ਲੁਧਿਆਣਾ ਵਿਚ ਲੁੱਟ ਦੀ ਮਾਸਟਰ ਮਾਈਂਡ ਡੇਹਲੋਂ ਦੀ ਰਹਿਣ ਵਾਲੀ ਡਾਕੂ ਹਸੀਨਾ ਮਨਦੀਪ ਕੌਰ ਉਰਫ ਮੋਨਾ ਤੇ ਉਸ ਦੇ ਪਤੀ ਜਸਵਿੰਦਰ ਸਿੰਘ ਜੱਸਾ ਨੂੰ ਪੰਜਾਬ ਪੁਲਿਸ ਨੇ ਓਪਨ ਚੈਲੰਜ ਦੇ ਦਿੱਤਾ ਹੈ। ਲੁਧਿਆਣਾ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾਈ ਹੈ ਕਿ ਵਾਂਟੇਡ ਮਨਦੀਪ ਕੌਰ ਉਰਫ ਮੋਨਾ ਤੇ ਜਸਵਿੰਦਰ ਸਿੰਘ ਤੁਸੀਂ ਜਿੰਨਾ ਭੱਜ ਸਕਦੇ ਹੋ ਭੱਜ ਲਓ ਪਰ ਤੁਸੀਂ ਬਚ ਨਹੀਂ ਸਕਦੇ। ਤੁਹਾਨੂੰ ਜਲਦ ਪਿੰਜਰੇ ਵਿਚ ਪਾ ਦਿੱਤਾ ਜਾਵੇਗਾ।
ਪੁਲਿਸ ਦੀ ਇਸ ਪੋਸਟ ਦੇ ਬਾਅਦ ਕਿਤੇ ਨਾ ਕਿਤੇ ਇਹ ਗੱਲ ਸਪੱਸ਼ਟ ਹੈ ਕਿ ਪੁਲਿਸ ਡਾਕੂ ਹਸੀਨਾ ਦੇ ਨੇੜੇ ਪਹੁੰਚ ਚੁੱਕੀ ਹੈ। ਪੁਲਿਸ ਨੇ ਛਾਪਾ ਮਾਰਨ ਲਈ ਟੀਮਾਂ ਪੰਜਾਬ ਦੇ ਬਾਹਰ ਵੀ ਭੇਜੀਆਂ ਹੋਈਆਂ ਹਨ। ਪੁਲਿਸ ਮੋਨਾ ਤੇ ਉਸ ਦੇ ਪਤੀ ਨੂੰ ਸਲਾਖਾਂ ਦੇ ਪਿੱਛੇ ਧੱਕਣ ਲਈ ਲਗਾਤਾਰ ਯੋਜਨਾ ਬਣਾ ਰਹੀ ਹੈ। ਅਜੇ ਤੱਕ ਪੁਲਿਸ ਨੇ ਇਸ ਕੇਸ ਵਿਚ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। 5 ਲੋਕਾਂ ਦੀ ਗ੍ਰਿਫਤਾਰੀ ਹੋਣਾ ਬਾਕੀ ਹੈ। ਪੁਲਿਸ ਨੇ 5 ਕਰੋੜ 75 ਲੱਖ ਰੁਪਿਆ ਬਰਾਮਦ ਕਰ ਲਿਆ ਹੈ। ਬਾਕੀ ਰੁਪਿਆ ਮਨਦੀਪ ਕੌਰ ਕੋਲ ਹੋਣ ਦਾ ਪੁਲਿਸ ਨੂੰ ਸ਼ੱਕ ਹੈ।
![](https://dailypost.in/wp-content/uploads/2023/06/WhatsApp-Image-2023-06-17-at-10.57.45-AM-1.jpeg)
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਹੁਣ ਤੱਕ ਮੁਲਜ਼ਮਾਂ ਨੂੰ ਫੜਨ ਲਈ 1 ਕਰੋੜ ਦੇ ਲਗਭਗ ਪੈਸੇ ਖਰਚ ਹੋ ਚੁੱਕੇ ਹਨ। ਇਸ ਦੇ ਨਾਲ ਹੀ ਪੈਸਿਆਂ ਦੀ ਭਾਲ ਲਈ ਮੁਲਾਜ਼ਮਾਂ ਨੂੰ ਸੀਵਰੇਜ ਲਾਈਨਾਂ ਵਿਚ ਵੜਨਾ ਪਿਆ। ਮੁਲਜ਼ਮਾਂ ਨੇ ਵਾਰਦਾਤ ਵਾਲੇ ਦਿਨ ਕਾਲੇ ਕੱਪੜੇ ਪਹਿਨਣ ਦੀ ਯੋਜਨਾ ਬਣਾਈ ਸੀ ਤਾਂ ਕਿ ਰਾਤ ਸਮੇਂ ਕੁਝ ਨਜ਼ਰ ਨਾ ਆਏ।
![](https://dailypost.in/wp-content/uploads/2023/06/WhatsApp-Image-2023-06-17-at-10.57.45-AM.jpeg)
ਇਸ ਵਿਚੋਂ ਕੁਝ ਨੇ ਹੀ ਕਾਲੇ ਕੱਪੜੇ ਪਾਏ ਹੋਏ ਸਨ। ਉਨ੍ਹਾਂ ਦੱਸਿਆ ਕਿ ਮਾਮਲੇ ਨੂੰ ਸੁਲਝਾਉਣ ਵਿਚ ਜਿੰਨਾ ਵੀ ਖਰਚ ਆ ਰਿਹਾ ਹੈ, ਉਸ ਨੂੰ ਕੰਪਨੀ ਤੋਂ ਵਸੂਲਣ ਲਈ ਡੀਜੀਪੀ ਨਾਲ ਚਰਚਾ ਚੱਲ ਰਹੀ ਹੈ। ਮੋਨਾ ਬਚਪਨ ਤੋਂ ਆਪਣੇ ਨਾਨਾ-ਨਾਨੀ ਕੋਲ ਰਹੀ ਹੈ। ਡੇਹਲੋਂ ਵਿਚ ਉਹ ਆਉਂਦੀ-ਜਾਂਦੀ ਰਹਿੰਦੀ ਸੀ। ਕੁਝ ਸਾਲਾਂ ਤੋਂ ਉਹ ਇਥੇ ਰਹਿਣ ਲੱਗੀ ਸੀ। ਵੱਡਾ ਭਰਾ ਕਾਕਾ ਅਕਸਰ ਮੋਨਾ ਦੀਆਂ ਹਰਕਤਾਂ ਨੂੰ ਲੈ ਕੇ ਉਸ ਦਾ ਵਿਰੋਧ ਕਰਦਾ ਰਿਹਾ ਹੈ। ਉਹ ਦਿਹਾੜੀ ਕਰਨ ਵਾਲਾ ਇਨਸਾਨ ਹੈ। ਕਈ-ਕਈ ਦਿਨ ਉਹ ਘਰ ਤੋਂ ਬਾਹਰ ਹੀ ਰਹਿੰਦੀ ਸੀ। ਮੋਨਾ ਦਾ ਇਹ ਤੀਜਾ ਵਿਆਹ ਹੈ। ਬਰਨਾਲਾ ਦੇ ਜਸਵਿੰਧਰ ਸਿੰਘ ਨਾਲ 4 ਮਹੀਨੇ ਪਹਿਲਾਂ ਹੀ ਉਸ ਨੇ ਵਿਆਹ ਕੀਤਾ। ਇਸ ਦਰਮਿਆਨ ਉਸ ਨੇ ਮਨਜਿੰਦਰ ਮਨੀ ਨੂੰ ਵੀ ਆਪਣੇ ਟ੍ਰੈਪ ਵਿਚ ਲੈ ਲਿਆ ਜਿਸ ਕਾਰਨ ਮਨਜਿੰਦਰ ਮਨੀ ਤੇ ਮੋਹਨਾ ਇਸ ਡਕੈਤੀ ਦੇ ਮੁੱਖ ਮੁਲਜ਼ਮ ਹਨ।
ਮੋਨਾ ਤੇ ਉਸ ਦੇ ਪਤੀ ਜਸਵਿੰਦਰ ਨੂੰ ਦਬੋਚਣ ਲਈ ਅਜੇ ਵੀ 10 ਪੁਲਿਸ ਟੀਮਾਂ ਕੰਮ ਕਰ ਰਹੀਆਂ ਹਨ। ਨੇਪਾਲ ਬਾਰਡਰ ਤੱਕ ਪੁਲਿਸ ਨੇ ਟੀਮਾਂ ਭੇਜੀਆਂ ਹੋਈਆਂ ਹਨ। ਦੋਵੇਂ ਪਤੀ-ਪਤਨੀ ਖਿਲਾਫ LOC ਜਾਰੀ ਕੀਤਾ ਹੋਇਆ ਹੈ ਤਾਂ ਕਿ ਉਹ ਵਿਦੇਸ਼ ਨਾ ਭੱਜ ਸਕਣ। ਮੋਨਾ ਦੇ ਪਰਿਵਾਰ ਦੇ ਮੈਂਬਰ ਉਸ ਦੀ ਮਾਂ ਤੇ ਭਰਾ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -:
![](https://dailypost.in/wp-content/uploads/2021/10/11-11.gif)
“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”
![](https://dailypost.in/wp-content/uploads/2023/05/WhatsApp-Image-2023-05-20-at-12.49.41-PM.jpeg)