ਗੈਂਗਸਟਰਾਂ ਵੱਲੋਂ ਨੇਤਾਵਾਂ ਤੇ ਉੱਘੀਆਂ ਸ਼ਖਸੀਅਤਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦਾ ਸਿਲਸਿਲਾ ਜਾਰੀ ਹੈ। ਹੁਣ ਸ਼ਿਵ ਸੈਨਾ ਪੰਜਾਬ ਪ੍ਰਧਾਨ ਹਰੀਸ਼ ਸਿੰਗਲਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਉਨ੍ਹਾਂ ਨੂੰ ਵਿਦੇਸ਼ੀ ਨੰਬਰਾਂ ਤੋਂ ਲਗਾਤਾਰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਅੱਜ ਵੀ ਉਨ੍ਹਾਂ ਦੇ ਮੋਬਾਈਲ ਨੰਬਰ ‘ਤੇ ਵਿਦੇਸ਼ੀ ਨੰਬਰਾਂ ਤੋਂ ਵ੍ਹਟਸਐਪ ਕਾਨਫਰੰਸ ਕਾਲ ਜ਼ਰੀਏ ਵ੍ਹਟਸਐਪ ਕਾਲ ਆਈ। ਕਾਲਰ ਖਾਲਿਸਤਾਨੀ ਅੱਤਵਾਦੀਆਂ ਨੇ ਹਰੀਸ਼ ਸਿੰਗਲਾ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਸੁਧੀਰ ਸੁਰੀ, ਇੰਦਰਾ ਗਾਂਧੀ, ਜਰਨੈਲ ਵੈਧਯ, ਬੇਅੰਤ ਸਿੰਘ ਨੂੰ ਖਾਲਿਸਤਾਨ ਤੇ ਅੱਤਵਾਦ ਦਾ ਵਿਰੋਧ ਕਰਨ ਲਈ ਮਾਰਿਾ ਗਿਆ ਸੀ, ਉਸੇ ਤਰ੍ਹਾਂ ਹਰੀਸ਼ ਸਿੰਗਲਾ ਤੇ ਉਸ ਦੇ ਪਰਿਵਾਰ ਨੂੰ ਗੰਨਮੈਨਾਂ ਸਣੇ ਬੰਬ ਨਾਲ ਉਡਾ ਦੇਣਗਾਂ।
ਇਹ ਵੀ ਪੜ੍ਹੋ : BJP ਵਿਧਾਇਕ ਦਾ ਪੁੱਤਰ 40 ਲੱਖ ਦੀ ਰਿਸ਼ਵਤ ਲੈਂਦਾ ਗ੍ਰਿਫਤਾਰ, ਦਫਤਰ ਤੋਂ 1.7 ਕਰੋੜ ਦਾ ਕੈਸ਼ ਬਰਾਮਦ
ਕਾਲਰ ਨੇ ਕਿਹਾ ਕਿ ਹਰੀਸ਼ ਸਿੰਗਲਾ ਹੁਣ ਤੇਰੀ ਵਾਰੀ ਹੈ, ਤੈਨੂੰ ਕੋਈ ਨਹੀਂ ਬਚਾ ਸਕਦਾ। ਹਰੀਸ਼ ਸਿੰਗਲਾ ਨੇ ਇਸ ਦੀ ਜਾਣਕਾਰੀ ਤੇ ਲਿਖਿਤ ਸ਼ਿਕਾਇਤ ਸਬੰਧਤ ਥਾਣਾ ਕੋਤਵਾਲੀ ਐੱਸਐੱਸਪੀ ਪਟਿਆਲਾ, ਆਈਜੀ ਪਟਿਆਲਾ, ਡੀਜੀਪੀ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਤੱਕ ਸਾਰੇ ਅਧਿਕਾਰੀਆਂ ਨੂੰ ਦੇ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: