ਸੀਬੀਆਈ ਨੇ ਪੰਜਾਬ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਝੋਟਾ ਦੇ ਕਤਲ ਦੀ ਜਾਂਚ ਲਈ ਇੱਕ ਨਵੀਂ ਐਫਆਈਆਰ ਦਰਜ ਕੀਤੀ ਹੈ। ਦੂਜੇ ਪਾਸੇ ਝੋਟਾ ਦੇ ਪਰਿਵਾਰ ਦੇ ਧਰਨੇ ਦਾ ਅਜ 9ਵਾਂ ਦਿਨ ਹੈ। ਪਰਿਵਾਰ ਹੁਣ ਪਰਵਿੰਦਰ ਝੋਟਾ ਦੀ ਮ੍ਰਿਤਕ ਦੇਹ ਦੇ ਪੋਸਟਮਾਰਟਮ ਲਈ ਰਾਜ਼ੀ ਹੋ ਗਿਆ ਹੈ। ਕੁਝ ਹੀ ਸਮੇਂ ਵਿਚ ਮ੍ਰਿਤਕ ਦੇਹ ਮਾਨਸਾ ਤੋਂ PGI ਲਿਆਂਦੀ ਜਾਏਗੀ।
ਝੋਟਾ ਦੇ ਪਰਿਵਾਰ ਅਤੇ ਉਸ ਦੇ ਕਤਲ ਤੋਂ ਬਾਅਦ ਬਣਾਈ ਗਈ ‘ਸਾਂਝੀ ਐਕਸ਼ਨ ਕਮੇਟੀ’ ਦੀਆਂ ਮੁੱਖ ਮੰਗਾਂ ਵਿੱਚੋਂ ਇੱਕ ਇਹ ਸੀ ਕਿ ਪਰਿਵਾਰ ਦੀ ਸਹਿਮਤੀ ਨਾਲ PGIMER ਦੇ ਸੀਨੀਅਰ ਡਾਕਟਰਾਂ ਦੇ ਇੱਕ ਪੈਨਲ ਦੁਆਰਾ ਪੋਸਟਮਾਰਟਮ ਕਰਵਾਇਆ ਜਾਵੇ। ਪਰਿਵਾਰ ਨੇ ਅਜੇ ਤੱਕ ਅੰਤਿਮ ਸੰਸਕਾਰ ਕਰਨ ‘ਤੇ ਅੜਿਆ ਹੋਇਆ ਸੀ। ਪਰਿਵਾਰ ਨੇ ਇਹ ਫੈਸਲਾ CBI ਨੇ ਰਸਮੀ ਤੌਰ ‘ਤੇ ਕਤਲ ਦੀ ਜਾਂਚ ਆਪਣੇ ਹੱਥਾਂ ਵਿੱਚ ਲੈਣ ਤੋਂ ਬਾਅਦ ਲਿਆ ਹੈ।
ਉਥੇ ਹੀ ਸੀਬੀਆਈ ਟੀਮ ਮੰਗਲਵਾਰ ਅੱਧੀ ਰਾਤ ਨੂੰ ਮਾਨਸਾ ਪਹੁੰਚੀ। ਸੀਬੀਆਈ ਉਸ ਰਾਤ ਪੁਲਿਸ ਸਟੇਸ਼ਨ ਪਹੁੰਚੀ ਅਤੇ ਰਿਕਾਰਡ ਅਤੇ ਸੰਬੰਧਿਤ ਸਬੂਤ ਆਪਣੇ ਕਬਜ਼ੇ ਵਿੱਚ ਲੈ ਲਏ।

ਸੀਬੀਆਈ ਜਾਂਚ ਕਰੇਗੀ ਕਿ ਕੈਮਿਸਟ ਦੁਕਾਨਾਂ ‘ਤੇ ਪਾਬੰਦੀਸ਼ੁਦਾ ਦਵਾਈਆਂ ਕਿਵੇਂ ਖੁੱਲ੍ਹੇਆਮ ਵਿਕਦੀਆਂ ਰਹੀਆਂ ਅਤੇ ਕੀ ਕੋਈ ਇਸ ਵਿੱਚ ਸ਼ਾਮਲ ਸੀ। ਸੀਬੀਆਈ ਝੋਟਾ ਦੇ ਕਤਲ ਦੇ ਦੋਸ਼ੀ ਅਸ਼ਵਨੀ ਕੁਮਾਰ ਅਤੇ ਹੋਰ ਦੋਸ਼ੀਆਂ ਦੀ ਹਿਰਾਸਤ ਵੀ ਮੰਗੇਗੀ।
ਇਹ ਵੀ ਪੜ੍ਹੋ : ਗੁ. ਸ੍ਰੀ ਬੰਗਲਾ ਸਾਹਿਬ ਦੇ ਲਾਂਘੇ ’ਤੇ ਪੁਲਿਸ ਦੀ ਐਂਟਰੀ ਬੰਦ! ਹੁਣ ਵਰਦੀਧਾਰੀ ਨਹੀਂ ਵਰਤ ਸਕਣਗੇ ਸ਼ਾਰਟਕੱਟ
ਸੀਬੀਆਈ ਦੇ ਬੁਲਾਰੇ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਇੱਕ ਸੀਨੀਅਰ ਡੀਆਈਜੀ ਦੀ ਅਗਵਾਈ ਹੇਠ ਕੀਤੀ ਜਾ ਰਹੀ ਹੈ। ਸੀਬੀਆਈ ਫੋਰੈਂਸਿਕ ਮਾਹਿਰ, ਡਰੱਗ ਕੰਟਰੋਲਰ ਅਤੇ ਹੋਰ ਮਾਹਰ ਅੱਜ ਮਾਨਸਾ ਪਹੁੰਚਣਗੇ। ਝੋਟਾ ਦਾ ਪਰਿਵਾਰ ਸਵੇਰੇ 11:30 ਵਜੇ ਦੇ ਕਰੀਬ ਮਾਨਸਾ ਦੇ ਮੰਡੀ ਬੋਰਡ ਰੈਸਟ ਹਾਊਸ ਪਹੁੰਚੇਗਾ, ਜਿੱਥੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








