ਮਾਂ ਨੂੰ ਭਗਵਾਨ ਦਾ ਦਰਜਾ ਦਿੱਤਾ ਜਾਂਦਾ ਹੈ ਤੇ ਮਾਂ ਆਪਣੇ ਬੱਚਿਆਂ ਖਾਤਰ ਹਰੇਕ ਕੁਰਬਾਨੀ ਕਰਨ ਤੱਕ ਨੂੰ ਤਿਆਰ ਹੋ ਜਾਂਦੀ ਹੈ। ਸਭ ਕੁਝ ਬਰਦਾਸ਼ਤ ਕਰਦੀਆਂ ਹਨ ਤਾਂ ਕਿ ਉਨ੍ਹਾਂ ਦੇ ਬੱਚਿਆਂ ਨੂੰ ਹਰ ਖੁਸ਼ੀ ਮਿਲ ਸਕੇ। ਪਰ ਅੱਜ ਅਸੀਂ ਤੁਹਾਨੂੰ ਅਜਿਹੀ ਕਲਯੁਗੀ ਮਾਂ ਬਾਰੇ ਦੱਸਣਾ ਚਾਹਾਂਗੇ ਜੋ ਆਪਣੇ 5 ਸਾਲ ਦੇ ਬੱਚੇ ਨੂੰ ਮਾਰ ਕੇ ਖਾ ਗਈ।
ਇਹ ਘਟਨਾ ਮਿਸਰ ਦੀ ਹੈ ਜਿਥੇ ਇਕ ਮਹਿਲਾ ਨੂੰ ਆਪਣੇ ਹੀ ਬੱਚੇ ਦੀ ਹੱਤਿਆ ਕਰਨ ਦੇ ਜੁਰਮ ਵਿਚ ਗ੍ਰਿਫਤਾਰ ਕੀਤਾ ਗਿਆ। ਮਹਿਲਾ ਦਾ ਨਾਂ ਹਾਨਾ ਹੈ ਤੇ ਉਸ ‘ਤੇ ਦੋਸ਼ ਹੈ ਕਿ ਉਹ ਆਪਣੇ ਹੀ ਪੁੱਤਰ ਨੂੰ ਭੁੰਨ ਕੇ ਖਾ ਗਈ। ਸਭ ਤੋਂ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਉਸ ਨੇ ਨਾ ਸਿਰਫ ਆਪਣਾ ਅਪਰਾਧ ਸਵੀਕਾਰ ਕੀਤਾ ਸਗੋਂ ਇਸ ਦੇ ਪਿੱਛੇ ਜੋ ਵਜ੍ਹਾ ਦੱਸੀ, ਉਹ ਤੁਹਾਨੂੰ ਹੈਰਾਨ ਕਰ ਦੇਵੇਗੀ।
29 ਸਾਲ ਦੀ ਹਾਨਾ ਅਬੂ ਸ਼ਾਲਾਬੀ ਦੀ ਰਹਿਣ ਵਾਲੀ ਹੈ ਤੇ ਉਸ ਨੇ ਆਪਣੇ ਹੀ ਪੁੱਤਰ ਨੂੰ ਕੁਹਾੜੀ ਨਾਲ ਵੱਢ ਦਿੱਤਾ। ਪੁਲਿਸ ਨੇ ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਤਾਂ ਪਤਾ ਲੱਗਾ ਕਿ ਉਸ ਨੇ 28 ਅਪ੍ਰੈਲ ਨੂੰ ਆਪਣੇ 5 ਸਾਲ ਦੇ ਪੁੱਤਰ ਯੁਸੁਫ ਨੂੰ ਮਾਰਨ ਦੇ ਬਾਅਦ ਉਸ ਦੇ ਸਿਰ ਦੇ ਕੁਝ ਹਿੱਸੇ ਨੂੰ ਪਕਾ ਕੇ ਖਾ ਲਿਆ ਸੀ। ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਲੜਕੇ ਦੇ ਅੰਕਲ ਨੇ ਘਰ ਵਿਚ ਰੱਖੀ ਬਾਲਟੀਆਂ ਵਿਚ ਬੱਚੇ ਦੇ ਸਰੀਰ ਦੇ ਕਟੇ ਹੋਏ ਹਿੱਸੇ ਦੇਖੇ। ਮਿਲੀ ਜਾਣਕਾਰੀ ਮੁਤਾਬਕ ਮਹਿਲਾ ਨੇ ਬੱਚੇ ਦੇ ਸਿਰ ‘ਤੇ ਕੁਹਾੜੀ ਨਾਲ ਵਾਰ ਕਰਕੇ ਉਸ ਨੂੰ ਮਾਰਿਆ ਤੇ ਬਾਥਰੂਮ ਵਿਚ ਜਾ ਕੇ ਉੁਸ ਦੇ ਟੁਕੜੇ ਕਰ ਦਿੱਤੇ। ਫਿਰ ਗਰਮ ਪਾਣੀ ਵਿਚ ਇਹ ਟੁਕੜੇ ਪਾ ਕੇ ਮਹਿਲਾ ਨੇ ਪਕਾਏ ਤੇ ਖਾ ਗਈ।
ਇਹ ਵੀ ਪੜ੍ਹੋ : IPL ਤੋਂ ਸੰਨਿਆਸ ਨੂੰ ਲੈ ਕੇ MS ਧੋਨੀ ਨੇ ਫਿਰ ਦਿੱਤਾ ਵੱਡਾ ਬਿਆਨ, ਦੇਖੋ ਕੀ ਕਿਹਾ
ਬੱਚਾ ਆਪਣੀ ਮਾਂ ਨਾਲ ਇਕੱਲ਼ੇ ਰਹਿੰਦਾ ਸੀ ਕਿਉਂਕਿ ਉਸ ਦੇ ਮਾਤਾ-ਪਿਤਾ ਵੱਖ ਹੋ ਚੁੱਕੇ ਸਨ। ਬੱਚੇ ਦੇ ਪਿਤਾ ਨੇ ਦੱਸਿਆ ਕਿ 4 ਸਾਲ ਪਹਿਲਾਂ ਹੀ ਉਹ ਵੱਖ ਹੋ ਗਏ ਸਨ। ਮਾਂ ਬੱਚੇ ਨੂੰ ਪਿਤਾ ਤੋਂ ਵੱਖ ਰੱਖਣਾ ਚਾਹੁੰਦੀ ਸੀ। ਅਜਿਹੇ ਵਿਚ ਪਿਤਾ ਦਾ ਕਹਿਣਾ ਹੈ ਕਿ ਜਾਣਬੁਝ ਕੇ ਉੁਸ ਨੇ ਅਜਿਹਾ ਕੀਤਾ। ਮਾਂ ਨੇ ਪੁਲਿਸ ਨੂੰ ਖੁਦ ਹੀ ਦੱਸਿਆ ਕਿ ਉਹ ਮਾਨਸਿਕ ਤੌਰ ‘ਤੇ ਬੀਮਾਰ ਹੈ ਤੇ ਉਹ ਆਪਣੇ ਪੁੱਤਰ ਨੂੰ ਹਮੇਸ਼ਾ ਲਈ ਨਾਲ ਰੱਖਣਾ ਚਾਹੁੰਦੀ ਸੀ, ਇਸ ਲਈ ਉਸ ਨੇ ਅਜਿਹਾ ਕੀਤਾ। ਹਾਲਾਂਕਿ ਪੁਲਿਸ ਨੂੰ ਇਸ ਗੱਲ ਦਾ ਯਕੀਨ ਨਹੀਂ ਕਿ ਮਹਿਲਾ ਮਾਨਸਿਕ ਰੋਗੀ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: