ਬਠਿੰਡਾ ਵਿਚ ਨਸ਼ਾ ਤਸਕਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਦੀ ਕਾਰਵਾਈ ਕੀਤੀ ਗਈ ਹੈ। ਜਿਸ ਤਹਿਤ ਥਾਣਾ ਥਰਮਲ ਪੁਲਿਸ ਨੇ ਬੈਂਕ ਕਾਲੋਨੀ ਸਥਿਤ ਇਕ ਨਸ਼ਾ ਤਸਕਰ ਦੀ ਇਕ ਕਰੋੜ ਰੁਪਏ ਦੀ ਬਿਲਡਿੰਗ ‘ਤੇ ਸੀਲ ਦਾ ਨੋਟਿਸ ਲਗਾ ਦਿੱਤਾ ਜਿਸ ਵਿਚ ਕੰਸਟ੍ਰਕਸ਼ਨ ਦਾ ਕੰਮ ਚੱਲ ਰਿਹਾ ਹੈ।
ਥਰਮਲ ਥਾਣਾ ਇੰਚਾਰਜ ਇੰਸਪੈਕਟਰ ਹਰਜੋਤ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਐੱਸਐੱਸਪੀ ਬਠਿੰਡਾ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਕੀਤੀ ਗਈ ਹੈ ਜਿਸ ਤਹਿਤ ਇਕ ਡਰੱਗ ਸਮੱਗਲਰ ਜੋ ਫਿਲਹਾਲ ਜੇਲ੍ਹ ਵਿਚ ਹੈ, ਉਸ ਦੀ ਬੈਂਕ ਕਾਲੋਨੀ ਸਥਿਤ ਕਰੋੜਾਂ ਦੀ ਬਿਲਡਿੰਗ ਨੂੰ ਸੀਲ ਕੀਤਾ ਗਿਆ ਹੈ। ਅੱਗੇ ਉਨ੍ਹਾਂ ਕਿਹਾ ਕਿ ਮੁਹਿੰਮ ਜਾਰੀ ਰਹੇਗਾ ਤੇ ਨਸ਼ਾ ਤਸਕਰਾਂ ਵੱਲੋਂ ਬਣਾਈ ਗਈ ਜਾਇਦਾਦਾਂ ਨੂੰ ਜ਼ਬਤ ਕਰਨ ਦੀ ਕਾਰਵਾਈ ਜਾਰੀ ਰਹੇਗੀ। ਬਿਲਡਿੰਗ ਦਾ ਮਾਲਕ ਜੇਲ੍ਹ ਵਿਚ ਹੈ। ਉਸ ਕੋਲ 50 ਨਸ਼ੇ ਦੀਆਂ ਗੋਲੀਆਂ ਬਰਾਮਦ ਹੋਈਆਂ ਸਨ।