ਜਵਾਹਰਲਾਲ ਨਹਿਰੂ ਸਟੇਡੀਅਮ ਵਿਚ ਅੱਜ ਹੋਣ ਵਾਲੇ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ ‘ਓਰਾ ਇੰਡੀਆ ਟੂਰ 2026’ ਦੇ ਕੰਸਰਟ ਦੇ ਮੱਦੇਨਜ਼ਰ ਦਿੱਲੀ ਮੈਟਰੋ ਦੀਆਂ ਸੇਵਾਵਾਂ ਸ਼ੁੱਕਰਵਾਰ ਰਾਤ 12 ਵਜੇ ਤੱਕ ਜਾਰੀ ਰਹਣਗੀਆਂ।
ਦਿੱਲੀ ਮੈਟਰੋ ਰੇਲ ਨਿਗਮ ਮੁਤਾਬਕ ਏਅਪੋਰਟ ਐਕਸਪ੍ਰੈਸ ਲਾਈਨ ਤੇ ਗੁਰੂਗ੍ਰਾਮ ਦੀ ਰੈਪਿਡ ਮੈਟਰੋ ਨੂੰ ਛੱਡ ਕੇ ਹੋਰ ਸਾਰੀਆਂ ਲਾਈਨਾਂ ‘ਤੇ ਇਹ ਵਿਵਸਥਾ ਲਾਗੂ ਹੋਵੇਗੀ। ਕੰਸਰਟ ਵਿਚ ਲਗਭਗ 70 ਹਜ਼ਾਰ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ। ਦਰਸ਼ਕਾਂ ਦੀ ਵਾਪਸੀ ਨੂੰ ਸਹਿਜ ਬਣਾਉਣ ਲਈ ਵਾਧੂ ਟ੍ਰੇਨਾਂ ਚਲਾਈਆਂ ਜਾਣਗੀਆਂ ਤੇ ਲੋੜ ਪੈਣ ‘ਤੇ ਵਾਧੂ ਟ੍ਰੇਨਾਂ ਵੀ ਤਿਆਰ ਰੱਖੀਆਂ ਜਾਣਗੀਆਂ। ਮੈਟਰੋ ਦੇ JLN ਸਟੇਡੀਅਮ ਸਟੇਸ਼ਨ ਸਣੇ ਮੁੱਖ ਇੰਟਰਚੇਜ ਸਟੇਸ਼ਨਾਂ ‘ਤੇ ਮੁਲਾਜ਼ਮ ਤੇ ਸੁਰੱਖਿਆ ਬਲ ਤਾਨਾਤ ਹੋਣਗੇ।
ਇਹ ਵੀ ਪੜ੍ਹੋ : ਝੋਟਾ ਇਨਸਾਫ਼ ਮੋਰਚੇ ਵਿਚਾਲੇ ਮਾਨਸਾ ਦੇ 4 ਪੁਲਿਸ ਅਫਸਰਾਂ ਦੇ ਹੋਏ ਤਬਾਦਲੇ, ਗੁਰਪ੍ਰਤਾਪ ਸਿੰਘ ਹੋਣਗੇ ਨਵੇਂ DSP ਮਾਨਸਾ
ਯਾਤਰੀਆਂ ਦੀ ਸਹੂਲਤ ਲਈ ਦਿੱਲੀ ਮੈਟਰੋ ਸਾਰਥੀ ਐਪ ਤੋਂ ਕਿਊਆਰ ਟਿਕਟ ਖਰੀਦਣ ਦੇ ਸਮੇਂ ਸੀਮਾ ਵੀ ਇਕ ਘੰਟੇ ਵਧਾਈ ਜਾਵੇਗੀ। ਜੇਐੱਲਐੱਨ ਸਟੇਸ਼ਨ ਵਾਇਲੇਟ ਲਾਈਨ ‘ਤੇ ਸਥਿਤ ਹੈ ਤੇ ਕੰਸਰਟ ਵਾਲੀ ਥਾਂ ਦਾ ਸਭ ਤੋਂ ਨੇੜੇ ਦਾ ਮੈਟਰੋ ਸਟੇਸ਼ਨ ਹੈ।







