ਹਰ ਰੋਜ਼ ਸੋਸ਼ਲ ਮੀਡੀਆ ‘ਤੇ ਕੁਝ ਨਾ ਕੁਝ ਵਾਇਰਲ ਹੁੰਦਾ ਹੈ। ਇਕ ਵਾਰ ਫਿਰ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਪਾਕਿਸਤਾਨ ਦੇ ਇੱਕ ਮੌਲਾਨਾ ਜੰਨਤ ਦੇ ਹੂਰਾਂ ਬਾਰੇ ਦੱਸ ਰਹੇ ਹਨ। ਵਾਇਰਲ ਹੋ ਰਹੇ ਮੌਲਾਨਾ ਦੀ ਪਛਾਣ ਤਾਰਿਕ ਜਮੀਲ ਵਜੋਂ ਹੋਈ ਹੈ। ਮੌਲਾਨਾ ਦੀ ਜੰਨਤ ਦੀਆਂ ਹੂਰਾਂ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਨੂੰ ਜ਼ਬਰਦਸਤ ਟ੍ਰੋਲ ਕੀਤਾ ਜਾ ਰਿਹਾ ਹੈ।
ਵਾਇਰਲ ਵੀਡੀਓ ‘ਚ ਮੌਲਾਨਾ ਤਾਰਿਕ ਜਮੀਲ ਦਾਅਵਾ ਕਰਦੇ ਨਜ਼ਰ ਆ ਰਿਹਾ ਹੈ ਕਿ ਜੰਨਤ ਦੀਆਂ ਹੂਰਾਂ ਇਕ ਨਹਿਰ ‘ਚੋਂ ਪੈਦਾ ਹੁੰਦੀਆਂ ਹਨ ਅਤੇ ਉਨ੍ਹਾਂ ਦੀ ਲੰਬਾਈ 130 ਫੁੱਟ ਹੈ। ਇਸੇ ਲਈ ਜੰਨਤ ਵਿੱਚ ਜਾਣ ਵਾਲੇ ਸ਼ਖਸ ਨੂੰ ਅੱਲ੍ਹਾ ਸਾਨੂੰ ਵੀ 130 ਫੁੱਟ ਦਾ ਬਣਾ ਦਿੰਦਾ ਹੈ। ਮੌਲਾਨਾ ਇੱਕ ਸਭਾ ਨੂੰ ਸੰਬੋਦਤ ਕਰਦੇ ਹੋਏ ਕਹਿੰਦਾ ਹੈ ਕਿ ਜੰਨਤ ਦੀ ਹੂਰ ਮਾਂ ਦੇ ਢਿੱਡ ਤੋਂ ਪੈਦਾ ਨਹੀਂ ਹੁੰਦੀ, ਸਗੋਂ ਉਹ ਜੰਨਤ ਵਿੱਚ ਇੱਕ ਨਹਿਰ ਹੈ ਜੋ ਮੋਤੀਆਂ ਨਾਲ ਢਕੀ ਹੋਈ ਹੈ, ਉਸ ਦੇ ਅੰਦਰ ਮੁਸ਼ਕ, ਜਾਫਰਾਨ ਵਗਦਾ ਹੈ। ਦੱਸ ਦੀਏ ਕਿ ਤਾਰਿਕ ਜਮੀਲ ਤਬਦੀਲੀ ਜਮਾਤ ਦੇ ਮੈਂਬਰ ਹੈ। ਉਸ ਨੂੰ 500 ਤੋਂ ਵੱਧ ਪ੍ਰਭਾਵਸ਼ਾਲੀ ਮੁਸਲਮਾਨਾਂ ਵਿੱਚ ਦੋ ਵਾਰ ਸ਼ਾਮਲ ਕੀਤਾ ਜਾ ਚੁੱਕਾ ਹੈ।
ਇੰਨਾ ਹੀ ਨਹੀਂ, ਮੌਲਾਨਾ ਅੱਗੇ ਕਹਿੰਦਾ ਹੈ ਕਿ ਜਦੋਂ ਅੱਲ੍ਹਾ ਜੰਨਤ ਦੀ ਕਿਸੇ ਕੁੜੀ ਨੂੰ ਹੂਰ ਬਣਾਉਂਦਾ ਹੈ ਤਾਂ ਉਸ ‘ਤੇ ਆਪਣਾ ਨੂਰ ਪਾਉਂਦਾ ਹੈ ਤੇ ਪੂਰੀ 130 ਫੁੱਟ ਦੀ ਕੁੜੀ ਨਿਕਲ ਕੇ ਬਾਹਰ ਆਉਂਦੀ ਹੈ। ਵੀਡੀਓ ਵਿੱਚ ਮੌਲਾਨਾ ਦਾਅਵਾ ਕਰ ਰਹੇ ਹਨ ਕਿ 130 ਫੁੱਟ ਦੀ ਹੋਣ ਕਾਰਨ ਜੇ ਜੰਨਤ ਦੀ ਹੂਰ ਸੂਰਜ ਨੂੰ ਉਂਗਲੀ ਦਿਖਾ ਦੇਵੇ ਤਾਂ ਸੂਰਜ ਨਜ਼ਰ ਨਹੀਂ ਆਏਗਾ।
ਇਹ ਵੀ ਪੜ੍ਹੋ : ਉਤਰਾਖੰਡ ‘ਚ ਮੀਂਹ-ਲੈਂਡ ਸਲਾਈਡ ਦਾ ਅਲਰਟ, ਚਾਰਧਾਮ ਯਾਤਰਾ ਲਈ ਜਾਣ ਵਾਲੇ ਸ਼ਰਧਾਲੂ ਰੱਖਣ ਧਿਆਨ
ਇੰਨਾ ਹੀ ਨਹੀਂ, ਮੌਲਾਨਾ ਅੱਗੇ ਹਿ ਰਿਹਾ ਹੈ ਕਿ ਜੰਨਤ ਦੀ ਹੂਰ ਬਹੁਤ ਸੋਹਣੀ ਹੈ, ਉਹ ਬਹੁਤ ਮਿੱਠੇ ਗੀਤ ਗਾਉਂਦੀ ਹੈ। ਜਦੋਂ ਹੂਰਾਂ ਆਪਣੇ ਵਾਲਾਂ ਨੂੰ ਲਹਿਰਾਉਂਦੀਆਂ ਹਨ, ਤਾਂ ਰੰਗ-ਬਿੰਰਗੀਆਂ ਰੌਸ਼ਨੀਆਂ ਨਿਕਲਣ ਲੱਗਦੀਆਂ ਹਨ ਅਤੇ ਪੂਰੀ ਜੰਨਤ ਰੋਸ਼ਨੀ ਨਾਲ ਭਰ ਜਾਂਦੀ ਹੈ। ਇਸ ਵਾਇਰਲ ਵੀਡੀਓ ‘ਤੇ ਯੂਜ਼ਰਸ ਮੌਲਾਨਾ ਦੇ ਖੂਬ ਮਜ਼ੇ ਲੈ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: