ਤਿਰੁਵੰਨਤਪੁਰਮ ਵਿਚ ਵਿਕਰਮ ਸਾਰਾਭਾਈ ਸਪੇਸ ਸੈਂਟਰ ਵਿਚ ਟੈਕਨੀਕਲ ਸਟਾਫ ਦੀ ਭਰਤੀ ਲਈ ਈਸਰੋ ਨੇ ਪ੍ਰੀਖਿਆ ਆਯੋਜਿਤ ਕੀਤੀ ਸੀ। ਇਸ ਵਿਚ ਦੋ ਲੋਕ ਨਕਲ ਕਰਦੇ ਹੋਏ ਫੜੇ ਗਏ। ਇਹ ਦੋਵੇਂ ਹਰਿਆਣਾ ਤੋਂ ਸਨ। ਇਨ੍ਹਾਂ ਦੋਵਾਂ ਨੂੰ ਐਤਵਾਰ ਨੂੰ ਗ੍ਰਿਫਤਾਰ ਕੀਤਾ ਗਿਆ।
ਪੁਲਿਸ ਨੇ ਦੱਸਿਆ ਕਿ ਦੋਵੇਂ ਉਮੀਦਵਾਰ ਮੋਬਾਈਲ ਤੋਂ ਸਵਾਲਾਂ ਦੀ ਫੋਟੋ ਲੈ ਕੇ ਕਿਸੇ ਦੂਜੇ ਵਿਅਕਤੀ ਨੂੰ ਭੇਜ ਰਹੇ ਸਨ। ਇਨ੍ਹਾਂ ਦੋਵਾਂ ਨੇ ਕੰਨਾਂ ਵਿਚ ਬਲਿਊਟੁੱਥ ਡਿਵਾਈਸ ਪਹਿਨਿਆ ਹੋਇਆ ਸੀ ਜਿਸ ਨਾਲ ਸਾਹਮਣੇ ਵਾਲਾ ਵਿਅਕਤੀ ਦੋਵਾਂ ਦੇ ਜਵਾਬ ਦੱਸ ਰਿਹਾ ਸੀ। ਦੋਵਾਂ ਨੂੰ ਵੱਖ-ਵੱਖ ਪ੍ਰੀਖਿਆ ਸੈਂਟਰਾਂ ਤੋਂ ਫੜਿਆ ਗਿਆ ਹੈ। ਪੁਲਿਸ ਨੂੰ ਹਰਿਆਣਾ ਤੋਂ ਇਕ ਅਣਜਾਨ ਨੰਬਰ ਤੋਂ ਕਾਲ ‘ਤੇ ਸੂਚਨਾ ਮਿਲੀ ਸੀ ਜਿਸ ਦੇ ਆਧਾਰ ‘ਤੇ ਇਨ੍ਹਾਂ ਨੂੰ ਫੜਿਆ ਗਿਆ ਹੈ।
ਗ੍ਰਿਫਤਾਰ ਕੀਤੇ ਗਏ ਦੋਵਾਂ ਲੋਕਾਂ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ ਤੇ ਕੋਚਿੰਗ ਸੈਂਟਰਾਂ ਸਣੇ ਹੋਰ ਦੀ ਸ਼ਮੂਲੀਅਤ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: