ਪੰਜਾਬੀ ਨੌਜਵਾਨਾਂ ਦੇ ਵਿਦੇਸ਼ਾਂ ‘ਚ ਮੌਤ ਦਾ ਸਿਲਸਿਲਾ ਜਾਰੀ ਹੈ। ਰੋਜ਼ ਕੋਈ ਨਾ ਕੋਈ ਅਜਿਹੀ ਮੰਦਭਾਗੀ ਖਬਰ ਸਾਹਮਣੇ ਆ ਹੀ ਜਾਂਦੀ ਹੈ ਕਿ ਵਿਦੇਸ਼ ਦੀ ਧਰਤੀ ‘ਤੇ ਪੰਜਾਬੀ ਨੌਜਵਾਨ ਨੇ ਦਮ ਤੋੜ ਦਿੱਤਾ। ਅਜਿਹਾ ਹੀ ਇਕ ਮਾਮਲਾ ਮਾਛੀਵਾੜਾ ਤੋਂ ਸਾਹਮਣੇ ਆਇਆ ਹੈ ਜਿਥੇ ਇਟਲੀ ਰਹਿੰਦੇ ਨੌਜਵਾਨ ਦੀ ਹਾਦਸੇ ਦੌਰਾਨ ਮੌ.ਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ ਪਿੰਡ ਲੁਬਾਣਗੜ੍ਹ ਦੇ ਨੌਜਵਾਨ ਦੀ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਵਤਾਰ ਸਿੰਘ ਵਜੋਂ ਹੋਈ ਹੈ। ਅਵਤਾਰ ਸਿੰਘ ਇਟਲੀ ਦੇ ਮੰਟੂਆ ਜ਼ਿਲ੍ਹੇ ਵਿਚ ਆਪਣੀ ਪਤਨੀ ਤੇ ਬੱਚੇ ਨਾਲ ਰਹਿੰਦਾ ਸੀ ਤੇ ਉਥੇ ਇਮਾਰਤਾਂ ਦਾ ਕੰਮ ਕਰਦਾ ਸੀ। ਇਮਾਰਤਾਂ ਦੇ ਨਿਰਮਾਣ ਦੌਰਾਨ ਤੀਜੀ ਮੰਜ਼ਿਲ ਤੋਂ ਉਸ ਦਾ ਪੈਰ ਫਿਸਲ ਗਿਆ ਤੇ ਉਹ ਜ਼ਮੀਨ ‘ਤੇ ਡਿੱਗ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ। ਨੌਜਵਾਨ ਅਵਤਾਰ ਸਿੰਘ ਦੀ ਮੌਤ ਦੀ ਖਬਰ ਜਿਵੇਂ ਹੀ ਲੁਬਾਣਗੜ੍ਹ ਪਿੰਡ ਵਿਚ ਉਸ ਦੇ ਮਾਤਾ-ਪਿਤਾ ਨੂੰ ਲੱਗੀ ਉਨ੍ਹਾਂ ਨੂੰ ਵੱਡਾ ਸਦਮਾ ਲੱਗਾ।
ਇਹ ਵੀ ਪੜ੍ਹੋ : ਉਤਰਾਖੰਡ : ਰੁਦਰਪ੍ਰਯਾਗ ‘ਚ ਕਾਰ ਦੇ ਉਪਰ ਡਿੱਗਿਆ ਮਲਬਾ, ਕੇਦਾਰਨਾਥ ਜਾ ਰਹੇ 5 ਸ਼ਰਧਾਲੂਆਂ ਦੀ ਮੌ.ਤ
ਮ੍ਰਿਤਕ ਅਵਤਾਰ ਸਿੰਘ ਦੇ ਪਿਤਾ ਕਿਸਾਨ ਹਨ ਤੇ ਉਹ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਜੋ ਰੋਜ਼ੀ-ਰੋਟੀ ਕਮਾਉਣ ਲਈ ਇਟਲੀ ਗਿਆ ਸੀ। ਅਵਤਾਰ ਸਿੰਘ ਦੀ ਪਤਨੀ ਤੇ 2 ਸਾਲ ਦਾ ਬੱਚੇ ਉਸ ਦੇ ਨਾਲ ਹੀ ਇਟਲੀ ਵਿਚ ਰਹਿੰਦੇ ਹਨ। ਅਵਤਾਰ ਸਿੰਘ ਦੀ ਮ੍ਰਿਤਕ ਦੇਹ ਨੂੰ ਉਸ ਦੇ ਸਹਿਯੋਗੀਆਂ ਵੱਲੋਂ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਉਸ ਦਾ ਅੰਤਿਮ ਸਸਕਾਰ ਕੀਤਾ ਜਾ ਸਕੇ। ਅਵਤਾਰ ਸਿੰਘ ਦੀ ਮੌਤ ਨਾਲ ਪੂਰੇ ਪਿੰਡ ਵਿਚ ਸੋਗ ਦਾ ਮਾਹੌਲ ਹੈ।
ਵੀਡੀਓ ਲਈ ਕਲਿੱਕ ਕਰੋ -: