ਹੋਸਪਿਟੈਲਿਟੀ ਫਰਮ OYO ਦੇ ਬਾਨੀ ਰਿਤੇਸ਼ ਅਗਰਵਾਲ ਦੇ ਪਿਤਾ ਰਮੇਸ਼ ਅਗਰਵਾਲ ਦਾ ਦਿਹਾਂਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਉਹ ਗੁਰੂਗ੍ਰਾਮ ਦੀ ਹਾਈਰਾਈਜ਼ ਬਿਲਡਿੰਗ ਤੋਂ ਹੇਠਾਂ ਡਿੱਗ ਗਏ, ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸ ਦੇਈਏ ਕਿ ਰਿਤੇਸ਼ ਅਗਰਵਾਲ ਦਾ 3 ਦਿਨ ਪਹਿਲਾਂ ਵਿਆਹ ਹੋਇਆ ਸੀ ਅਤੇ ਹੁਣ ਉਨ੍ਹਾਂ ਨੂੰ ਇਹ ਮੰਦਭਾਗੀ ਖਬਰ ਸੁਣਨ ਨੂੰ ਮਿਲੀ ਹੈ।
ਜਾਣਕਾਰੀ ਮੁਤਾਬਕ ਦਿੱਲੀ ਦੇ ਨਾਲ ਲੱਗਦੇ ਗੁਰੂਗ੍ਰਾਮ ‘ਚ ਦੁਪਹਿਰ 1 ਵਜੇ ਦੇ ਕਰੀਬ 20ਵੀਂ ਮੰਜ਼ਿਲ ਤੋਂ ਡਿੱਗ ਕੇ ਮੌਤ ਹੋ ਗਈ। ਘਰ ਦੀ ਬਾਲਕੋਨੀ ਤੋਂ ਡਿੱਗਣ ਨਾਲ ਉਨ੍ਹਾਂ ਦੀ ਮੌਤ ਹੋਈ। ਜਦੋਂ ਰਮੇਸ਼ ਘਰ ਦੀ ਬਾਲਕੋਨੀ ਤੋਂ ਡਿੱਗੇ ਤਾਂ ਉਸ ਵੇਲੇ ਘਰ ‘ਚ ਪਰਿਵਾਰਕ ਮੈਂਬਰ ਮੌਜੂਦ ਸਨ।
ਗੁਰੂਗ੍ਰਾਮ ਈਸਟ ਦੇ ਡੀਸੀਪੀ ਨੇ ਦੱਸਿਆ ਕਿ ਲਗਭਗ 1 ਵਜੇ ਸੂਚਨਾ ਮਿਲੀ ਸੀ। ਪੁਲਿਸ ਟੀਮ ਮੌਕੇ ’ਤੇ ਪੁੱਜੀ ਤਾਂ ਪਤਾ ਲੱਗਾ ਕਿ ਰਮੇਸ਼ ਅਗਰਵਾਲ ਦੀ 20ਵੀਂ ਮੰਜ਼ਿਲ ਤੋਂ ਡਿੱਗ ਕੇ ਮੌਤ ਹੋ ਚੁੱਕੀ ਸੀ। ਉਹ ਡੀਐਲਐਫ ਕ੍ਰਿਸਟਾ ਸੁਸਾਇਟੀ ਵਿੱਚ ਰਹਿੰਦਾ ਸੀ। ਉਹ ਘਰ ਦੀ ਬਾਲਕੋਨੀ ਤੋਂ ਡਿੱਗ ਪਿਆ। ਘਰ ਦੇ ਅੰਦਰ ਪੁੱਤਰ, ਨੂੰਹ ਅਤੇ ਪਤਨੀ ਮੌਜੂਦ ਸਨ। ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਪੋਸਟਮਾਰਟਮ ਕਰਵਾਇਆ ਗਿਆ ਹੈ। ਪਰਿਵਾਰ ਵੱਲੋਂ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਯੋਗਾ ਕਰਦੇ 44 ਸਾਲਾਂ ਬੰਦੇ ਨੂੰ ਅਟੈਕ, ਛਾਤੀ ‘ਚ ਹੋਇਆ ਦਰਦ, ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ
ਰਿਤੇਸ਼ ਅਗਰਵਾਲ ਨੇ 3 ਦਿਨ ਪਹਿਲਾਂ 29 ਸਾਲਾਂ ਗੀਤਾਂਸ਼ਾ ਸੂਦ ਨਾਲ ਵਿਆਹ ਕੀਤਾ ਸੀ। ਦਿੱਲੀ ਦੇ ਤਾਜ ਪੈਲੇਸ ‘ਚ ਹੋਏ ਵਿਆਹ ‘ਚ ਕਾਰਪੋਰੇਟ ਜਗਤ ਦੀਆਂ ਕਈ ਦਿੱਗਜ ਨੇ ਪਹੁੰਚ ਕੇ ਨਵ-ਵਿਆਹੁਤਾ ਨੂੰ ਆਸ਼ੀਰਵਾਦ ਦਿੱਤਾ। ਇਸ ਦੌਰਾਨ ਰਿਤੇਸ਼ ਅਗਰਵਾਲ ਤੇ ਉਨ੍ਹਾਂ ਦੀ ਪਤਨੀ ਸਾਫਟਬੈਂਕ ਦੇ ਚੇਅਰਮੈਨ ਮਾਸਾਯੋਸ਼ੀ ਸੋਨ ਦੇ ਪੈਰ ਛੂਹੰਦੇ ਹੋਏ ਨਜ਼ਰ ਆਏ ਸਨ। ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਵੀ ਕਾਫੀ ਵਾਇਰਲ ਹੋਈ ਸੀ।
ਵੀਡੀਓ ਲਈ ਕਲਿੱਕ ਕਰੋ -: