ਬੰਗਲੌਰ ਤੋਂ ਦਿੱਲੀ ਜਾ ਰਹੇ ਪਲੇਨ ਦੀ ਭੋਪਾਲ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਹੋਈ ਹੈ। ਇਸ ਫਲਾਈਟ ਵਿਚ ਕਾਂਗਰਸ ਨੇਤਾ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੋਵੇਂ ਸਵਾਰ ਸਨ। ਤਕਨੀਕੀ ਖਰਾਬੀ ਦੀ ਵਜ੍ਹਾ ਨਾਲ ਫਲਾਈਟ ਦੀ ਲੈਂਡਿੰਗ ਭੋਪਾਲ ਵਿਚ ਕਰਨੀ ਪਈ। ਹੁਣ ਦੋਵੇਂ ਨੇਤਾ ਰਾਤ 9.30 ਵਜੇ ਦਿੱਲੀ ਜਾਣ ਵਾਲੀ ਫਲਾਈਟ ਤੋਂ ਉਡਾਣ ਭਰਨਗੇ।
ਦੱਸ ਦੇਈਏ ਕਿ 17 ਤੇ 18 ਜੁਲਾਈ ਨੂੰ ਬੰਗਲੌਰ ਵਿਚ ਵਿਰੋਧੀ ਧਿਰ ਦੀ ਦੋ ਦਿਨਾ ਬੈਠਕ ਆਯੋਜਿਤ ਹੋਈ ਸੀ। ਇਸ ਵਿਚ ਯੂਪੀਏ ਪ੍ਰਧਾਨ ਸੋਨੀਆ ਗਾਂਧੀ ਵੀ ਹਿੱਸਾ ਲੈਣ ਪਹੁੰਚੀ ਸੀ। ਕਾਂਗਰਸ ਨੇਤਾ ਮੰਗਲਵਾਰ ਸਵੇਰੇ ਬੰਗਲੌਰ ਪਹੁੰਚੇ ਸਨ ਤੇ ਵਿਰੋਧੀ ਧਿਰ ਦੀ ਬੈਠਕ ਵਿਚ ਸ਼ਾਮਲ ਹੋਏ ਸਨ।
ਵੀਡੀਓ ਲਈ ਕਲਿੱਕ ਕਰੋ -: