ਰਾਹੁਲ ਗਾਂਧੀ ਸਰਕਾਰੀ ਬੰਗਲਾ ਛੱਡਣ ਦੇ ਬਾਅਦ ਸੋਨੀਆ ਗਾਂਧੀ ਦੇ ਘਰ ਸ਼ਿਫਟ ਹੋ ਰਹੇ ਹਨ। ਉਨ੍ਹਾਂ ਦਾ ਸਾਮਾਨ ਸ਼ਿਫਟ ਕੀਤਾ ਜਾ ਰਿਹਾ ਹੈ। ਉਹ ਜਲਦ ਹੀ ਇਥੇ ਰਹਿਣ ਲੱਗਣਗੇ। 23 ਮਾਰਚ ਨੂੰ ਸੂਰਤ ਕੋਰਟ ਨੇ ਮਾਨਹਾਨੀ ਕੇਸ ਵਿਚ ਉਨ੍ਹਾਂ ਨੂੰ 2 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਹਾਲਾਂਕਿ ਕੁਝ ਹੀ ਦੇਰ ਵਿਚ ਉਨ੍ਹਾਂ ਨੂੰ ਜ਼ਮਾਨਤ ਵੀ ਦੇ ਦਿੱਤੀ ਸੀ।
ਅਗਲੇ ਦਿਨ ਰਾਹੁਲ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਜਿਸ ਦੇ ਬਾਅਦ 27 ਮਾਰਚ ਨੂੰ ਉਨ੍ਹਾਂ ਨੂੰ ਬੰਗਲਾ ਖਾਲੀ ਕਰਨ ਦਾ ਨੋਟਿਸ ਦਿੱਤਾ ਗਿਆ। ਨੋਟਿਸ ਮਿਲਣ ਦੇ ਬਾਅਦ ਰਾਹੁਲ ਨੇ ਕਿਹਾ ਸੀ ਕਿ ਸਰਕਾਰੀ ਬੰਗਲੇ ਨਾਲ ਉੁਨ੍ਹਾਂ ਦੀਆਂ ਕਈ ਯਾਦਾਂ ਜੁੜੀਆਂ ਹਨ। ਕਾਂਗਰਸ ਪ੍ਰਧਾਨ ਮਲਿਕਾਰੁਜਨ ਖੜਗੇ ਨੇ ਉਦੋਂ ਉਨ੍ਹਾਂ ਨੂੰ ਆਪਣੇ ਜਾਂ ਸੋਨੀਆ ਦੇ ਬੰਗਲੇ ਵਿਚ ਸ਼ਿਫਟ ਹੋਣ ਦਾ ਸੁਝਾਅ ਦਿੱਤਾ ਸੀ।
ਰਾਹੁਲ ਨੂੰ 27 ਮਾਰਚ ਨੂੰ ਲੋਕ ਸਭਾ ਹਾਊਸਿੰਗ ਕਮੇਟੀ ਨੇ 12 ਤੁਗਲਕ ਰੋਡ ਦੀ ਸਰਕਾਰੀ ਰਿਹਾਇਸ਼ ਖਾਲੀ ਕਰਨ ਦਾ ਨੋਟਿਸ ਭੇਜਿਆ ਸੀ। ਬੰਗਲਾ ਖਾਲੀ ਕਰਨ ਲਈ 24 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਗਿਆ ਸੀ। ਨੋਟਿਸ ਮਿਲਣ ਦੇ ਅਗਲੇ ਦਿਨ ਰਾਹੁਲ ਨੇ ਲੋਕ ਸਭਾ ਸਕੱਤਰੇਤ ਦੇ ਡਿਪਟੀ ਸੈਕ੍ਰੇਟਰੀ ਡਾ. ਮੋਹਿਤ ਰੰਜਨ ਨੂੰ ਲਿਖਿਤ ਜਵਾਬ ਭੇਜਿਆ।
ਇਹ ਵੀ ਪੜ੍ਹੋ : ਮਨੀ ਲਾਂਡਰਿੰਗ ਮਾਮਲੇ ‘ਚ ਸਿਸੋਦੀਆ ਨੂੰ ਨਹੀਂ ਮਿਲੀ ਰਾਹਤ, 17 ਅਪ੍ਰੈਲ ਤੱਕ ਜੇਲ੍ਹ ‘ਚ ਹੀ ਰਹਿਣਗੇ
ਰਾਹੁਲ ਨੇ ਆਪਣੇ ਜਵਾਬ ਵਿਚ ਲਿਖਿਆ ਮੈਂ 4 ਵਾਰ ਲੋਕ ਸਭਾ ਸਾਂਸਦ ਚੁਣਿਆ ਗਿਆ। ਇਹ ਲੋਕਾਂ ਦਾ ਜਨਾਦੇਸ਼ ਹੈ ਜਿਸ ਲਈ ਮੈਂ ਲੋਕਾਂ ਦਾ ਸ਼ੁਕਰਗੁਜ਼ਾਰ ਹਾਂ। ਮੇਰੀ ਇਸ ਘਰ ਨਾਲ ਕੁਝ ਯਾਦਾਂ ਜੁੜੀਆਂ ਹੋਈਆਂ ਹਨ। ਮੈਂ ਨੋਟਿਸ ਵਿਚ ਦਿੱਤੇ ਗਏ ਹੁਕਮ ਦਾ ਪਾਲਣ ਕਰਾਂਗਾ। 2004 ਵਿਚ ਅਮੇਠੀ ਤੋਂ ਪਹਿਲੀ ਵਾਰ ਸਾਂਸਦ ਚੁਣੇ ਜਾਣੇ ‘ਤੇ ਰਾਹੁਲ ਨੂੰ ਇਹ ਬੰਗਲਾ 2005 ਵਿਚ ਅਲਾਟ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: