ਪਰਨੀਤੀ ਚੋਪੜਾ ਤੇ ਰਾਘਵ ਚੱਢਾ ਦੀ ਸਗਾਈ ਦੇ ਬਾਅਦ ਤੋਂ ਹੀ ਫੈਂਸ ਉਨ੍ਹਾਂ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹੁਣ ਉਨ੍ਹਾਂ ਲਈ ਖੁਸ਼ਖਬਰੀ ਹੈ। ਦੋਵਾਂ ਦੇ ਵਿਆਹ ਦੀ ਤਰੀਕ ਤੈਅ ਹੋ ਗਈ ਹੈ। ਰਿਪੋਰਟ ਮੁਤਾਬਕ ਦੋਵਾਂ ਦਾ ਵਿਆਹ 25 ਸਤੰਬਰ ਨੂੰ ਹੋਵੇਗਾ। ਪਰਨੀਤੀ ਤੇ ਰਾਘਵ ਚੱਢਾ ਦੀ ਸਗਾਈ 13 ਮਈ 2023 ਨੂੰ ਦਿੱਲੀ ਵਿਚ ਹੋਈ ਸੀ। ਹੁਣ ਇਸੇ ਸਾਲ ਦੋਵੇਂ ਵਿਆਹ ਕਰਨ ਜਾ ਰਹੇ ਹਨ।
ਵਿਆਹ ਦੀ ਤਰੀਕ ਨੂੰ ਲੈ ਕੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਪਰਨੀਤੀ ਦੀ ਟੀਮ ਨੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪਰਨੀਤੀ ਚੋਪੜਾ ਆਪਣੇ ਵਿਆਹ ਦੀ ਤਿਆਰੀ ਸਤੰਬਰ ਦੇ ਪਹਿਲੇ ਹਫਤੇ ਵਿਚ ਸ਼ੁਰੂ ਕਰੇਗੀ। ਵਿਆਹ ਰਾਜਸਥਾਨ ਵਿਚ ਹੋਵੇਗਾ। ਇਸ ਦੇ ਬਾਅਦ ਗੁਰੂਗ੍ਰਾਮ ਵਿਚ ਰਿਸੈਪਸ਼ਨ ਰੱਖੀ ਜਾਵੇਗੀ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਪਰਨੀਤੀ ਹੁਣ ਫਿਲਮ ‘ਦਿ ਗ੍ਰੇਟ ਇੰਡੀਅਨ ਰੈਸਕਿਊ’ ਦੀ ਸ਼ੂਟਿੰਗ ਵਿਚ ਬਿਜ਼ ਹੈ। ਇਸ ਵਿਚ ਉਹ ਅਕਸ਼ੈ ਕੁਮਾਰ ਨਾਲ ਸਕਰੀਨ ਸ਼ੇਅਰ ਕਰਦੀ ਦਿਖੇਗੀ। ਪਰਨੀਤੀ ਤੇ ਰਾਘਵ ਦੀ ਲਵ ਸਟੋਰੀ ਦੀ ਗੱਲ ਕਰੀਏ ਤਾਂ ਦੋਵੇਂ ਪੁਰਾਣੇ ਦੋਸਤ ਹਨ ਪਰ ਉਨ੍ਹਾਂ ਵਿਚ ਨਜ਼ਦੀਕੀਆਂ 2002 ਤੋਂ ਵਧੀਆਂ।
ਪਰਨੀਤੀ ਚੋਪੜਾ ਪੰਜਾਬ ਵਿਚ ਫਿਲਮ ‘ਚਮਕੀਲਾ’ ਦੀ ਸ਼ੂਟਿੰਗ ਕਰ ਰਹੀ ਸੀ। ਰਾਘਵ ਚੱਢਾ ਉਸ ਦੌਰਾਨ ਪਰਨੀਤੀ ਨੂੰ ਮਿਲਣ ਫਿਲਮ ਦੇ ਸੈੱਟ ‘ਤੇ ਪਹੁੰਚੇ ਸਨ। ਉਦੋਂ ਦੋਵੇਂ ਇਕ-ਦੂਜੇ ਦੇ ਕਰੀਬ ਆਏ ਤੇ ਫਿਰ ਦੋਵਾਂ ਨੂੰ ਇਕ-ਦੂਜੇ ਨਾਲ ਪਿਆਰ ਹੋਇਆ।
ਕਿਆਸ ਲਗਾਏ ਜਾ ਰਹੇ ਹਨ ਕਿ ਦੀਦੀ ਪ੍ਰਿਯੰਕਾ ਚੋਪੜਾ ਦੀ ਤਰ੍ਹਾਂ ਪਰਨੀਤੀ ਵੀ ਸ਼ਾਹੀ ਅੰਦਾਜ਼ ਵਿਚ ਵਿਆਹ ਕਰੇਗੀ। ਵਿਆਹ ਵਿਚ ਪਰਿਵਾਰ ਦੇ ਲੋਕਾਂ ਤੋਂ ਇਲਾਵਾ ਖਾਸ ਦੋਸਤ ਤੇ ਬਾਲੀਵੁੱਡ ਇੰਡਸਟਰੀ ਤੋਂ ਲੈ ਕੇ ਸਿਆਸੀ ਜਗਤ ਦੇ ਲੋਕ ਸ਼ਾਮਲ ਹੋ ਸਕਦੇ ਹਨ।
ਇਹ ਵੀ ਪੜ੍ਹੋ : PAK ‘ਚ ਭਿਆ.ਨਕ ਹਾਦਸਾ, ਵੈਨ ਨਾਲ ਟੱਕਰ ਮਗਰੋਂ ਬੱਸ ‘ਚ ਲੱਗੀ ਅੱ.ਗ, 16 ਯਾਤਰੀਆਂ ਦੀ ਮੌ.ਤ
ਵੀਡੀਓ ਲਈ ਕਲਿੱਕ ਕਰੋ -: