਾ ਤਾਂ ਨਕਾਬਪੋਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਵਿਚ ਉਸ ਦੀ ਮੌਤ ਹੋ ਗਈ ਤੇ ਉਸ ਦੀ ਪਤਨੀ ਤੇ ਧੀ ਜ਼ਖਮੀ ਹੋ ਗਈਆਂ।
ਤਿੰਨਾਂ ਹਸਪਤਾਲ ਲਿਜਾਇਆ ਗਿਆ ਜਿਥੇ ਪਿਨਾਲ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤੇ ਦੂਜੇ ਪਾਸੇ ਰੂਪਲਬੇਨ ਤੇ ਉਸ ਦੀ ਧੀ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਤਿੰਨ ਨਕਾਬਪੋਸ਼ ਵਿਅਕਤੀ ਸੜਕ ‘ਤੇ ਕਾਲੇ ਰੰਗ ਦੀ ਕਾਰ ਵੱਲ ਭੱਜੇ ਜਿਸ ਵਿਚ ਚੌਥਾ ਵਿਅਕਤੀ ਵੀ ਬੈਠਾ ਹੋਇਆ ਸੀ। ਪੁਲਿਸ ਨੇ ਵਾਹਨ ਚਾਲਕ ਦਾ ਪਤਾ ਲਗਾਉਣ ਤੇ ਵਿਅਕਤੀਆਂ ਦੀ ਪਛਾਣ ਕਰਨ ਵਿਚ ਸਹਾਇਤਾ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਜ਼ਮਾਨਤ ਪਟੀਸ਼ਨ ‘ਤੇ ਹਾਈਕੋਰਟ ‘ਚ ਸੁਣਵਾਈ ਫਿਰ ਤੋਂ ਮੁਲਤਵੀ
ਦੱਸ ਦੇਈਏ ਕਿ ਅਮਰੀਕਾ ਵਿਚ ਭਾਰਤੀਆਂ ‘ਤੇ ਹਮਲੇ ਲਗਾਤਾਰ ਵਧ ਰਹੇ ਹਨ। ਐਤਵਾਰ ਨੂੰ ਵੀ ਸ਼ਿਕਾਗੋ ਵਿਚ ਡਕੈਤੀ ਦੌਰਾਨ ਗੋਲੀ ਲੱਗਣ ਨਾਲ 23 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਸੀ। ਦੱਖਣ ਵੱਲ ਪ੍ਰਿੰਸਟਨ ਪਾਰਕ ਵਿਚ ਦੇਵਸ਼ੀਸ਼ ਨੰਦੇਪੂ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ ਜਦੋਂ ਕਿ ਉਸ ਦੇ ਦੋਸਤ ਸਾਈ ਚਰਨ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ -: