ਪਰਨੀਤੀ ਚੋਪੜਾ ਤੇ ਆਮ ਆਦਮੀ ਪਾਰਟੀ ਦੇ ਸਾਂਸਦ ਰਾਘਵ ਚੱਢਾ ਨੇ ਆਪਣੇ ਰਿਸ਼ਤੇ ਨੂੰ ਅਜੇ ਤੱਕ ਅਧਿਕਾਰਤ ਨਹੀਂ ਕੀਤਾ ਹੈ ਪਰ ਰਿਪੋਰਟ ਮੁਤਾਬਕ ਦੋਵੇਂ ਜਲਦ ਹੀ ਸਗਾਈ ਕਰਨ ਵਾਲੇ ਹਨ। ਮਿਲੀ ਜਾਣਕਾਰੀ ਮੁਤਾਬਕ 13 ਮਈ ਨੂੰ ਨਵੀਂ ਦਿੱਲੀ ਵਿਚ ਉਨ੍ਹਾਂ ਦੀ ਸਗਾਈ ਹੋਣ ਵਾਲੀ ਹੈ।
ਡੇਟਿੰਗ ਦੀ ਅਫਵਾਹ ਦੇ ਵਿਚ ਹੁਣ ਇਹ ਖਬਰ ਸਾਹਮਣੇ ਆਈ ਹੈ ਕਿ ਦੋਵੇਂ ਇਸ ਮਹੀਨੇ ਦੀ 13 ਤਰੀਕ ਨੂੰ ਨਵੀਂ ਦਿੱਲੀ ਵਿਚ ਮੰਗਣੀ ਕਰਨ ਵਾਲੇ ਹਨ। ਪਿਛਲੇ ਮਹੀਨੇ ਜਦੋਂ ਪਰਨੀਤੀ ਦੀ ਚਚੇਰੀ ਭੈਣ ਪ੍ਰਿਯੰਕਾ ਚੋਪੜਾ ਆਪਣੀ ਫਿਲਮ ਸਿਟਾਡੇਲ ਦੇ ਪ੍ਰਮੋਸ਼ਨ ਲਈ ਭਾਰਤ ਆਈ ਸੀ ਤਾਂ ਉਦੋਂ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਪਰਨੀਤੀ ਤੇ ਰਾਘਵ ਚੱਢਾ ਦੀ ਸਗਾਈ ਵੀ ਇਸ ਦੌਰਾਨ ਹੋ ਜਾਵੇਗੀ ਪਰ ਅਜਿਹਾ ਨਹੀਂ ਹੋਇਆ।
28 ਮਾਰਚ ਨੂੰ ਸਵੇਰੇ 11.45 ‘ਤੇ ਸਾਂਸਦ ਸੰਜੀਵ ਅਰੋੜਾ ਨੇ ਟਵਿੱਟਰ ‘ਤੇ ਇਕ ਪੋਸਟ ਕੀਤਾ ਜਿਸ ਵਿਚ ਉਨ੍ਹਾਂ ਨੇ ਪਰਨੀਤੀ ਤੇ ਰਾਘਵ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਸੀ ਮੈਂ ਦੋਵਾਂ ਨੂੰ ਵਧਾਈ ਦਿੰਦਾ ਹਾਂ। ਮੈਂ ਉਮੀਦ ਕਰਦਾ ਹਾਂ ਕਿ ਦੋਵਾਂ ਦਾ ਸਾਥ, ਪਿਆਰ ਤੇ ਆਨੰਦ ਨਾਲ ਭਰਿਆ ਰਹੇ। ਮੇਰੀਆਂ ਸ਼ੁੱਭਕਾਮਨਾਵਾਂ ਤੁਹਾਡੇ ਨਾਲ ਹਨ।’ ਇਸ ਪੋਸਟ ਦੇ ਬਾਅਦ ਸੋਸ਼ਲ ਮੀਡੀਆ ‘ਤੇ ਯੂਜਰਸ ਰਿਐਕਟ ਕਰ ਰਹੇ ਸਨ ਤੇ ਨਾਲ ਹੀ ਦੋਵਾਂ ਨੂੰ ਵਧਾਈ ਦੇ ਰਹੇ ਸਨ।
ਰਿਪੋਰਟ ਮੁਤਾਬਕ ਰਾਘਵ ਤੇ ਪਰਨੀਤੀ ਕਾਫੀ ਸਮੇਂ ਤੋਂ ਇਕ-ਦੂਜੇ ਨੂੰ ਪਸੰਦ ਕਰਦੇ ਹਨ ਤੇ ਉਨ੍ਹਾਂ ਦਾ ਪਰਿਵਾਰ ਵੀ ਰਿਸ਼ਤੇ ਲਈ ਰਾਜ਼ੀ ਹੈ। ਪਿਛਲੇ ਮਹੀਨੇ ਮੁੰਬਈ ਦੇ ਇਕ ਰੈਸਟੋਰੈਂਟ ਦੇ ਬਾਹਰ ਦੋਵਾਂ ਨੂੰ ਦੇਖਿਆ ਗਿਆ ਸੀ। ਦੋਵਾਂ ਨੇ ਲੰਚ ਇਕੱਠੇ ਕੀਤਾ ਸੀ ਜਿਸ ਦੇ ਬਾਅਦ ਤੋਂ ਦੋਵਾਂ ਦੇ ਰਿਸ਼ਤੇ ਦੀਆਂ ਖਬਰਾਂ ਲਾਈਮਲਾਈਟ ਵਿਚ ਆਈਆਂ।
ਇਹ ਵੀ ਪੜ੍ਹੋ : ਸ਼ਰਦ ਪਵਾਰ ਦਾ ਸਿਆਸਤ ਤੋਂ ਸੰਨਿਆਸ, NCP ਪ੍ਰਧਾਨ ਅਹੁਦੇ ਤੋਂ ਦਿੱਤਾ ਅਸਤੀਫਾ
ਰਾਘਵ ਤੇ ਪਰਨੀਤੀ ਦੋਵੇਂ ਇਕ ਦੂਜੇ ਨੂੰ ਉਦੋਂ ਤੋਂ ਜਾਣਦੇ ਹਨ ਜਦੋਂ ਤੋਂ ਉਹ ਇੰਗਲੈਂਡ ਵਿਚ ਪੜ੍ਹਾਈ ਕਰ ਰਹੇ ਸਨ। ਪਰਨੀਤੀ ਨੇ ਮੈਨਚੈਸਟਰ ਬਿਜ਼ਨੈੱਸ ਸਕੂਲ ਤੋਂ ਪੜ੍ਹਾਈ ਕੀਤੀ ਹੈ ਤੇ ਰਾਘਵ ਲੰਦਨ ਸਕੂਲ ਆਫ ਇਕਨਾਮਿਕਸ ਤੋਂ ਪੜ੍ਹੇ ਹਨ। ਪਰਨੀਤੀ ਤੇ ਰਾਘਵ ਨੂੰ ਇੰਗਲੈਂਡ ਵਿਚ ਭਾਰਤ ਯੂਕੇ ਆਊਟਸਟੈਂਡਿੰਗ ਅਚੀਵਰਸ ਐਵਾਰਡ ਨਾਲ ਵੀ ਨਵਾਜਿਆ ਗਿਆ ਸੀ। ਇਸ ਈਵੈਂਟ ਵਿਚ ਦੋਵੇਂ ਪਹਿਲੀ ਵਾਰ ਮਿਲੇ ਸਨ।
ਵੀਡੀਓ ਲਈ ਕਲਿੱਕ ਕਰੋ -: