ਬਠਿੰਡਾ ਦੇ ਸਰਕਟ ਹਾਊਸ ‘ਚ ਵਿਧਾਇਕ ਦੇ ਕਰੀਬੀ ‘ਤੇ ਵਿਜੀਲੈਂਸ ਦੀ ਕਾਰਵਾਈ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਇਆ ਹੈ। ਲੌਂਗੋਵਾਲ ਜੰਗੀ ਨਾਇਕ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੀ ਯਾਦਗਾਰ ਦਾ ਉਦਘਾਟਨ ਕਰਨ ਚਾਂਦਪੁਰ ਰੁੜਕੀ ਪਹੁੰਚੇ ਸੀ.ਐੱਮ. ਮਾਨ ਨੇ ਕਿਹਾ ਕਿ ਕੱਲ੍ਹ ਜੋ ਹੋਇਆ ਸਭ ਨੇ ਦੇਖਿਆ। ਉਨ੍ਹਾਂ ਕਿਹਾ ਕਿ ਅਸੀਂ ਨਹੀਂ ਵੇਖਦੇ ਬ੍ਰੈਕੇਟ ਵਿੱਚ ਕਿਹੜੀ ਪਾਰਟੀ ਦਾ ਨਾਂ ਏ। ਭ੍ਰਿਸ਼ਟਾਚਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਕਿਹਾ ਕਿ ਅਸੀਂ ਇਹ ਨਹੀਂ ਦੇਖਦੇ ਕਿ ਬਰੈਕਟ ਵਿੱਚ ਕਿਸ ਦਾ ਨਾਂ ਲਿਖਿਆ ਹੈ। ਉਨ੍ਹਾਂ ਕਿਹਾ ਕਿ 3 ਕਰੋੜ ਲੋਕਾਂ ਨੇ ਉਨ੍ਹਾਂ ਅਤੇ ਇਮਾਨਦਾਰ ਆਮ ਆਦਮੀ ਪਾਰਟੀ ‘ਤੇ ਵਿਸ਼ਵਾਸ ਜਤਾਇਆ ਹੈ, ਜੋ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਤੋਂ ਉਭਰੀ ਹੈ।
CM ਮਾਨ ਨੇ ਕਿਹਾ ਕਿ ਹੁਣ ਉਹ ਉਹੀ ਕੰਮ ਕਰਨਗੇ, ਜਿਸ ਨਾਲ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਵੇਗਾ। ਲੋਕਾਂ ਨੂੰ 75 ਸਾਲ ਹੋ ਗਏ ਹਨ, ਲੀਡਰਾਂ ਨੇ ਉਨ੍ਹਾਂ ਨੂੰ ਗਲੀਆਂ-ਨਾਲੀਆਂ ਵਿੱਚ ਹੀ ਉਲਝਾ ਕੇ ਰੱਖਿਆ। ਹੁਣ ਪੰਜਾਬ ਦੇ ਲੋਕਾਂ ਦੀ ਆਪਣੀ ਸਰਕਾਰ ਹੈ। ਅਜਿਹਾ ਜੀਵਨ ਪੱਧਰ ਬਣਾਇਆ ਜਾਵੇਗਾ ਕਿ ਗਰੀਬ ਪਰਿਵਾਰ ਦਾ ਬੱਚਾ ਡਾਕਟਰ ਅਤੇ ਇੰਜੀਨੀਅਰ ਬਣ ਕੇ 3 ਲੱਖ ਰੁਪਏ ਮਹੀਨਾ ਈਮਾਨਦਾਰੀ ਨਾਲ ਕਮਾ ਕੇ ਆਪਣੇ ਘਰ ਲੈ ਜਾਵੇਗਾ।
ਇਹ ਵੀ ਪੜ੍ਹੋ : ਬ੍ਰਿਗੇ. ਚਾਂਦਪੁਰੀ ਦੇ ਬੁੱਤ ਘੁੰਡ ਚੁਕਾਈ ਕਰਨ ਪਹੁੰਚੇ CM ਮਾਨ, ਨਵਾਂਸ਼ਹਿਰ ਲਈ ਕੀਤੇ ਕਈ ਵੱਡੇ ਐਲਾਨ
ਸੀ.ਐੱਮ. ਮਾਨ ਦੀ ਇਹ ਪ੍ਰਤੀਕਿਰਿਆ ਵੀਰਵਾਰ ਨੂੰ ਵਿਜੀਲੈਂਸ ਦੀ ਕਾਰਵਾਈ ਦੇ ਅਗਲੇ ਦਿਨ ਆਈ ਹੈ। ਵਿਜੀਲੈਂਸ ਨੇ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਦੇ ਕਰੀਬੀ ਕਹੇ ਜਾਣ ਵਾਲੇ ਰੇਸ਼ਮ ਗਰਗ ਨੂੰ 4 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਹ ਕਾਰਵਾਈ ਬਠਿੰਡਾ ਦੇ ਸਰਕਟ ਹਾਊਸ ਵਿੱਚ ਹੋਈ ਅਤੇ ਉਸ ਸਮੇਂ ਵਿਧਾਇਕ ਵੀ ਉੱਥੇ ਮੌਜੂਦ ਸਨ। ਅਮਿਤ ਰਤਨ ਨੂੰ ਦੇਰ ਰਾਤ ਕਰੀਬ 12 ਵਜੇ ਗ੍ਰਿਫਤਾਰ ਕੀਤਾ ਗਿਆ, ਜਦਕਿ ਵਿਧਾਇਕ ਅਮਿਤ ਰਤਨ ਨੂੰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: