ਇਤਰਾਜ਼ਯੋਗ ਅਸ਼ਲੀਲ ਵੀਡੀਓਜ਼ ਨੂੰ ਲੈ ਕੇ ਵਿਵਾਦਾਂ ‘ਚ ਘਿਰੇ ਜਲੰਧਰ ਦੇ ਮਸ਼ਹੂਰ ਕੁਲਹੜ ਪੀਜ਼ਾ ਕਪਲ ਖਿਲਾਫ ਮਹਿਲਾ ਵਿਨੀਤ ਕੌਰ ਨੇ ਲਗਾਤਾਰ ਮੋਰਚਾ ਖੋਲ੍ਹ ਦਿੱਤਾ ਹੈ। ਇਸ ਤੋਂ ਪਹਿਲਾਂ ਵਿਨੀਤ ਕੌਰ ਨੇ ਹੱਥ ਵਿੱਚ ਤਖ਼ਤੀ ਲੈ ਕੇ ਕੁਲਹੜ ਪੀਜ਼ਾ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ। ਇਸ ਮਗਰੋਂ ਥਾਣਾ ਡਵੀਜ਼ਨ ਨੰਬਰ 4 ਵਿੱਚ ਧਰਨਾ ਲਾ ਲਿਆ ਹੈ।
ਹੁਣ ਵਿਨੀਤ ਕੌਰ ਨੇ ਅਸ਼ਲੀਲਤਾ ਫੈਲਾਉਣ ਦੇ ਦੋਸ਼ ‘ਚ ਕੁਲਹੜ ਪੀਜ਼ਾ ਜੋੜੇ ‘ਤੇ ਮਾਮਲਾ ਦਰਜ ਕਰਵਾਉਣ ਲਈ ਡੀਸੀ ਦਫ਼ਤਰ ਅੱਗੇ ਭੁੱਖ ਹੜਤਾਲ ਕਰ ਦਿੱਤੀ ਹੈ।

ਵਿਨੀਤ ਕੌਰ ਨੇ ਦੋਸ਼ ਲਾਇਆ ਕਿ ਕੁਲਹਾਰ ਪੀਜ਼ਾ ਜੋੜੇ ਨੇ ਅਸ਼ਲੀਲ ਵੀਡੀਓ ਬਣਾ ਕੇ ਅਸ਼ਲੀਲਤਾ ਫੈਲਾਈ ਹੈ। ਉਸ ਨੇ ਕਿਹਾ ਕਿ ਕੁਲਹੜ ਪੀਜ਼ਾ ਜੋੜੇ ਦੀ ਇਤਰਾਜ਼ਯੋਗ ਅਸ਼ਲੀਲ ਵੀਡੀਓ ਜਾਰੀ ਹੋਣ ਤੋਂ ਬਾਅਦ ਉਸ ਦੀ ਮਾਂ ਦਾ ਬਿਆਨ ਆਇਆ ਹੈ ਕਿ 70 ਫੀਸਦੀ ਔਰਤਾਂ ਅਜਿਹਾ ਕਰਦੀਆਂ ਹਨ। ਉਸ ਨੇ ਕਿਹਾ ਕਿ ਜੋੜੇ ਦੇ ਪਰਿਵਾਰ ਵਾਲਿਆਂ ਨੇ ਵੀ ਵੀ ਸ਼ਰਮ ਲਾਹ ਦਿੱਤੀ ਹੈ।ਉਸ ਨੇ ਕਿਹਾ ਕਿ ਨੂੰਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਕੁਲਹੜ ਪੀਜ਼ਾ ਕਪਲ ਦੀ ਮਾਂ ਦੱਸੇ ਕਿ ਕਿਹੜੇ 70 ਫੀਸਦੀ ਜੋੜੇ ਅਜਿਹੀਆਂ ਘਿਨਾਉਣੀਆਂ ਹਰਕਤਾਂ ਕਰਦੇ ਹਨ।
ਇਹ ਵੀ ਪੜ੍ਹੋ : Asian Games 2023 : ਭਾਰਤ ਦੀ ਝੋਲੀ ਪਿਆ 21ਵਾਂ ਗੋਲਡ, ਤੀਰਅੰਦਾਜ਼ੀ ‘ਚ ਇਨ੍ਹਾਂ ਖਿਡਾਰੀਆਂ ਨੇ ਮਾਰੀ ਬਾਜ਼ੀ
ਤੁਹਾਨੂੰ ਦੱਸ ਦੇਈਏ ਕਿ ਉਕਤ ਜੋੜਾ ਆਪਣੀ ਇਤਰਾਜ਼ਯੋਗ ਵੀਡੀਓ ਕਾਰਨ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ। ਹਾਲ ਹੀ ‘ਚ ਇਸ ਪੂਰੇ ਮਾਮਲੇ ਨੂੰ ਲੈ ਕੇ ਏਸੀਪੀ ਦਾ ਬਿਆਨ ਸਾਹਮਣੇ ਆਇਆ ਸੀ, ਜਿਸ ‘ਚ ਉਨ੍ਹਾਂ ਕਿਹਾ ਸੀ ਕਿ ਇਸ ਮਾਮਲੇ ‘ਚ 2 ਲੜਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ ਤਕਨੀਕੀ ਤੌਰ ‘ਤੇ ਅਜੇ ਕੁਝ ਰਿਪੋਰਟਾਂ ਆਉਣੀਆਂ ਬਾਕੀ ਹਨ ਅਤੇ ਮਾਮਲੇ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish























