ਰਾਖੀ ਸਾਵੰਤ ਆਪਣੇ ਵਿਵਾਦਿਤ ਬਿਆਨਾਂ ਕਰਕੇ ਆਏ ਦਿਨ ਸੁਰਖੀਆਂ ਵਿਚ ਰਹਿੰਦੀ ਹੈ। ਪਹਿਲਾਂ ਰਾਖੀ ਆਪਣੇ ਬੁਆਏਫ੍ਰੈਂਡ ਆਦਿਲ ਨਾਲ ਹੱਸਦੀ ਖੇਡਦੀ ਨਜ਼ਰ ਆਉਂਦੀ ਸੀ ਪਰ ਦੋਵੇਂ ਵੱਖ ਹੋ ਗਏ ਤੇ ਆਦਿਲ ਜੇਲ੍ਹ ਵਿਚ ਹੈ। ਰਾਖੀ ਸਾਵੰਤ ਨੇ ਆਦਿਲ ਖਾਨ ‘ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਸਨ।
ਹੁਣੇ ਜਿਹੇ ਰਾਖੀ ਸਾਵੰਤ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਲਾਰੈਂਸ ਬਿਸ਼ਨੋਈ ਗੈਂਗ ਤੋਂ ਧਮਕੀ ਭਰਿਆ ਈ-ਮੇਲ ਮਿਲਿਆ ਹੈ। ਮੇਲ ਵਿਚ ਲਿਖਿਆ ਹੈ ਕਿ ਜੇਕਰ ਉਹ ਸਲਮਾਨ ਖਾਨ ਦੇ ਮਾਮਲੇ ਵਿਚ ਪਿੱਛੇ ਨਹੀਂ ਹਟੇਗੀ ਤਾਂ ਅੰਜਾਮ ਬੁਰਾ ਹੋਵੇਗਾ। ਧਮਕੀ ਮਿਲਣ ਦੀਆਂ ਖਬਰਾਂ ਦੇ ਬਾਅਦ ਤੋਂ ਰਾਖੀ ਸਾਵੰਤ ਫਿਰ ਤੋਂ ਲਾਈਮਲਾਈਟ ਦਾ ਹਿੱਸਾ ਬਣੀ ਹੋਈ ਹੈ। ਜਿਥੇ ਪਹਿਲਾਂ ਰਾਖੀ ਨੇ ਕਿਹਾ ਕਿ ਉਸ ਨੂੰ ਡਰ ਲੱਗ ਰਿਹਾ ਹੈ ਤਾਂ ਦੂਜੇ ਪਾਸੇ ਰਾਖੀ ਸਾਵੰਤ ਨੇ ਅਗਲੇ ਦਿਨ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਸ ਦੀ ਜਾਨ ਲੈ ਲਓ ਪਰ ਸਲਮਾਨ ਭਾਈ ਨੂੰ ਕੁਝ ਨਾ ਕਰਨਾ।
ਹੁਣੇ ਜਿਹੇ ਐਕਟ੍ਰੈਸ ਦਾ ਨਵਾਂ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਉਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਉਹ ਪੀਐੱਮ ਮੋਦੀ ਤੋਂ ਜ਼ੈੱਡ ਸਕਿਓਰਿਟੀ ਲਈ ਮੁਲਾਕਾਤ ਕਰੇਗੀ। ਇੰਨਾ ਹੀ ਨਹੀਂ ਉਸ ਨੇ ਇਹ ਵੀ ਕਿਹਾ ਕਿ ਜਦੋਂ ਕੰਗਨਾ ਰਣੌਤ ਨੂੰ ਜ਼ੈੱਡ ਸਕਿਓਰਿਟੀ ਮਿਲ ਸਕਦੀ ਹੈ ਤਾਂ ਉਨ੍ਹਾਂ ਨੂੰ ਕਿਉਂ ਨਹੀਂ।
ਇਹ ਵੀ ਪੜ੍ਹੋ : ਅਬੋਹਰ ‘ਚ ਸਾਬਕਾ CM ਬਾਦਲ ਦੇ ਦੇਹਾਂਤ ‘ਤੇ ਸੋਗ, ਅਕਾਲੀ ਦਲ ਦੇ ਆਗੂਆਂ ਨੇ ਸ਼ਰਧਾ ਦੇ ਫੁੱਲ ਕੀਤੇ ਭੇਂਟ
ਰਾਖੀ ਸਾਵੰਤ ਨੇ ਕਿਹਾ ਕਿ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਮਿਲ ਰਹੀ ਹਾਂ। ਉਹ ਮੈਂ ਜ਼ੈੱਡ ਸਕਿਓਰਿਟੀ ਲਈ ਮੋਦੀ ਜੀ ਨੂੰ ਮਿਲ ਰਹੀ ਹਾਂ। ਰਾਜਨਾਥ ਜੀ ਜੋ ਹਨ, ਉਨ੍ਹਾਂ ਤੋਂ ਤੇ ਮੋਦੀ ਜੀ ਨੂੰ ਮਿਲ ਰਹੀ ਹਾਂ Z ਸਕਿਓਰਿਟੀ ਲਈ। ਜਦੋਂ ਉਹ ਕੰਗਨਾ ਰਣੌਤ ਨੂੰ ਦੇ ਸਕਦੇ ਹਨ ਜ਼ੈੱਡ ਸਕਿਓਰਿਟੀ ਤਾਂ ਮੈਨੂੰ ਕਿਉਂ ਨਹੀਂ ਦੇ ਸਕਦੇ। ਉਨ੍ਹਾਂ ਨੂੰ ਤਾਂ ਕੋਈ ਧਮਕੀ ਵੀ ਨਹੀਂ ਆਈ ਸੀ। ਮੈਨੂੰ ਤਾਂ ਆਈ ਸੀ। ਮੇਰੇ ਕੋਲ ਪੂਰਾ ਮੇਲ ਹੈ। ਮੇਰੇ ਕੋਲ ਸਭ ਕੁਝ ਹੈ।
ਵੀਡੀਓ ਲਈ ਕਲਿੱਕ ਕਰੋ -: