ਮਨਪ੍ਰੀਤ ਬਾਦਲ ਦੀ ਧੀ ਦੇ ਪ੍ਰੀ-ਵੈਡਿੰਗ ਸਮਾਗਮ ਵਿਚ ਸਾਰੇ ਸਿਆਸੀ ਲੀਡਰ ਇਕੋ ਛੱਤ ਹੇਠਾਂ ਨਜ਼ਰ ਆਏ। ਹੁਣ ਇਸ ਸਮਾਗਮ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਭਾਵੇਂ ਭਾਜਪਾ ਹੋਵੇ, ਭਾਵੇਂ ਕਾਂਗਰਸ ਤੇ ਭਾਵੇਂ ਅਕਾਲੀ ਦਲ ਸਾਰੇ ਹੀ ਦਿੱਗਜ਼ ਲੀਡਰ ਵਿਆਹ ਦੇ ਸਮਾਗਮ ਵਿਚ ਇਕ ਦੂਜੇ ਨੂੰ ਜੱਫੀਆਂ ਪਾਉਂਦੇ ਨਜ਼ਰ ਆ ਰਹੇ ਹਨ।

ਪ੍ਰੀ-ਵੈਡਿੰਗ ਦੇ ਇਸ ਸਮਾਗਮ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਣੇ ਸੁਨੀਲ ਜਾਖੜ, ਪਰਮਿੰਦਰ ਢੀਂਡਸਾ, ਕੇਵਲ ਸਿੰਘ ਢਿੱਲੋਂ, ਵਿਜੈ ਸਾਂਪਲਾ, ਜੈਇੰਦਰ ਕੌਰ, ਅਵਿਨਾਸ਼ ਰਾਏ ਖੰਨਾ ਸਣੇ ਹਰ ਕੋਈ ਉਥੇ ਮੌਜੂਦ ਹੈ। ਪੰਜਾਬ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਧੀ ਰੀਆ ਬਾਦਲ ਦੀ ਪ੍ਰੀ-ਵੈਡਿੰਗ ਵਿਚ ਪੰਜਾਬ ਦੀ ਸਿਆਸਤ ਦੇ ਕਈ ਵੱਡੇ ਚਿਹਰੇ ਨਜ਼ਰ ਆਏ।

ਰਵਨੀਤ ਸਿੰਘ ਬਿੱਟੂ ਵੀ ਇਸ ਪ੍ਰੋਗਰਾਮ ਵਿਚ ਨਜ਼ਰ ਆਏ। ਇਕ ਪਾਸੇ ਪਰਿਵਾਰ ਦੀ ਖੁਸ਼ੀਆਂ ਤੇ ਦੂਜੇ ਪਾਸੇ ਦਿੱਗਜ਼ ਲੀਡਰਾਂ ਦੀ ਮੌਜੂਦਗੀ ਦੀਆਂ ਤਸਵੀਰਾਂ ਕਾਫੀ ਜ਼ਿਆਦਾ ਖਾਸ ਹਨ। ਦੱਸ ਦੇਈਏ ਕਿ ਮਨਪ੍ਰੀਤ ਬਾਦਲ ਦੀ ਧੀ ਰੀਆ ਬਾਦਲ ਦਾ ਵਿਆਹ ਜੰਮੂ-ਕਸ਼ਮੀਰ ਦੇ ਸ਼ਾਹੀ ਡੋਗਰਾ ਪਰਿਵਾਰ ਨਾਲ ਸਬੰਧਤ ਰਾਜਕੁਮਾਰ ਮਾਰਕੰਡ ਸਿੰਘ ਦੇ ਨਾਲ ਹੋ ਰਿਹਾ ਹੈ। ਰਾਜਾਕੁਮਾਰ ਮਾਰਕੰਡ ਕਾਂਗਰਸ ਦੇ ਸੀਨੀਅਰ ਆਗੂ ਡਾ. ਕਰਨ ਸਿੰਘ ਦੇ ਪੋਤਰੇ ਤੇ ਯੁਵਰਾਜ ਵਿਕਰਮਾਦਿਤਿਆ ਸਿੰਘ ਦੇ ਪੁੱਤਰ ਹਨ। ਇਸ ਤਰ੍ਹਾਂ ਇਹ ਵਿਆਹ ਪੰਜਾਬ ਦੇ ਪ੍ਰਮੁੱਖ ਸਿਆਸੀ ਪਰਿਵਾਰ ਤੇ ਜੰਮੂ-ਕਸ਼ਮੀਰ ਦੇ ਸ਼ਾਹੀ ਪਰਿਵਾਰ ਵਿਚਾਲੇ ਨਵਾਂ ਰਿਸ਼ਤਾ ਜੁੜ ਰਿਹਾ ਹੈ।








