ਇਟਲੀ ਵਿਚ ਸੜਕ ਹਾਦਸਿਆਂ ਨੂੰ ਰੋਕਣ ਲਈ ਨਵੀਂ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ। ਇਸ ਦੇ ਤਹਿਤ ਜੇ ਤੁਸੀਂ ਕਿਸੇ ਨਾਈਟ ਕਲੱਬ ‘ਚ ਹੋ ਅਤੇ ਉੱਥੇ ਜ਼ਿਆਦਾ ਸ਼ਰਾਬ ਪੀਤੀ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਤੁਹਾਨੂੰ ਸੁਰੱਖਿਅਤ ਘਰ ਪਹੁੰਚਾਉਣਾ ਉੱਥੋਂ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ। ਇਟਾਲੀਅਨ ਸਰਕਾਰ ਤੁਹਾਨੂੰ ਟੈਕਸੀ ਰਾਹੀਂ ਤੁਹਾਡੇ ਘਰ ਮੁਫਤ ਲੈ ਜਾਵੇਗੀ। ਇਹ ਪ੍ਰਣਾਲੀ ਪਾਇਲਟ ਪ੍ਰਾਜੈਕਟ ਤਹਿਤ ਸ਼ੁਰੂ ਕੀਤੀ ਗਈ ਹੈ। ਇਹ ਸਿਸਟਮ ਉੱਥੇ ਦੇ ਛੇ ਨਾਈਟ ਕਲੱਬਾਂ ਵਿੱਚ ਇੱਕ ਮਹੀਨੇ ਲਈ ਟਰਾਇਲ ਵਜੋਂ ਸ਼ੁਰੂ ਹੋਵੇਗਾ।
ਇਟਲੀ ਦੇ ਟਰਾਂਸਪੋਰਟ ਮੰਤਰਾਲੇ ਨੇ ਕਿਹਾ ਹੈ ਕਿ ਜੇ ਇਹ ਸਫਲ ਰਿਹਾ ਤਾਂ ਇਸ ਨੂੰ ਹਮੇਸ਼ਾ ਲਈ ਲਾਗੂ ਕਰ ਦਿੱਤਾ ਜਾਵੇਗਾ। ਟਰਾਂਸਪੋਰਟ ਮੰਤਰੀ ਸਾਲਵਿਨੀ ਨੇ ਦੱਸਿਆ ਕਿ ਸੜਕ ਹਾਦਸਿਆਂ ਨੂੰ ਰੋਕਣ ਦੇ ਉਦੇਸ਼ ਨਾਲ ਇਹ ਯੋਜਨਾ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੜਕ ਹਾਦਸਿਆਂ ਨੂੰ ਰੋਕਣ ਲਈ ਜੁਰਮਾਨੇ ਅਤੇ ਕਾਨੂੰਨ ਕਾਫ਼ੀ ਨਹੀਂ ਹਨ, ਸਾਨੂੰ ਰੋਕਥਾਮ ਯੋਜਨਾ ਵਿੱਚ ਸਾਰਿਆਂ ਨੂੰ ਸ਼ਾਮਲ ਕਰਨ ਦੀ ਲੋੜ ਹੈ।
ਪਾਇਲਟ ਪ੍ਰਾਜੈਕਟ ਸਕੀਮ ਤਹਿਤ ਜੋ ਲੋਕ ਪੂਰੀ ਤਰ੍ਹਾਂ ਨਸ਼ੇ ਵਿੱਚ ਹੋਣਗੇ, ਕਲੱਬ ਤੋਂ ਬਾਹਰ ਹੋਣ ‘ਤੇ ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ। ਇਸ ਦੌਰਾਨ ਜੇ ਉਨ੍ਹਾਂ ਨੇ ਲਿਮਿਟ ਤੋਂ ਵੱਧ ਸ਼ਰਾਬ ਪੀਤੀ ਤਾਂ ਉਨ੍ਹਾਂ ਨੂੰ ਟੈਕਸੀ ਰਾਹੀਂ ਉਨ੍ਹਾਂ ਦੇ ਘਰ ਛੱਡਿਆ ਜਾਵੇਗਾ। ਇਸ ‘ਚ ਜੋ ਵੀ ਖਰਚਾ ਹੋਵੇਗਾ, ਉਹ ਟਰਾਂਸਪੋਰਟ ਮੰਤਰਾਲਾ ਭਰੇਗਾ। ਟਰਾਂਸਪੋਰਟ ਮੰਤਰੀ ਉਪ ਪ੍ਰਧਾਨ ਮੰਤਰੀ ਮੈਟਿਓ ਸਾਲਵਿਨੀ ਨੇ ਇਹ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ : ਸਾਰੀ ਰਾਤ ON ਰਹਿੰਦਾ ਏ ਘਰ ‘ਚ ਲੱਗਾ WiFi ਰਾਊਟਰ ਤਾਂ ਹੋ ਜਾਓ ਸਾਵਧਾਨ! ਬੀਮਾਰੀਆਂ ਨੂੰ ਦੇ ਰਹੇ ਹੋ ਸੱਦਾ
ਇਸ ਵੇਲੇ ਪੁਗਲੀਆ ਤੋਂ ਤੁਸਿਆਨੀ ਅਤੇ ਵੇਨੇਟੋ ਖੇਤਰਾਂ ਤੱਕ ਕੁੱਲ ਛੇ ਨਾਈਟ ਕਲੱਬਾਂ ਨੂੰ ਇਸ ਯੋਜਨਾ ਦੇ ਤਹਿਤ ਜੋੜਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਸਕੀਮ ਇਟਲੀ ਵਿੱਚ ਸੜਕ ਹਾਦਸਿਆਂ ਨੂੰ ਧਿਆਨ ਵਿੱਚ ਰੱਖਦਿਆਂ ਸ਼ੁਰੂ ਕੀਤੀ ਗਈ ਹੈ। ਦਰਅਸਲ, ਇਟਲੀ ਵਿਚ ਸ਼ਰਾਬ ਪੀ ਕੇ ਗੱਡੀ ਚਲਾਉਣ ਦੀਆਂ ਘਟਨਾਵਾਂ ਵਿਚ ਕਾਫੀ ਵਾਧਾ ਹੋਇਆ ਹੈ, ਜਿਸ ਕਾਰਨ ਸੜਕ ਹਾਦਸਿਆਂ ਵਿਚ ਕਾਫੀ ਵਾਧਾ ਹੋਇਆ ਹੈ। ਸਾਲ 2020 ਦੇ ਇੱਕ ਅੰਕੜੇ ਮੁਤਾਬਕ ਯੂਰਪ ਅਤੇ ਇਟਲੀ ਵਿੱਚ ਸ਼ਰਾਬ ਪੀ ਕੇ ਗੱਡੀ ਚਲਾਉਣ ਕਾਰਨ ਸੜਕ ਹਾਦਸਿਆਂ ਵਿੱਚ ਵਾਧਾ ਹੋ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: