ਸਾਬਕਾ ਭਾਰਤੀ ਕ੍ਰਿਕਟਰ ਵਿਨੋਦ ਕਾਂਬਲੀ ਇੱਕ ਵਾਰ ਫਿਰ ਵਿਵਾਦਾਂ ਦੇ ਘੇਰੇ ਵਿੱਚ ਹੈ। ਵਿਨੋਦ ਕਾਂਬਲੀ ਦੀ ਪਤਨੀ ਐਂਡਰੀਆ ਹੈਵਿਟ ਨੇ ਸ਼ਰਾਬ ਦੇ ਨਸ਼ੇ ਵਿੱਚ ਮਾਰਕੁੱਟ ਕਰਨ ਦਾ ਦੋਸ਼ ਲਾਇਆ ਹੈ। ਵਿਨੋਦ ਕਾਂਬਲੀ ਦੀ ਪਤਨੀ ਨੇ ਮੁੰਬਈ ਦੇ ਬਾਂਦਰਾ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਹੈ।
ਪਤਨੀ ਦਾ ਦੋਸ਼ ਹੈ ਕਿ ਵਿਨੋਦ ਕਾਂਬਲੀ ਨੇ ਸ਼ਰਾਬੀ ਹਾਲਤ ‘ਚ ਕੁਕਿੰਗ ਪੈਨ ਦਾ ਹੈਂਡਲ ਸੁੱਟ ਦਿੱਤਾ, ਜਿਸ ਕਰਕੇ ਉਸ ਦੇ ਸਿਰ ‘ਤੇ ਸੱਟ ਲੱਗ ਗਈ। ਜਾਣਕਾਰੀ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਦੁਪਹਿਰ 1 ਵਜੇ ਤੋਂ 1.30 ਵਜੇ ਦਰਮਿਆਨ ਵਾਪਰੀ ਜਦੋਂ ਕਾਂਬਲੀ ਕਥਿਤ ਤੌਰ ‘ਤੇ ਨਸ਼ੇ ਦੀ ਹਾਲਤ ‘ਚ ਆਪਣੇ ਬਾਂਦਰਾ ਫਲੈਟ ‘ਤੇ ਪਹੁੰਚਿਆ ਅਤੇ ਆਪਣੀ ਪਤਨੀ ਨੂੰ ਗਾਲ੍ਹਾਂ ਕੱਢੀਆਂ। ਵਿਨੋਦ ਕਾਂਬਲੀ ਨੇ ਇਸ ਮਾਮਲੇ ‘ਤੇ ਬਿਆਨ ਦਿੱਤਾ, ਉਸ ਦਾ ਕਹਿਣਾ ਹੈ ਕਿ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਇਸ ਤੋਂ ਬਾਅਦ ਉਹ ਰਸੋਈ ਵੱਲ ਭੱਜਿਆ ਅਤੇ ਰਸੋਈ ਦੇ ਪੈਨ ਦਾ ਹੈਂਡਲ ਲੈ ਕੇ ਆਪਣੀ ਪਤਨੀ ‘ਤੇ ਸੁੱਟ ਦਿੱਤਾ। ਬਾਂਦਰਾ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਦੇ ਆਉਣ ਤੋਂ ਪਹਿਲਾਂ ਵਿਨੋਦ ਕਾਂਬਲੀ ਦੀ ਪਤਨੀ ਨੇ ਭਾਭਾ ਹਸਪਤਾਲ ਵਿੱਚ ਆਪਣਾ ਇਲਾਜ ਕਰਵਾਇਆ।
ਇਹ ਵੀ ਪੜ੍ਹੋ : ਭਾਰਤੀਆਂ ਲਈ ਚੰਗੀ ਖ਼ਬਰ, ਅਮਰੀਕਾ ਲਈ ਵੀਜ਼ਾ ਲੈਣਾ ਹੋਵੇਗਾ ਸੌਖਾ, ਖਾਸ ਸਹੂਲਤ ਸ਼ੁਰੂ
ਦੱਸ ਦੇਈਏ ਕਿ 51 ਸਾਲਾਂ ਵਿਨੋਦ ਕਾਂਬਲੀ ਦੀ ਵਿਵਾਦਾਂ ਨਾਲ ਪੁਰਾਣੀ ਸਾਂਝ ਹੈ। ਕੁਝ ਸਮਾਂ ਪਹਿਲਾਂ ਉਸ ਨੇ ਇਕ ਇੰਟਰਵਿਊ ‘ਚ ਨੌਕਰੀ ਬਾਰੇ ਗੱਲ ਕੀਤੀ ਸੀ। ਕਾਂਬਲੀ ਨੇ ਕਿਹਾ ਸੀ ਕਿ ਉਸ ਕੋਲ ਕੋਈ ਕੰਮ ਨਹੀਂ ਹੈ ਅਤੇ ਉਹ ਬੀਸੀਸੀਆਈ ਦੀ ਪੈਨਸ਼ਨ ‘ਤੇ ਹੀ ਗੁਜ਼ਾਰਾ ਕਰ ਰਿਹਾ ਹੈ। ਕੁਝ ਸਮਾਂ ਪਹਿਲਾਂ ਹੀ ਉਹ ਸ਼ਰਾਬ ਪੀ ਕੇ ਡਰਾਈਵਿੰਗ ਕਰਕੇ ਵੀ ਸੁਰਖੀਆਂ ‘ਚ ਆਇਆ ਸੀ।
ਵੀਡੀਓ ਲਈ ਕਲਿੱਕ ਕਰੋ -: