ਅਬੋਹਰ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਕੁਹਾੜੀ ਨਾਲ ਵਾਰ ਕਰਕੇ ਕਤਲ ਕਰ ਦਿੱਤਾ। ਔਰਤ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ ਸੀ, ਜਿਸ ਕਾਰਨ ਉਸ ਦਾ ਪਤੀ ਨਾਰਾਜ਼ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮੋਰਚਰੀ ‘ਚ ਭੇਜ ਦਿੱਤਾ ਹੈ। ਪੁਲਿਸ ਨੇ ਦੋਸ਼ੀ ਪਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਚਾਰ ਬੱਚਿਆਂ ਦੀ ਮਾਂ ਸੀ।
ਜਾਣਕਾਰੀ ਮੁਤਾਬਕ ਯੂਪੀ ਦੇ ਮੇਨਪੁਰੀ ਦਾ ਰਹਿਣ ਵਾਲਾ ਸ਼ਿਵਾ ਮਜ਼ਦੂਰੀ ਕਰਦਾ ਹੈ। ਉਹ ਪਿਛਲੇ ਕਾਫੀ ਸਮੇਂ ਤੋਂ ਹਰਿਆਣਾ ਵਿਚ ਰਹਿ ਰਿਹਾ ਸੀ। ਸ਼ਿਵਾ ਦੇ ਭਰਾ ਮੁਤਾਬਕ ਸ਼ਿਵਾ ਦਾ ਵਿਆਹ ਲਗਭਗ 17 ਸਾਲ ਪਹਿਲਾਂ ਸ਼ਾਂਤੀ ਦੇਵੀ ਨਾਲ ਹੋਇਆ ਸੀ ਪਰ ਸ਼ਾਂਤੀ ਦੇਵੀ 2 ਮਾਰਚ ਨੂੰ ਹਰਿਆਣਾ ਵਾਸੀ ਵਿਜੇ ਨਾਂ ਤੇ ਨੌਜਵਾਨ ਨਾਲ ਫਰਾਰ ਹੋ ਗਈ ਸੀ।
ਉਸ ਦਾ ਭਰਾ ਪੰਚਾਇਤ ਕਰਵਾ ਕੇ ਉਸ ਨੂੰ ਵਾਪਸ ਢਾਣੀ ਮਸੀਤ ਲਿਆਇਆ ਸੀ। ਸੋਮਵਾਰ ਦੁਪਹਿਰ ਸ਼ਿਵਾ ਨੇ ਆਪਣੀ ਪਤਨੀ ਤੋਂ ਫਿਰ ਪੁੱਛਿਆ ਕਿ ਉਹ ਉਸ ਦੇ ਨਾਲ ਰਹਿਣਾ ਚਾਹੁੰਦੀ ਹੈ ਜਾਂ ਨਹੀਂ ਜਿਸ ‘ਤੇ ਸ਼ਾਂਤੀ ਦੇਵੀ ਨੇ ਵਿਜੇ ਕੋਲ ਜਾਣ ਦੀ ਗੱਲ ਕਹੀ ਤਾਂ ਸ਼ਿਵਾ ਨੇ ਪਹਿਲਾਂ ਸ਼ਰਾਬ ਪੀਤੀ ਤੇ ਫਿਰ ਘਰ ਵਿਚ ਰੱਖੀ ਕੁਹਾੜੀ ਨਾਲ ਵਾਰ ਕਰਦੇ ਹੋਏ ਉਸ ਦਾ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ :
ਬਾਅਦ ਵਿਚ ਉਸ ਨੇ ਖੁਦ ਹੀ ਐਂਬੂਲੈਂਸ ਨੂੰ ਫੋਨ ਕਰਕੇ ਉਸ ਨੂੰ ਸਰਕਾਰੀ ਹਸਪਤਾਲ ਲਿਆਇਆ ਜਿਥੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕਾ ਦੀ ਲਾਸ਼ ਨੂੰ ਮੋਰਚਰੀ ਵਿਚ ਰਖਵਾਉਂਦੇ ਹੋਏ ਸ਼ਿਵਾ ਨੂੰ ਗ੍ਰਿਫਤਾਰ ਕਰ ਲਿਆ। ਸ਼ਿਵਾ ਨੇ ਕਿਹਾ ਕਿ ਉਸ ਨੂੰ ਆਪਣੀ ਪਤਨੀ ਨੂੰ ਮਾਰਨ ਦਾ ਕੋਈ ਅਫਸੋਸ ਨਹੀਂ ਹੈ ਕਿਉਂਕਿ ਉੁਸ ਨੇ ਉਸ ਦੇ ਪਰਿਵਾਰ ਦੀ ਇੱਜ਼ਤ ਨੂੰ ਦਾਗ ਲਗਾਇਆ ਸੀ ਇਸ ਲਈ ਉਸ ਨੂੰ ਉਸ ਦੇ ਮਰਨ ਦਾ ਕੋਈ ਗਮ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: