ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਯੂਪੀ ਦੇ ਬਰਨਾਵਾ ਆਸ਼ਰਮ ‘ਚ 40 ਦਿਨਾਂ ਲਈ ਪੈਰੋਲ ‘ਤੇ ਹੈ। ਹਰ ਰੋਜ਼ ਰਾਮ ਰਹੀਮ ਆਪਣੇ ਪ੍ਰੇਮੀਆਂ ਲਈ ਵੀਡੀਓ ਬਣਾ ਰਹੇ ਹੈ. ਡੇਰਾ ਮੁਖੀ ਨੇ 25 ਜਨਵਰੀ ਨੂੰ ਸਵੇਰੇ ਆਰਗੈਨਿਕ ਸਬਜ਼ੀਆਂ ਬਣਾਉਣ ਦੀ ਵੀਡੀਓ ਜਾਰੀ ਕੀਤੀ ਗਈ।
ਇਸ ਵੀਡੀਓ ਵਿੱਚ ਰਾਮ ਰਹੀਮ ਤਿਰੰਗੇ ਰੰਗ ਦੀ ਬੋਤਲ ਦੀ ਵਰਤੋਂ ਕਰਦੇ ਨਜ਼ਰ ਆ ਰਹੇ ਹੈ ਅਤੇ ਪ੍ਰੇਮੀਆਂ ਨੂੰ ਜੈਵਿਕ ਸਬਜ਼ੀਆਂ ਤਿਆਰ ਕਰਨ ਲਈ ਪ੍ਰੇਰਿਤ ਕਰਦੇ ਨਜ਼ਰ ਆ ਰਹੇ ਹੈ। ਇਸ ਤੋਂ ਬਾਅਦ ਬੋਤਲ ਹੇਠਾਂ ਸੁੱਟ ਦਿੱਤੀ ਗਈ। ਇਸ ਵੀਡੀਓ ਨੂੰ ਰਾਮ ਰਹੀਮ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ।
ਪਰ ਰਾਮ ਰਹੀਮ ਇਸ ਵੀਡੀਓ ਅਤੇ ਤਿਰੰਗੇ ਦੇ ਰੰਗਾਂ ਨੂੰ ਲੈ ਕੇ ਕੁਝ ਲੋਕਾਂ ਨੇ ਬਿਨਾ ਕਾਰਨਾਂ ਦ ਵਿਵਾਦ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਕਾਰਨ 25 ਜਨਵਰੀ ਨੂੰ ਇਕੱਠ ਦੌਰਾਨ ਰਾਮ ਰਹੀਮ ਨੇ ਆਪਣੀ ਵੀਡੀਓ ‘ਤੇ ਸਪੱਸ਼ਟੀਕਰਨ ਦੇਣਾ ਸ਼ੁਰੂ ਕਰ ਦਿੱਤਾ। ਤਾਂ ਜੋ ਤਿਰੰਗੇ ਨੂੰ ਲੈ ਕੇ ਕੋਈ ਵਿਵਾਦ ਪੈਦਾ ਨਾ ਹੋਵੇ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਸਪਸ਼ਟੀਕਰਨ ਦਿੰਦਿਆਂ ਰਾਮ ਰਹੀਮ ਨੇ ਕਿਹਾ ਕਿ ਅਸੀਂ ਰੰਗੀਨ ਬੋਤਲਾਂ ਦਿਖਾਈਆਂ ਸਨ। ਇਹ ਤਿਰੰਗਾ ਝੰਡਾ ਨਹੀਂ ਸੀ। ਇਸ ਵਿੱਚ ਤਿਰੰਗਾ ਸੀ। ਤੁਹਾਨੂੰ ਬੇਨਤੀ ਹੈ ਕਿ ਤਿਰੰਗਾ ਝੰਡਾ ਨਾ ਬਣਾਓ, ਅਸ਼ੋਕ ਚੱਕਰ ਨਾ ਬਣਾਓ। ਕਿਉਂਕਿ ਇਸ ਵਿੱਚ ਗੋਹਾ ਵੀ ਪਾਇਆ ਜਾਂਦਾ ਹੈ, ਮਿੱਟੀ ਵੀ ਪਾਈ ਜਾਂਦੀ ਹੈ। ਇਹ ਤਿਰੰਗਾ ਨਹੀਂ ਸੀ। ਬਸ ਤਿੰਨ ਰੰਗ ਸੀ। ਤੁਹਾਨੂੰ ਦਿਖਾਇਆ ਗਿਆ ਸੀ ਕਿ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਹੋ। ਇਸ ਲਈ ਸਾਨੂੰ ਇਹ ਪਸੰਦ ਨਹੀਂ ਹੈ। ਬੱਚਿਓ, ਤਿਰੰਗਾ ਨਾ ਬਣਾਓ। ਤਿੰਨ ਰੰਗ ਜਰੂਰ ਬਣਾ ਸਕਦੇ ਹੋ. ਜਾਣਕਾਰੀ ਲਈ ਦੱਸ ਦੇਈਏ 25 ਜਨਵਰੀ ਨੂੰ ਡੇਰੇ ਸੱਚੇ ਸੌਦੇ ਚ ਸਤਸੰਗ ਭੰਡਾਰਾ ਮਨਾਇਆ ਗਿਆ ਜਿਸ ਵਿਚ 2 ਕਰੋੜ ਤੋਂ ਜਿਆਦਾ ਲੋਕਾਂ ਨੇ ਸ਼ਿਰਕਤ ਕੀਤੀ.