ਲੁਧਿਆਣਾ ਵਿੱਚ ਥਾਣਾ ਥਾਣਾ ਸਰਾਭਾ ਦੇ ਨਜ਼ਦੀਕ ਗੁਰਦੁਆਰਾ ਸਾਹਿਬ ਦੇ ਸਾਹਮਣੇ ਚੌਂਕ ਵਿੱਚ ਬੀਤੇ ਦਿਨ ਤੇਜ਼ ਰਫ਼ਤਾਰ ਕਾਰ ਨੇ ਸੜਕ ‘ਤੇ ਜਾ ਰਹੀ ਦੂਜੀ ਗੱਡੀ ਨੂੰ ਜ਼ਬ.ਰਦਸਤ ਟੱ.ਕਰ ਮਾਰ ਦਿੱਤੀ। ਇਸ ਹਾ.ਦਸੇ ਵਿੱਚ ਇੱਕ ਬਜ਼ੁਰਗ ਮਹਿਲਾ ਦੀ ਮੌ.ਤ ਹੋ ਗਈ ਹੈ। ਇਹ ਟੱਕਰ ਇੰਨੀ ਜ਼ਿਆਦਾ ਭਿਆ.ਨਕ ਸੀ ਕਿ ਕਾਰਾਂ ਦੀ ਟੱ.ਕਰ ਦੀ ਆਵਾਜ਼ ਸੁਣ ਕੇ ਦੁਕਾਨਦਾਰ ਦੁਕਾਨਾਂ ਵਿੱਚੋਂ ਬਾਹਰ ਆ ਗਏ।
ਗੁਰਦੁਆਰਾ ਸਾਹਿਬ ਵਿੱਚ ਲੱਗੇ CCTV ਕੈਮਰਿਆਂ ਵਿੱਚ ਇਹ ਹਾ.ਦਸਾ ਕੈਦ ਹੋ ਗਿਆ। ਗੱਡੀ ਵਿੱਚ ਫਸੇ ਲੋਕਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਬਾਹਰ ਕੱਢਿਆ। ਹਾ.ਦਸੇ ਵਿੱਚ ਕਾਰ ਸਵਾਰ ਬਜ਼ੁਰਗ ਮਹਿਲਾ ਨੂੰ ਵੱਧ ਸੱਟਾਂ ਲੱਗੀਆਂ ਸਨ। ਹਾਲਾਂਕਿ ਉਸਨੂੰ ਤੁਰੰਤ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ, ਪਰ ਹਸਪਤਾਲ ਵਿੱਚ ਇਲਾਜ ਦੌਰਾਨ ਉਸਨੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ: ਸਾਈਬਰ ਠੱਗੀ ਤੋਂ ਬਚਾਉਣਗੇ ਬੋਲਣ ਵਾਲੇ ‘ਗਣਪਤੀ ਬੱਪਾ’! ਪ੍ਰਸ਼ਾਦ ‘ਚ ਮਿਲਣਗੇ ਤੋਂ ਬਚਾਅ ਦੇ ਟਿਪਸ
ਦੱਸ ਦੇਈਏ ਕਿ ਮਹਿਲਾ ਤੇ ਉਸਦੇ ਨਾਲ ਗੱਡੀ ਵਿੱਚ ਮੌਜੂਦ ਵਿਅਕਤੀ ਦੇ ਨਾਮ ਦਾ ਹਾਲੇ ਪਤਾ ਚੱਲ ਸਕਿਆ ਹੈ। ਮੌਕੇ ‘ਤੇ ਥਾਣਾ ਸਰਾਭਾ ਨਗਰ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਗੱਡੀ ਦੀ ਰਫ਼ਤਾਰ ਬਹੁਤ ਤੇਜ਼ ਸੀ। ਇਸ ਮਾਮਲੇ ਵਿੱਚ ਦੋਹਾਂ ਪੱਖਾਂ ਦੇ ਰਾਜ਼ੀਨਾਮੇ ਦੀ ਵੀ ਗੱਲ ਸਾਹਮਣੇ ਆਈ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਵੀ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -:
ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish