ਲੁਧਿਆਣਾ ਵਿਚ ਇਕ ਨਸ਼ੇੜੀ ਮਾਂ ਦੀ ਕਰਤੂਤ ਸਾਹਮਣੇ ਆਈ ਹੈ। ਉਸ ਨੇ ਆਪਣੇ ਸਾਢੇ ਤਿੰਨ ਸਾਲ ਦੇ ਬੱਚੇ ਦੀ ਦੇਖਭਾਲ ਨਹੀਂ ਕੀਤੀ ਜਿਸ ਕਾਰਨ ਬੱਚੇ ਨੂੰ ਕੀੜੇ ਪੈ ਗਏ। ਇਸ ਗੱਲ ਦਾ ਪਤਾ ਜਦੋਂ ਸਮਾਜ ਸੇਵਕ ਅਨਮੋਲ ਕਵਾਤਰਾ ਨੂੰ ਲੱਗਿਆ ਤਾਂ ਉਸ ਨੇ ਬੱਚੇ ਨੂੰ ਰੈਸਕਿਊ ਕਰਕੇ ਸਿਵਲ ਹਸਪਤਾਲ ਦਾਖਲ ਕਰਵਾਇਆ।
ਇਸ ਦੌਰਾਨ ਹਸਪਤਾਲ ਵਿਚ ਮਹਿਲਾ ਦੇ ਦੇਵਰ ਨੇ ਵੱਡਾ ਖੁਲਾਸਾ ਕੀਤਾ। ਉਸ ਨੇ ਦੱਸਿਆ ਕਿ ਭਾਬੀ ਦੁੱਧ ਪਿਲਾਉਣ ਲਈ 20,000 ਰੁਪਏ ਮੰਗ ਰਹੀ ਸੀ। ਇਹ ਪੈਸਾ ਉਹ ਡਰੱਗਸ ਖਰੀਦਣ ਲਈ ਮੰਗ ਰਹੀ ਸੀ। ਉਹ ਖੁਦ ਵੀ ਚਿੱਟੇ ਦਾ ਸੇਵਨ ਕਰਦਾ ਹੈ। ਡਾਕਟਰ ਬੱਚੇ ਦਾ ਇਲਾਜ ਕਰ ਰਹੇ ਹਨ। ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਅੱਜ ਸੀਐੱਮਸੀ ਹਸਪਤਾਲ ਦਾਖਲ ਕਰਵਾਇਆ ਜਾਵੇਗਾ। ਪਰਿਵਾਰ ਦੇ ਹਾਲਾਤ ਇਹ ਹਨ ਕਿ ਹਸਪਤਾਲ ਵਿਚ ਬੱਚੇ ਕੋਲ ਉਸ ਦੇ ਪਿਤਾ ਤੇ ਚਾਚੇ ਨੂੰ ਬਿਠਾਉਣ ਲਈ ਪੁਲਿਸ ਦੀ ਡਿਊਟੀ ਲਗਾਉਣੀ ਪੈ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਮਹਿਲਾ ਜਵਾਹਰ ਨਗਰ ਕੈਂਪ ਵਿਚ ਆਪਣੇ ਪਤੀ ਨੀਰਜ ਨਾਲ ਰਹਿੰਦੀ ਹੈ। ਪਤੀ-ਪਤਨੀ ਦੋਵੇਂ ਚਿੱਟੇ ਦੇ ਦਲਦਲ ਵਿਚ ਫਸ ਚੁੱਕੇ ਹਨ। ਬੱਚੇ ਨੂੰ ਪਿਛਲੇ ਕਈ ਦਿਨਾਂ ਤੋਂ ਕੁਝ ਵੀ ਖਾਣ ਨੂੰ ਨਹੀਂ ਦਿੱਤਾ ਗਿਆ। ਕੁਝ ਦਿਨ ਪਹਿਲਾਂ ਮਹਿਲਾ ਬੱਚੇ ਨੂੰ ਛੱਡ ਕੇ ਕਿਤੇ ਚਲੀ ਗਈ ਹੈ। ਬੱਚਾ ਕੁਪੋਸ਼ਣ ਦਾ ਸ਼ਿਕਾਰ ਹੋ ਚੁੱਕਾ ਹੈ। ਬੱਚੇ ਨੂੰ ਡਾਇਟ ਤੇ ਦਵਾਈ ਸਹੀ ਤਰ੍ਹਾਂ ਨਾਲ ਨਹੀਂ ਮਿਲੀ ਜਾਸ ਕਾਰਨ ਉਹ ਜ਼ਿੰਦਾ ਰਹਿੰਦੇ ਹੋਏ ਵੀ ਨਰਕ ਦੀ ਜ਼ਿੰਦਗੀ ਬਤੀਤ ਕਰ ਰਿਹਾ ਹੈ।
ਇਹ ਵੀ ਪੜ੍ਹੋ : ਪ੍ਰੇਮੀ ਵਿਆਹੁਤਾ ਹੈ ਇਹ ਜਾਣਦੇ ਹੋਏ ਸਬੰਧ ਬਣਾ ਰਹੇ ਹੋ ਤਾਂ ਨਹੀਂ ਬਣਦਾ ਜਬਰ-ਜਨਾਹ ਦਾ ਮਾਮਲਾ: ਹਾਈਕੋਰਟ
ਸਮਾਜ ਸੇਵਕ ਅਨਮੋਲ ਕਵਾਤਰਾ ਨੇ ਦੱਸਿਆ ਕਿ ਬੱਚੇ ਦੇ ਸਰੀਰ ਵਿਚ ਕੀੜੇ ਪੈ ਚੁੱਕੇ ਸਨ। ਉਹ ਦਰਦ ਨਾਲ ਚੀਕ ਰਿਹਾ ਸੀ। ਮਾਸੂਮ ਦਾ ਦਰਦ ਦੇਖਿਆ ਨਹੀਂ ਜਾ ਰਿਹਾ ਸੀ। ਪਰਿਵਾਰ ਦੇ ਮੈਂਬਰਾਂ ਨੂੰ ਕਈ ਵਾਰ ਨਸ਼ਾ ਛੁਡਾਊ ਕੇਂਦਰ ਭੇਜਿਆ ਜਾ ਚੁੱਕਾ ਹੈ ਪਰ ਹਾਲਾਤ ਠੀਕ ਨਹੀਂ ਹੋ ਰਹੇ। ਬੱਚੇ ਕਾਰਤਿਕ ਦੀ ਜਾਨ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਂ ਦਾ ਦੁੱਧ ਸਹੀ ਤਰ੍ਹਾਂ ਨਾਲ ਮਿਲਣ ਕਾਰਨ ਅੱਜ ਇਹ ਹਾਲਾਤ ਬਣ ਚੁੱਕੇ ਹਨ। ਬੱਚੇ ਦੇ ਸਾਰੇ ਟੈਸਟ ਕਰਵਾਏ ਜਾ ਰਹੇ ਹਨ ਤਾਂ ਕਿ ਸਹੀ ਇਲਾਜ ਹੋ ਸਕੇ।
ਵੀਡੀਓ ਲਈ ਕਲਿੱਕ ਕਰੋ -: