ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਮਾਨਸਾ ਸਥਿਤ ਆਪਣੇ ਘਰ ‘ਚ ਆਯੋਜਿਤ ਪ੍ਰੋਗਰਾਮ ‘ਚ ਸਿੱਧੂ ਮੂਸੇਵਾਲਾ ਦੇ ਕਤਲ ‘ਚ ਗਾਇਕਾਂ ਦਾ ਹੱਥ ਦੱਸਿਆ। ਉਨ੍ਹਾਂ ਸਪੱਸ਼ਟ ਕਿਹਾ ਕਿ ਇਹ ਕਿਸੇ ਗੈਂਗਸਟਰ ਦਾ ਕੰਮ ਨਹੀਂ ਸੀ। ਹੁਣ ਉਨ੍ਹਾਂ ਨੂੰ ਸਰਕਾਰਾਂ ਤੋਂ ਇਨਸਾਫ਼ ਦੀ ਕੋਈ ਉਮੀਦ ਨਹੀਂ ਹੈ ਅਤੇ ਨਾ ਹੀ ਮੂਸੇਵਾਲਾ ਇਨਸਾਫ਼ ਲੈ ਕੇ ਵਾਪਸ ਆਉਣ ਵਾਲਾ ਹੈ।
ਚਰਨ ਕੌਰ ਨੇ ਹਮਾਇਤੀਆਂ ਦੇ ਸਾਹਮਣੇ ਕਤਲ ਤੋਂ ਪਹਿਲਾਂ ਉਹ ਗੱਲਾਂ ਰੱਖੀਆਂ, ਜੋ ਉਨ੍ਹਾਂ ਮੁਤਾਬਕ ਗਾਇਕਾਂ ਦਾ ਹੱਥ ਦਰਸਾਉਂਦੀਆਂ ਹਨ। ਚਰਨ ਕੌਰ ਨੇ ਦੱਸਿਆ ਕਿ ਮੂਸੇਵਾਲਾ ਕੈਨੇਡਾ ਤੋਂ ਵਾਪਸ ਆਇਆ ਸੀ। ਇਸੇ ਲਈ 15 ਦੇ ਕਰੀਬ ਗਾਇਕਾਂ ‘ਤੇ ਭੜਕਾਊ ਗੀਤ ਗਾਉਣ ਦਾ ਮਾਮਲਾ ਦਰਜ ਕੀਤਾ ਸੀ। ਉਦੋਂ ਤੋਂ ਹੀ ਸਿੰਗਰ ਉਸ ਦੇ ਪਿੱਛੇ ਲੱਗ ਗਏ ਸਨ। ਇਸ ਤੋਂ ਬਾਅਦ ਚੋਣਾਂ ਆਈਆਂ ਅਤੇ ਸਰਕਾਰ ਬਦਲ ਗਈ। 2 ਮਹੀਨੇ ਹੀ ਹੋਏ ਸਨ ਕਿ ਸਿੱਧੂ ਮੂਸੇਵਾਲਾ ਨੂੰ ਮਾਰਿਆ ਗਿਆ।
ਉਨ੍ਹਾਂ ਕਿਹਾ ਕਿ ਸਿੱਧੂ ਨੂੰ ਮਾਰਨ ਦੀ ਯੋਜਨਾ ਪਹਿਲਾਂ ਤੋਂ ਹੀ ਚੱਲ ਰਹੀ ਸੀ। ਅਸੀਂ ਸਰਕਾਰ ਅੱਗੇ ਝੁਕਣ ਵਾਲੇ ਨਹੀਂ ਹਾਂ। ਫਾਈਲਾਂ ਦੱਬੀਆਂ ਨਹੀਂ ਰਹਿਣਗੀਆਂ, ਵਾਹਿਗੁਰੂ ਦੀ ਕਿਰਪਾ ਨਾਲ ਸਭ ਠੀਕ ਹੋ ਜਾਵੇਗਾ। ਜਿਨ੍ਹਾਂ ਨੇ ਮੇਰਾ ਸਭ ਕੁਝ ਤਬਾਹ ਕਰ ਦਿੱਤਾ, ਮੈਂ ਉਨ੍ਹਾਂ ਨੂੰ ਤਬਾਹ ਹੁੰਦਾ ਦੇਖਣਾ ਚਾਹੁੰਦੀ ਹਾਂ। ਰੱਬ ਮੈਨੂੰ ਉਦੋਂ ਤੱਕ ਜਿਉਂਦਾ ਰੱਖੇ ਜਦੋਂ ਤੱਕ ਉਹ ਮਿੱਟੀ ‘ਚ ਰੁਲ ਨਹੀਂ ਜਾਂਦਾ। ਮਾਂ ਹੋਣ ਨਾਤੇ ਮੈਂ ਰੋਜ਼ ਅਰਦਾਸ ਕਰਦੀ ਹਾਂ ਕਿ ਜਿਨ੍ਹਾਂ ਦਰਿੰਦਿਆਂ ਨੇ ਸਾਡੇ ਤੋਂ ਸਾਡਾ ਪੁੱਤ ਦੂਰ ਕੀਤਾ ਹੈ ਉਨ੍ਹਾਂ ਨੂੰ ਉਜੜਦਿਆਂ ਦੇਖਣ ਲਈ ਮੈਂ ਉਦੋਂ ਤੱਕ ਜਿਊਂਦੀ ਰਹਾਂ।
ਇਹ ਵੀ ਪੜ੍ਹੋ : ਨਹੀਂ ਰਹੇ ਪਦਮਸ਼੍ਰੀ ਅਦਾਕਾਰਾ ਸੁਲੋਚਨਾ ਲਾਟਕਰ, ਫ਼ਿਲਮ ਇੰਡਸਟਰੀ ਦੇ ਇੱਕ ਯੁੱਗ ਦਾ ਅੰਤ
ਚਰਨ ਕੌਰ ਨੇ ਕਿਹਾ ਕਿ ਅੱਜ ਵੀ ਕਈ ਲੋਕ ਉਨ੍ਹਾਂ ਦੇ ਪੁੱਤਰ ਸਿੱਧੂ ਬਾਰੇ ਬੁਰਾ ਬੋਲਣ ਤੋਂ ਨਹੀਂ ਰੁਕ ਰਹੇ। ਪੰਜਾਬ ਸਰਕਾਰ ਇਸ ਮੁੱਦੇ ‘ਤੇ ਕੋਈ ਗੱਲ ਨਹੀਂ ਕਰ ਰਹੀ। ਸਿੱਧੂ ਬਾਰੇ ਬੁਰਾ ਬੋਲਣ ਵਾਲਿਆਂ ਨੂੰ ਮਾਤਾ ਚਰਨ ਕੌਰ ਨੇ ਉਨ੍ਹਾਂ ਦੇ ਗੀਤਾਂ ਦਾ ਹਵਾਲਾ ਦੇ ਕੇ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਸ ਨੂੰ ਇਨਸਾਫ਼ ਨਹੀਂ ਮਿਲਦਾ ਉਹ ਚੁੱਪ ਨਹੀਂ ਬੈਠਣਗੇ।
ਵੀਡੀਓ ਲਈ ਕਲਿੱਕ ਕਰੋ -: