ਡੇਹਲੋਂ ਦੇ ਪਿੰਡ ਮੁਕੰਦਪੁਰਾ ਇਲਾਕੇ ਵਿਚ ਇਕ ਨੌਜਵਾਨ ਨੇ ਆਪਣੇ ਪਿਤਾ ਦਾ ਕਤਲ ਕਰਕੇ ਲਾਸ਼ ਨੂੰ ਖੁਰਦ-ਬੁਰਦ ਕਰ ਦਿੱਤਾ। ਦੋਸ਼ੀ ਦੇ ਪਿਤਾ ਇਸ ਗੱਲ ‘ਤੇ ਅੜੇ ਸਨ ਕਿ ਉਸ ਦਾ ਵਿਆਹ ਉਸ ਲੜਕੀ ਨਾਲ ਨਹੀਂ ਹੋਵੇਗਾ ਜਿਸ ਨੂੰ ਉਹ ਪਸੰਦ ਕਰਦਾ ਹੈ। ਇਸੇ ਕਾਰਨ ਮੁਲਜ਼ਮ ਆਪਣੇ ਪਿਤਾ ਨਾਲ ਰੰਜਿਸ਼ ਰੱਖਣ ਲੱਗਾ ਤੇ ਪਿਤਾ ਦਾ ਕਤਲ ਕਰ ਦਿੱਤਾ।
ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ ਵਜੋਂ ਹੋਈ ਹੈ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਪਰਮਜੀਤ ਦੇ ਫੁੱਫੜ ਦਾ ਮੁੰਡਾ ਭਰਾ ਖੰਨਾ ਦੇ ਮਲੌਦ ਸਥਿਤ ਭੀਖੀ ਖਟੜਾ ਵਾਸੀ ਪਲਵਿੰਦਰ ਸਿੰਘ ਪਿੰਡ ਗਿਆ ਜਿਸ ਦੇ ਬਾਅਦ ਉਸ ਨੇ ਉਸ ਦੀ ਜਾਣਕਾਰੀ ਥਾਣਾ ਡੇਹਲੋਂ ਪੁਲਿਸ ਨੂੰ ਦਿੱਤੀ। ਪੁਲਿਸ ਨੇ ਇਸ ਮਾਮਲੇਵਿਚ ਬਲਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਜੋਬਨਪ੍ਰੀਤ ਸਿੰਘ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮੁਲਜ਼ਮ ਦੀ ਭਾਲ ਜਾਰੀ ਹੈ।
ਪਰਵਿੰਦਰ ਸਿੰਘ ਵੱਲੋਂ ਪੁਲਿਸ ਕੋਲ ਦਰਜ ਕਰਾਈ ਗਈ ਸ਼ਿਕਾਇਤ ਦੇ ਮੁਤਾਬਕ ਦੋ ਦਿਨ ਪਹਿਲਾਂ ਉਹ ਆਪਣੇ ਭਰਾ ਪਰਮਜੀਤ ਨੂੰ ਮਿਲਣ ਲਈ ਪਿੰਡ ਆਇਆ ਸੀ। ਉਹ ਘਰ ‘ਤੇ ਮੌਜੂਦ ਨਹੀਂ ਸੀ ਤਾਂ ਉਸ ਨੇ ਪਿੰਡ ਵਾਲਿਆਂ ਤੋਂ ਪਰਮਜੀਤ ਬਾਰੇ ਪਤਾ ਕੀਤਾ। ਇਸ ਦੌਰਾਨ ਉਸ ਨੂੰ ਪਰਮਜੀਤ ਦਾ ਦੋਸਤ ਸਵਰਨ ਸਿੰਘ ਮਿਲਿਆ ਜਿਸ ਨੇ ਦੱਸਿਆ ਕਿ ਪਰਮਜੀਤ ਕਾਫੀ ਪ੍ਰੇਸ਼ਾਨ ਸੀ ਤੇ ਕਹਿ ਰਿਹਾ ਸੀ ਕਿ ਉਸ ਦਾ ਪੁੱਤਰ ਜੋਬਨਪ੍ਰੀਤ ਉਸ ਦੇ ਕਹਿਣੇ ਤੋਂ ਬਾਹਰ ਹੈ।
ਇਹ ਵੀ ਪੜ੍ਹੋ : ਸੰਗਰੂਰ ‘ਚ ਬੱਸ ਤੇ ਪਿੱਕਅਪ ਵਿਚਾਲੇ ਭਿਆਨਕ ਟੱਕਰ, 4 ਲੋਕਾਂ ਦੀ ਮੌ.ਤ, ਮੰਦਿਰ ‘ਚ ਮੱਥਾ ਟੇਕ ਕੇ ਪਰਤ ਰਹੇ ਸੀ ਸ਼ਰਧਾਲੂ
ਜੋਬਨਪ੍ਰੀਤ ਇਕ ਲੜਕੀ ਨਾਲ ਵਿਆਹ ਕਰਨਾ ਚਾਹੁੰਦਾ ਸੀ ਪਰ ਪਰਮਜੀਤ ਉਸ ਲਈ ਨਹੀਂ ਮੰਨਿਆ ਸੀ ਜਿਸ ਕਾਰਨ ਜੋਬਨਪ੍ਰੀਤ ਨੇ ਆਪਣੇ ਪਿਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਲਾਸ਼ ਨੂੰ ਖੁਰਦ-ਬੁਰਦ ਕਰ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: