ਲੁਧਿਆਣਾ ਵਿਚ ਦਾਲ ਬਾਜ਼ਾਰ ਸਥਿਤ ਹੌਜਰੀ ਦੀ ਦੁਕਾਨ ‘ਤੇ ਭਿਆਨਕ ਅੱਗ ਲੱਗ ਗਈ। ਤਿੰਨ ਮੰਜ਼ਿਲਾ ਬਿਲਡਿੰਗ ਸੀ। ਪਹਿਲਾਂ ਹੇਠਾਂ ਵਾਲੀ ਇਮਾਰਤ ਵਿਚ ਅੱਗ ਲੱਗੀ। ਦੇਖਦੇ ਹੀ ਦੇਖਦੇ ਅੱਗ ਨੇ ਦੂਜੀ ਮੰਜ਼ਿਲ ਨੂੰ ਵੀ ਆਪਣੀ ਚਪੇਟ ਵਿਚ ਲੈ ਲਿਆ। ਦੁਕਾਨ ਦੇ ਬਾਹਰ ਸ਼ਾਰਟ ਸਰਕਟ ਦੀ ਸੂਚਨਾ ਦੁਕਾਨ ਦੇ ਮਾਲਕ ਨੂੰ ਦੁਕਾਨਦਾਰਾਂ ਨੇ ਦਿੱਤੀ।
ਘਟਨਾ ਵਾਲੀ ਥਾਂ ‘ਤੇ ਮਾਲਕ ਰਮੇਸ਼ ਗੁਲਾਟੀ ਤੇ ਪੁਨੀਤ ਪਹੁੰਚੇ। ਪਹਿਲਾਂ ਇਲਾਕੇ ਦੇ ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਵਧਦੀ ਦੇਖ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। 1 ਘੰਟੇ ਦੀ ਮੁਸ਼ੱਕਤ ਦੇ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਮਾਲਕ ਰਮੇਸ਼ ਗੁਲਾਟੀ ਨੇ ਦੱਸਿਆ ਕਿ ਦੁਕਾਨ ਵਿਚ ਲੱਖਾਂ ਰੁਪਏ ਦਾ ਹੌਜਰੀ ਦਾ ਸਾਮਾਨ ਪਿਆ ਸੀ, ਜੋ ਸੁਆਹ ਹੋ ਗਿਆ।
ਇਹ ਵੀ ਪੜ੍ਹੋ : ਚੀਨ ਤੋਂ ਵੱਡੀ ਸਾਜ਼ਿਸ਼ ਦਾ ਪਰਦਾਫਾਸ਼, ਆਨਲਾਈਨ ਨੌਕਰੀ ਲੱਭ ਰਹੇ ਲੋਕਾਂ ਨੂੰ ਬਣਾਇਆ ਸ਼ਿਕਾਰ
ਆਸ-ਪਾਸ ਦੇ ਦੁਕਾਨਦਾਰਾਂ ਦੇ ਮਾਲਕ ਰਮੇਸ਼ ਗੁਲਾਟੀ ਨੇ ਕਿਹਾ ਕਿ ਦੁਕਾਨਾਂ ਦੇ ਬਾਹਰ ਬਿਜਲੀ ਦੀਆਂ ਤਾਰਾਂ ਦੇ ਜੰਜਾਲ ਇੰਨੇ ਜ਼ਿਆਦਾ ਹਨ ਕਿ ਕਈ ਵਾਰ ਇਲਾਕੇ ਵਿਚ ਸਪਾਰਕਿੰਗ ਹੋ ਜਾਂਦੀ ਹੈ। ਬੀਤੀ ਰਾਤ ਵੀ ਦੁਕਾਨ ਦੇ ਬਾਹਰ ਤਾਰਾਂ ਵਿਚ ਸ਼ਾਰਟ ਸਰਕਟ ਹੋਇਆ। ਤਾਰਾਂ ਵਿਚ ਧਮਾਕੇ ਹੋਣ ਲੱਗੇ। ਦੇਖਦੇ ਹੀ ਦੇਖਦੇ ਅੱਗ ਵਧ ਗਈ। ਜੇਕਰ ਸਮੇਂ ਰਹਿੰਦੇ ਤਾਰਾਂ ਦਾ ਪਾਵਰਕਾਮ ਹੱਲ ਕਰ ਦਿੰਦੀ ਤਾਂ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਨਹੀਂ ਹੋਣਾ ਸੀ।
ਵੀਡੀਓ ਲਈ ਕਲਿੱਕ ਕਰੋ -: