ਪਟਿਆਲਾ ਸੈਂਟਰਲ ਜੇਲ੍ਹ ਅੰਦਰ ਇਕ ਵਾਰ ਫਿਰ ਤੋਂ ਨਸ਼ਾ ਤੇ ਫੋਨ ਦੇ ਪੈਕੇਟ ਦੀ ਲੈਂਡਿੰਗ ਹੋਈ ਹੈ। ਕੋਰਡ ਵਰਡ ਜਹਾਜ਼ ਇਸਤੇਮਾਲ ਕਰਨ ਵਾਲੇ ਮੁਲਜ਼ਮਾਂ ਨੇ ਜੇਲ੍ਹ ਅੰਦਰ ਪੰਜ ਪੈਕੇਟ ਸੁੱਟੇ ਹਨ ਜਿਸ ਨੂੰ ਜੇਲ੍ਹ ਸਟਾਫ ਨੇ ਤਲਾਸ਼ੀ ਦੌਰਾਨ ਸਟਾਫ ਨੇ ਤਲਾਸ਼ੀ ਦੌਰਾਨ ਬਰਾਮਦ ਕਰ ਲਏ। ਜੇਲ੍ਹ ਦੇ ਅੰਦਰ ਚੱਕੀ ਨੰਬਰ 21 ਤੋਂ 45 ਤੱਕ ਗਸ਼ਤ ਦੌਰਾਨ ਇਕ ਸੁੱਟੇ ਗਏ 5 ਪੈਕੇਟ ਜੇਲ੍ਹ ਸਟਾਫ ਨੇ ਬਰਾਮਦ ਕੀਤੇ ਹਨ।
ਇਨ੍ਹਾਂ ਪੈਕੇਟ ਨੂੰ ਖੋਲ੍ਹਣ ‘ਤੇ ਜੇਲ੍ਹ ਅਧਿਕਾਰੀਆਂ ਨੇ ਜਰਦੇ ਦੀਆਂ 74 ਪੂੜੀਆਂ, ਫੋਨ ਦੀਆਂ ਦੋ ਡਾਟਾ ਕੇਬਲ, ਬਿਨਾਂ ਸਿਮ ਤੇ ਬੈਟਰੀ ਦੇ ਦੋ ਫੋਨ ਬਰਾਮਦ ਕੀਤੇ ਹਨ। ਜੇਲ੍ਹ ਅਧਿਕਾਰੀਆਂ ਮੁਤਾਬਕ ਇਹ ਸਾਮਾਨ ਜੇਲ੍ਹ ਅੰਦਰ ਕਿਸੇ ਕੈਦੀ ਜਾਂ ਹਵਾਲਾਤੀ ਨੇ ਮੰਗਵਾਏ ਹੋਣਗੇ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
ਉਕਤ ਪੈਕੇਟ ਦੀ ਬਰਾਮਦਗੀ ਦੇ ਬਾਅਦ ਜੇਲ੍ਹ ਦੇ ਸਟਾਫ ਨੇ ਸਰਚ ਮੁਹਿੰਮ ਚਲਾਈ। ਸਰਚ ਮੁਹਿੰਮ ਦੌਰਾਨ ਇਕ ਹਵਾਲਾਤੀ ਦੀਆਂ ਗਤੀਵਿਧੀਆਂ ‘ਤੇ ਸ਼ੱਕ ਹੋਣ ‘ਤੇ ਉਸ ਦੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਹਵਾਲਾਤੀ ਤੋਂ ਫੋਨ ਬਰਾਮਦ ਹੋਇਆ ਤਾਂ ਜੇਲ੍ਹ ਦੇ ਸਹਾਇਕ ਸੁਪਰਡੈਂਟ ਜਗਜੀਤ ਸਿੰਘ ਦੀ ਸ਼ਿਕਾਇਤ ‘ਤੇ ਹਵਾਲਾਤੀ ਵੀਰ ਸਿੰਘ ਵਾਸੀ ਪਿੰਡ ਮਾਲੂਵਾਲਾ ਘਰਿੰਡਾ ਜ਼ਿਲ੍ਹਾ ਅੰਮ੍ਰਿਤਸਰ ਤੇ ਅਣਪਛਾਤੇ ਲੋਕਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਅਮਰੀਕਾ ‘ਚ ਇਕ ਵਾਰ ਫਿਰ ਤੋਂ ਹੋਈ ਫਾਇਰਿੰਗ, 3 ਦੀ ਮੌ.ਤ, 2 ਲੋਕ ਹੋਏ ਜ਼ਖਮੀ
ਤ੍ਰਿਪੜੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਵੀਰ ਸਿੰਘ ਦੀ ਤਲਾਸ਼ੀ ਦੌਰਾਨ ਇਕ ਚਾਈਨਿਜ਼ ਫੋਨ, ਸਿਮ ਕਾਰਡ ਤੇ ਬੈਟਰੀ ਬਰਾਮਦ ਕੀਤੀ ਸੀ। ਵੀਰ ਸਿੰਘ ਤੋਂ ਬਰਾਮਦ ਫੋਨ ਦੇ ਕਾਲ ਡਿਟੇਲਸ ਪੁਲਿਸ ਖੰਗਾਲ ਹੀ ਹੈ ਤਾਂ ਕਿ ਉਸ ਦੇ ਸੰਪਰਕ ਵਿਚ ਰਹਿਣ ਵਾਲਿਆਂ ਦੀ ਭਾਲ ਕੀਤੀ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -: