ਗੁਜਰਾਤ ਦੇ ਗੋਧਰਾ ਸ਼ਹਿਰ ‘ਚ ਸ਼ਨੀਵਾਰ ਯਾਨੀ ਮਹਾਸ਼ਿਵਰਾਤਰੀ ਦੀ ਰਾਤ ਨੂੰ ਅਨੋਖਾ ਵਿਆਹ ਹੋਇਆ ਹੈ। ਇਸ ਵਿਆਹ ‘ਚ ਲਾੜਾ ਭਗਵਾਨ ਸ਼ਿਵ ਦੇ ਰੂਪ ਵਿੱਚ ਆਪਣੇ ਵਿਆਹ ਦੀ ਬਾਰਾਤ ਲੈ ਕੇ ਲਾੜੀ ਦੇ ਘਰ ਪਹੁੰਚਿਆ। ਇੰਨਾ ਹੀ ਨਹੀਂ ਇਸ ਵਿਆਹ ‘ਚ 200 ਦੇ ਕਰੀਬ ਸਾਧੂ-ਸੰਤਾਂ ਅਤੇ ਅਘੋਰੀਆਂ ਵੀ ਸ਼ਾਮਲ ਸਨ। ਸ਼ਾਮ ਨੂੰ ਜਦੋਂ ਇਹ ਅਨੋਖਾ ਬਾਰਾਤ ਨਿਕਲਿਆ ਤਾਂ ਸ਼ਹਿਰ ਦੇ ਲੋਕ ਦੇਖਦੇ ਹੀ ਰਹਿ ਗਏ। ਇਹ ਅਨੋਖਾ ਵਿਆਹ ਗੋਧਰਾ ਦੇ ਅੰਕਲੇਸ਼ਵਰ ਮਹਾਦੇਵ ਮੰਦਿਰ ਵਿਚ ਹੋਇਆ।
ਲਾੜੇ ਰਿਸ਼ਭ ਪਟੇਲ ਨੇ ਦੱਸਿਆ ਕਿ ਉਹ ਭਗਵਾਨ ਸ਼ਿਵ ਦਾ ਅਟੁੱਟ ਭਗਤ ਹੈ। ਇਸ ਲਈ ਉਨ੍ਹਾਂ ਨੇ ਮਹਾਸ਼ਿਵਰਾਤਰੀ ਦੇ ਦਿਨ ਭਗਵਾਨ ਸ਼ਿਵ ਦੇ ਭੇਸ ਵਿੱਚ ਵਿਆਹ ਕਰਵਾਉਣ ਦਾ ਫੈਸਲਾ ਕੀਤਾ। ਲਾੜੇ ਨੇ ਦੱਸਿਆ ਕਰੀਬ ਦੋ ਸਾਲ ਪਹਿਲਾਂ ਜਦੋਂ ਮੇਰੀ ਮੰਗਣੀ ਹੋਈ ਸੀ ਤਾਂ ਮੈਂ ਇਹ ਇੱਛਾ ਆਪਣੇ ਮੰਗੇਤਰ ਨੂੰ ਦੱਸੀ ਸੀ। ਮੰਗੇਤਰ ਨੇ ਵੀ ਮੇਰੇ ਫੈਸਲੇ ਦਾ ਸਮਰਥਨ ਕੀਤਾ। ਇਸ ਦੇ ਨਾਲ ਹੀ ਪਰਿਵਾਰ ਨੇ ਵੀ ਮੇਰੇ ਵਿਆਹ ਦੀਆਂ ਤਿਆਰੀਆਂ ਇਸੇ ਤਰ੍ਹਾਂ ਹੀ ਕੀਤੀਆਂ।
ਇਹ ਵੀ ਪੜ੍ਹੋ : ਅਬੋਹਰ ‘ਚ ਹੈਰੋਇਨ ਸਣੇ ਵਿਅਕਤੀ ਕਾਬੂ, ਦੋਸ਼ੀ ‘ਤੇ ਪਹਿਲਾਂ ਵੀ ਤਸਕਰੀ ਦੇ ਕਈ ਮਾਮਲੇ ਦਰਜ
ਸ਼ਿਵਰਾਤਰੀ ਦੀ ਸ਼ਾਮ ਢੋਲ ਅਤੇ ਡੀਜੇ ਦੀ ਧੁਨ ‘ਤੇ ਰਿਸ਼ਭ ਬਾਰਾਤ ਲੈ ਕੇ ਨਿਕਲਿਆ। ਇਸ ਦੌਰਾਨ ਰਿਸ਼ਭ ਨੇ ਭਗਵਾਨ ਸ਼ਿਵ ਵਾਂਗ ਹੱਥ ‘ਚ ਤ੍ਰਿਸ਼ੂਲ ਫੜੀ ਨਜ਼ਰ ਆਏ। ਇਸ ਬਾਰਾਤ ਵਿਚ ਸ਼ਾਮਲ ਹੋਣ ਲਈ ਸੰਤਾਂ, ਨਾਗਾ ਬਾਬਾ ਅਤੇ ਅਘੋਰੀਆਂ ਨੂੰ ਵੀ ਵਿਸ਼ੇਸ਼ ਤੌਰ ‘ਤੇ ਸੱਦਾ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਜਲੂਸ ਵਿੱਚ ਭਗਵਾਨ ਸ਼ਿਵ ਦੇ ਸਾਰੇ ਗੀਤ ਵੀ ਗਾਏ ਗਏ। ਦੇਰ ਰਾਤ ਅੰਕਲੇਸ਼ਵਰ ਮਹਾਦੇਵ ਮੰਦਰ ‘ਚ ਵਿਆਹ ਦੀਆਂ ਰਸਮਾਂ ਨਿਭਾਈਆਂ ਗਈਆਂ।
ਵੀਡੀਓ ਲਈ ਕਲਿੱਕ ਕਰੋ -: