ਲੱਦਾਖ ਦੇ ਲੇਹ ਜ਼ਿਲੇ ‘ਚ ਸ਼ਨੀਵਾਰ ਨੂੰ ਹੋਏ ਇਕ ਵੱਡੇ ਹਾਦਸੇ ‘ਚ ਫੌਜ ਦੇ 9 ਜਵਾਨ ਸ਼ਹੀਦ ਹੋ ਗਏ। ਅਸਲ ‘ਚ ਫੌਜ ਦੀ ਇਕ ਗੱਡੀ ਸੜਕ ਤੋਂ ਫਿਸਲ ਕੇ ਡੂੰਘੀ ਖੱਡ ‘ਚ ਜਾ ਡਿੱਗੀ। ਇਸ ਦਰਦਨਾਕ ਹਾਦਸੇ ਨੇ ਨੌਂ ਜਵਾਨਾਂ ਦੀ ਜਾਨ ਲੈ ਲਈ।
ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਰਮੇਸ਼ ਲਾਲ ਵੀ ਇਨ੍ਹਾਂ ਸ਼ਹੀਦਾਂ ਵਿੱਚ ਸ਼ਾਮਲ ਹਨ। ਰਮੇਸ਼ ਰੈੱਡ ਆਰਮੀ ਵਿੱਚ ਜੇਸੀਓ ਵਜੋਂ ਤਾਇਨਾਤ ਸਨ। ਉਹ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸਿਰਸਿੜੀ ਦਾ ਰਹਿਣ ਵਾਲਾ ਸੀ। 41 ਸਾਲਾਂ ਰਮੇਸ਼ ਲਾਲ ਪਿਛਲੇ 24 ਸਾਲਾਂ ਤੋਂ ਫੌਜ ਵਿੱਚ ਸੇਵਾ ਕਰ ਰਿਹਾ ਸੀ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਰਮੇਸ਼ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਦੱਖਣੀ ਲੱਦਾਖ ਦੇ ਨਯੋਮਾ ਦੇ ਕਿਆਰੀ ਨੇੜੇ ਸ਼ਨੀਵਾਰ ਸ਼ਾਮ ਨੂੰ ਵਾਪਰਿਆ। ਹਾਦਸੇ ਵਿੱਚ ਮਾਰੇ ਗਏ ਜਵਾਨਾਂ ਵਿੱਚ ਅੱਠ ਜਵਾਨ ਅਤੇ ਇੱਕ ਜੇਸੀਓ (ਜੂਨੀਅਰ ਕਮਿਸ਼ਨਡ ਅਫਸਰ) ਸ਼ਾਮਲ ਹਨ।
ਇਹ ਵੀ ਪੜ੍ਹੋ : ਕਾਂਗਰਸ ਵਰਕਿੰਗ ਕਮੇਟੀ ਦਾ ਐਲਾਨ, ਪੰਜਾਬ ਤੋਂ ਸਾਬਕਾ CM ਚਰਨਜੀਤ ਚੰਨੀ ਦਾ ਨਾਂ ਵੀ ਸ਼ਾਮਲ
ਭਾਰਤੀ ਫੌਜ ਦੇ ਅਧਿਕਾਰੀ ਨੇ ਦੱਸਿਆ ਕਿ ਅਸ਼ੋਕ ਲੇਲੈਂਡ ਸਟਾਲੀਅਨ (ਏ.ਐੱਲ.ਐੱਸ.) ਵਾਹਨ ਲੇਹ ਤੋਂ ਨਯੋਮਾ ਜਾ ਰਿਹਾ ਸੀ। ਸ਼ਾਮ 5:45-6:00 ਵਜੇ ਦੇ ਕਰੀਬ ਇਹ ਕਿਯਾਰੀ ਤੋਂ ਸੱਤ ਕਿਲੋਮੀਟਰ ਪਹਿਲਾਂ ਘਾਟੀ ਵਿੱਚ ਫਿਸਲ ਗਿਆ। ਗੱਡੀ ਵਿੱਚ 10 ਮੁਲਾਜ਼ਮ ਸਵਾਰ ਸਨ। ਇਨ੍ਹਾਂ ਵਿੱਚੋਂ ਨੌਂ ਦੀ ਮੌਤ ਹੋ ਗਈ। ਉੱਥੇ ਹੀ ਇੱਕ ਜਵਾਨ ਜ਼ਖਮੀ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -: