ਝਾਂਸੀ ਵਿਚ ਮਾਂ ਨੇ ਧੀ ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿੱਤਾ ਤੇ ਰਾਤ ਭਰ ਲਾਸ਼ ਨਾਲ ਸੁੱਤੀ। ਪਤਨੀ ਕਹਿ ਰਹੀ ਹੈ ਕਿ ਉਹ ਮੇਰੀ ਧੀ ਨਾਲ ਬਲਾਤਕਾਰ ਕਰਨਾ ਚਾਹੁੰਦਾ ਸੀ। ਮੇਰੇ ਕੋਲ ਉਸ ਨੂੰ ਮਾਰਨ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਸੀ। ਉਹ ਕਹਿੰਦਾ ਸੀ ਕਿ ਜੋ ਉਸ ਦੀ ਧੀ ਨਾਲ ਵਿਆਹ ਕਰਨ ਆਏਗਾ, ਉਹ ਉਸ ਦਾ ਸਿਰ ਵੱਢ ਦੇਵੇਗਾ।
ਉਹ ਮੈਨੂੰ ਮਾਰਨਾ ਚਾਹੁੰਦਾ ਸੀ, 8 ਦਿਨ ਤੋਂ ਧੀ ਹੀ ਮੈਨੂੰ ਬਚਾ ਰਹੀ ਸੀ। ਜੇਕਰ ਉਹ ਨਾ ਮਰਦਾ ਤਾਂ ਮੈਨੂੰ ਮਾਰ ਦਿੱਤਾ। ਝਾਂਸੀ ਪੁਲਿਸ ਨੇ ਮਾਂ-ਧੀ ‘ਤੇ ਗੈਰ-ਇਰਾਦਤਨ ਕਤਲ ਦਾ ਕੇਸ ਦਰਜ ਕੀਤਾ ਹੈ। 36 ਸਾਲ ਦੀ ਲਾੜਕੁੰਵਰ ਤੇ ਉਸ ਦੀ 19 ਸਾਲ ਦੀ ਧੀ ਲਾਸ਼ ਕੋਲ ਬੈਠੀ ਹੈ। ਘਟਨਾ ਬਾਰੇ ਪਹਿਲਾਂ ਧੀ ਨੇ ਦੱਸਿਆ ਕਿ ਮੇਰਾ ਵਿਆਹ ਕਾਸ਼ੀ ਰਾਮ ਨਾਲ 2002 ਵਿਚ ਹੋਇਆ ਸੀ। ਉਹ ਮੇਰੇ ਨਾਲ ਮਾਰਕੁੱਟ ਕਰਦਾ ਸੀ। 2-2 ਸਾਲ ਮੈਂ ਪੇਕੇ ਰਹੀ। ਦਿੱਲੀ ਰਹਿ ਕੇ ਮਜ਼ਦੂਰੀ ਕੀਤੀ। ਪਤੀ ਦੀਆਂ ਹਰਕਤਾਂ ਵਿਚ ਕੋਈ ਸੁਧਾਰ ਨਹੀਂ ਆਇਆ। 2-3 ਵਾਰ ਉਸ ਨੂੰ ਬਾਈਕ ਦਿਵਾਈ। ਉਸ ਨੇ ਜੂਆ ਖੇਡਣ ਲਈ ਬਾਈਕ ਨੂੰ ਗਿਰਵੀ ਰੱਖ ਦਿੱਤਾ।
7 ਮਹੀਨੇ ਪਹਿਲਾਂ ਪਤੀ ਮਜ਼ਦੂਰੀ ਕਰਨ ਪੰਜਾਬ ਚਲਾ ਗਿਆ। ਹੁਣ 8 ਦਿਨ ਪਹਿਲਾਂ ਹੀ ਉਹ ਪਰਤਿਆ ਸੀ। ਉੁਸੇ ਦਿਨ ਤੋਂ ਸ਼ਰਾਬ ਪੀ ਕੇ ਮੈਨੂੰ ਤੇ ਮੇਰੀ ਧੀ ਨੂੰ ਕੁੱਟ ਰਿਹਾ ਸੀ। ਕਹਿੰਦਾ ਸੀ ਇਹ ਘਰ ਵੇਚਣਾ ਹੈ। ਜੋ ਸਾਨੂੰ ਖਾਣਾ ਖਿਲਾ ਰਿਹਾ ਹੈ, ਉਸੇ ਦੇ ਨਾਂ ਮਕਾਨ ਕਰ ਦੇਵਾਂਗੇ। ਜਦੋਂ ਮੈਂ ਕਿਹਾ ਕਿ ਧੀ ਦਾ ਵਿਆਹ ਕਰਨਾ ਹੈ ਤਾਂ ਉਸ ਨੇ ਕਿਹਾ ਕਿ ਤੂੰ ਲੜਕੀ ਦਾ ਵਿਆਹ ਨਹੀਂ ਕਰ ਸਕਦੀ। ਜੋ ਵਿਆਹ ਕਰਨ ਆਏਗਾ ਉਸ ਦਾ ਮੰਡਪ ਵਿਚ ਸਿਰ ਕੱਟ ਦੇਵਾਂਗੇ। ਧੀ ਦਾ ਵੀ ਸਿਰ ਵੱਢ ਦੇਵਾਂਗਾ।
ਸ਼ੁੱਕਰਵਾਰ ਰਾਤ ਨੂੰ ਪਤੀ ਡੰਡਾ ਲੈ ਕੇ ਮੈਨੂੰ ਮਾਰਨ ਲਈ ਘੁੰਮ ਰਿਹਾਸੀ। ਬੋਲਿਆ ਕਿ ਘਰ ਤੋਂ ਨਿਕਲ ਜਾਓ, ਤੈਨੂੰ ਮਾਰ ਦੇਵਾਂਗਾ। ਧੀ ਨਾਲ ਬਲਾਤਕਾਰ ਕਰਾਂਗਾ। ਉਹ ਧੀ ਦੇ ਕੱਪੜੇ ਖਿੱਚਣ ਲੱਗਾ। ਮੈਂ ਡੰਡੇ ਨਾਲ ਉਸ ‘ਤੇ ਹਮਲਾ ਕੀਤਾ। ਉਹ ਜ਼ਮੀਨ ‘ਤੇ ਡਿੱਗ ਗਿਆ ਤੇ ਫਿਰ ਡੰਡੇ ਮਾਰੇ।
ਦੂਜੇ ਪਾਸੇ ਕਾਸ਼ੀਰਾਮ ਦੀ ਮਾਂ ਕੌਸ਼ਾ ਦੇਵੀ ਦਾ ਕਹਿਣਾ ਹੈ ਕਿ ਮੇਰੇ ਵੱਡੇ ਮੁੰਡੇ ਦੀ ਮੌਤ ਹੋ ਚੁੱਕੀ ਹੈ ਉਦੋਂ ਤੋਂ ਮੈਂ ਵੱਡੀ ਨੂੰਹ ਕੋਲ ਰਹਿ ਰਹੀ ਹਾਂ। ਛੋਟਾ ਪੁੱਤਰ ਕਾਸ਼ੀਰਾਮ ਪੰਜਾਬ ਤੋਂ 8 ਦਿਨ ਪਹਿਲਾਂ ਆਇਆ ਸੀ। ਛੋਟੀ ਨੂੰਹ ਉਸ ਨੂੰ ਖਾਣਾ ਨਹੀਂ ਦਿੰਦੀ ਸੀ। ਉਹ ਇਧਰੋਂ-ਉਧਰੋਂ ਖਾਣਾ ਖਾ ਰਿਹਾ ਸੀ। ਦੋ ਦਿਨ ਪਹਿਲਾਂ ਛੋਟੀ ਨੂੰਹ ਨੇ ਕਾਸ਼ੀਰਾਮ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ।
ਇਹ ਵੀ ਪੜ੍ਹੋ : ਕੈਦੀ ਨੇ ਨਿਗਲਿਆ ਮੋਬਾਈਲ, ਦਰਦ ਨਾਲ ਹੋਇਆ ਬੇਹਾਲ, ਹਸਪਤਾਲ ਕਰਾਇਆ ਗਿਆ ਭਰਤੀ
ਪੂਰਾ ਮਾਮਲਾ ਜਨਪਦ ਦੇ ਭਦਰਵਾਰਾ ਪਿੰਡ ਦਾ ਹੈ। ਇਥੇ ਰਹਿਣ ਵਾਲੇ ਕਾਸ਼ੀਰਾਮ ਅਹਿਰਵਾਰ ਮਜ਼ਦੂਰੀ ਕਰਦਾ ਸੀ। ਬੀਤੀ ਰਾਤ ਉਹ ਨਸ਼ੇ ਵਿਚ ਸੀ। ਘਰ ‘ਤੇ ਵਿਵਾਦ ਹੋਣ ਕਾਰਨ ਪਤਨੀ ਲਾੜਕੁੰਵਰ ਤੇ 19 ਸਾਲ ਦੀ ਧੀ ਨੇ ਮਿਲ ਕੇ ਉਸ ਨੂੰ ਡੰਡਿਆਂ ਨਾਲ ਕੁੱਟਿਆ। ਰਾਤ ਭਰ ਲਾਸ਼ ਨਾਲ ਸੁੱਤੀ ਰਹੀ। ਜਦੋਂ ਜਾਗੀ ਤਾਂ ਕਾਸ਼ੀਰਾਮ ਦੀ ਮੌਤ ਹੋ ਚੁੱਕੀ ਸੀ। ਇਹ ਦੇਖ ਦੋਵੇਂ ਰੋਣ ਲੱਗੀਆਂ। ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਆ ਗਏ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: