ਹੁਸ਼ਿਆਰਪੁਰ ਵਿੱਚ ਦੋ ਬੱਚਿਆਂ ਦੀ ਮਾਂ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਬਲਾਕ ਉੜਮੁੜ ਟਾਂਡਾ ਅਧੀਨ ਪੈਂਦੇ ਪਿੰਡ ਬੋਦਲ ਕੋਟਲੀ ਦੀ 25 ਸਾਲਾਂ ਵਿਆਹੁਤਾ ਨੂੰ ਗੁਆਂਢ ਵਿੱਚ ਰਹਿੰਦੇ ਮੂੰਹ ਬੋਲੇ ਭਰਾ ਨੇ ਚਿੱਟੇ ਦਿਨ ਕਤਲ ਕਰਕੇ ਪੇਟੀ ਵਿਚ ਬੰਦ ਕਰ ਦਿੱਤਾ। ਮ੍ਰਿਤਕਾ ਦੀ ਪਛਾਣ ਨਵਜੋਤ ਕੌਰ ਜੋਤੀ ਦੇ ਰੂਪ ਵਿਚ ਹੋਈ ਹੈ।
ਦੋਸ਼ੀ ਦੇ ਭਰਾ ਨੇ ਔਰਤ ਦੇ ਪਰਿਵਾਰ ਨੂੰ ਸੂਚੀਤ ਕੀਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੀ ਭੈਣ ਰੀਨਾ ਨੇ ਦੋਸ਼ੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਕੀਤੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : PRTC ਦਾ ਨਿੱਜੀ ਬੱਸ ਆਪ੍ਰੇਟਰਾਂ ਨੂੰ ਝਟਕਾ, ਬੱਸ ਟਰਮਿਨਲ ਫੀਸ ‘ਚ ਕੀਤਾ ਵਾਧਾ
ਮਿਲੀ ਜਾਣਕਾਰੀ ਮੁਤਾਬਕ ਦੋਸ਼ੀ ਨਸ਼ੇ ਦਾ ਆਦੀ ਸੀ ਅਤੇ ਮ੍ਰਿਤਕ ਲੜਕੀ ਜੋਤੀ ਦਾ ਮੋਬਾਈਲ ਫੋਨ ਵੀ ਨਾਲ ਹੀ ਲੈ ਕੇ ਫ਼ਰਾਰ ਹੋ ਗਿਆ। SHO ਮਲਕੀਤ ਸਿੰਘ ਨੇ ਕਿਹਾ ਕਿ ਇਸ ਕਤਲ ਸਬੰਧੀ ਸਾਨੂੰ ਪਿੰਡ ਬੋਦਲ ਕੋਟਲੀ ਦੇ ਸਰਪੰਚ ਨੇ ਇਤਲਾਹ ਦਿੱਤੀ ਸੀ ਕਿ ਪਿੰਡ ਵਿੱਚ ਕਿਸੇ ਵਿਅਕਤੀ ਨੇ ਲੜਕੀ ਦਾ ਕਾਤਲ ਕਰਕੇ ਲਾਸ਼ ਪੇਟੀ ਵਿਚ ਬੰਦ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: