ਲੁਧਿਆਣਾ ਵਿਚ ਦੋਰਾਹਾ ਕੋਲ ਦੱਖਣੀ ਬਾਈਪਾਸ ‘ਤੇ ਤੇਜ਼ ਰਫਤਾਰ ਜੀਪ ਨੇ ਬਾਈਕ ਸਵਾਰ 2 ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਜਦੋਂ ਕਿ ਉਸ ਦਾ ਦੋਸਤ ਗੰਭੀਰ ਜ਼ਖਮੀ ਹੋ ਗਿਆ। ਦੋਵੇਂ ਨੌਜਵਾਨ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਤੇ ਸੇਵਾ ਕਰਨ ਜਾ ਰਹੇ ਸਨ। ਘਟਨਾ ਦੇ ਬਾਅਦ ਡਰਾਈਵਰ ਜੀਪ ਨੂੰ ਮੌਕੇ ‘ਤੇ ਛੱਡ ਕੇ ਫਰਾਰ ਹੋ ਗਿਆ।
ਮ੍ਰਿਤਕ ਦੀ ਪਛਾਣ ਪਿੰਡ ਕੀਮਾ ਭੈਣੀ ਵਾਸੀ 26 ਸਾਲਾ ਮਨਪ੍ਰੀਤ ਸਿੰਘ ਵਜੋਂ ਹੋਈ ਹੈ। ਜਦੋਂ ਕਿ ਉਸ ਦੇ ਦੋਸਤ ਦੀ ਪਛਾਣ ਰਾਜਪੁਰਾ ਦੇ ਪਿੰਡ ਮਨਦਪੁਰ ਦੇ 25 ਸਾਲਾ ਅਮਨਦੀਪ ਸਿੰਘ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਦੋਰਾਹਾ ਪੁਲਿਸ ਮੌਕੇ ‘ਤੇ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ।
ਅਮਨਦੀਪ ਨੂੰ ਇਕ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ ਜਿਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਂਚ ਕਰ ਰਹੇ ਏਐੱਸਆਈ ਸਰਜੰਗਦੀਪ ਸਿੰਘ ਨੇ ਦੱਸਿਆ ਕਿ ਦੋਵੇਂ ਨੌਜਵਾਨ ਗੁਰਦੁਆਰਾ ਸ੍ਰੀ ਰਾੜਾ ਸਾਹਿਬ ਵਿਚ ਜਾ ਰਹੇ ਸਨ।
ਜਦੋਂ ਉਹ ਦੱਖਣੀ ਬਾਈਪਾਸ ‘ਤੇ ਸਰਵਿਸ ਲੇਨ ‘ਤੇ ਪਹੁੰਚੇ ਤਾਂ ਪਿੰਡ ਗੁਰਥਲੀ ਰੋਡ ਵੱਲੋਂ ਆ ਰਹੀ ਇਕ ਮਹਿੰਦਰਾ ਜੀਪ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਨਾਲ ਮਨਪ੍ਰੀਤ ਤੇ ਅਮਨਦੀਪ ਸੜਕ ‘ਤੇ ਡਿੱਗ ਗਏ। ਬਚਣ ਦੀ ਕੋਸ਼ਿਸ਼ ਵਿਚ ਡਰਾਈਵਰ ਨੇ ਜੀਪ ਦੀ ਸਪੀਡ ਵਧਾ ਦਿੱਤੀ। ਦੋਵੇਂ ਨੌਜਵਾਨ ਜੀਪ ਦੇ ਹੇਠਾਂ ਫਸ ਗਏ। ਡਰਾਈਵਰ ਉਨ੍ਹਾਂ ਨੂੰ ਘਸੀਟਦਾ ਲੈ ਗਿਆ। ਬਾਅਦ ਵਿਚ ਗੱਡੀ ਛੱਡ ਕੇ ਭੱਜ ਗਿਆ।
ਇਹ ਵੀ ਪੜ੍ਹੋ : ਰੋਜ਼ੀ-ਰੋਟੀ ਕਮਾਉਣ ਗਏ ਪੰਜਾਬੀ ਨੌਜਵਾਨ ਦੀ ਅਮਰੀਕਾ ‘ਚ ਮੌ.ਤ, ਮਾਪਿਆਂ ਦਾ ਇਕਲੌਤਾ ਪੁੱਤਰ ਸੀ ਗੁਰਪ੍ਰੀਤ
ਏਐੱਸਆਈ ਨੇ ਕਿਹਾ ਕਿ ਮਨਪ੍ਰੀਤ ਸਿੰਘ ਦੀ ਘਟਨਾ ਵਾਲੀ ਥਾਂ ‘ਤੇ ਹੀ ਮੌਤ ਹੋ ਗਈ ਜਦੋਂ ਕਿ ਅਮਨਦੀਪ ਸਿੰਘ ਹਸਪਤਾਲ ਵਿਚ ਭਰਤੀ ਹੈ। ਅਣਪਛਾਤੇ ਵਾਹਨ ਚਾਲਕ ਖਿਲਾਫ ਆਈਪੀਸੀ ਦੀ ਧਾਰਾ 279, 337, 338, 427 ਤੇ 304 ਏ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਗੱਡੀ ਜ਼ਬਤ ਕਰ ਲਈ ਹੈ।
ਵੀਡੀਓ ਲਈ ਕਲਿੱਕ ਕਰੋ -: