ਪੰਜਾਬ ਦੀਆਂ ਜੇਲ੍ਹਾਂ ਵਿਚ ਕੈਦੀਆਂ ਤੇ ਸ਼ੱਕੀ ਗਤੀਵਿਧੀਆਂ ‘ਤੇ ਪੁਲਿਸ ਦੀ ਹੁਣ ਸਿੱਧੀ ਨਜ਼ਰ ਰਹੇਗੀ। ਜੇਕਰ ਕੋਈ ਵੀ ਹਰਕਤ ਹੁੰਦੀ ਹੈ ਤਾਂ ਇਸ ਸਬੰਧ ਵਿਚ ਪੁਲਿਸ ਨੂੰ ਤੁਰੰਤ ਅਲਰਟ ਮਿਲੇਗਾ। ਇਸ ਦੇ ਬਾਅਦ ਪੁਲਿਸ ਸਮਾਂ ਰਹਿੰਦੇ ਉਸ ਨੂੰ ਰੋਕਣ ਦੀ ਦਿਸ਼ਾ ਵਿਚ ਸਹੀ ਕਦਮ ਚੁੱਕ ਸਕੇਗੀ। ਇਹ ਸੰਭਵ ਹੋਣ ਜਾ ਰਿਹਾ ਹੈ ਪੰਜਾਬ ਦੀਆਂ ਜੇਲ੍ਹਾਂ ਦੇ ਸੁਰੱਖਿਆ ਚੱਕਰ ਨੂੰ ਮਜ਼ਬੂਤ ਕਰਨ ਦੇ ਪ੍ਰਾਜੈਕਟ ਤੋਂ।
ਇਸ ਤਹਿਤ ਹੁਣ ਆਟੀਫੀਸ਼ੀਅਲ ਇੰਟੈਲੀਜੈਂਸ ਨਾਲ ਲੈਸ ਸੀਸੀਟੀਵੀ ਕੈਮਰੇ ਲਗਾਉਣ ਦੇ ਪ੍ਰਾਜੈਕਟ ‘ਤੇ ਪੁਲਿਸ ਨੇ ਕੰਮ ਸ਼ੁਰੂ ਕਰ ਦਿੱਤਾ ਹੈ। ਪ੍ਰਾਜੈਕਟ ਅਗਲੇ ਸਾਲ ਅਪ੍ਰੈਲ ਤੱਕ ਪੂਰਾ ਹੋ ਜਾਵੇਗਾ। ਪ੍ਰਾਜੈਕਟ ਨਿੱਜੀ ਕੰਪਨੀ ਦੇ ਸਹਿਯੋਗ ਨਾਲ ਅੱਗੇ ਵਧੇਗਾ ਜਦੋਂ ਕਿ ਪੁਲਿਸ ਇਸ ਵਿਚ ਨੋਡਲ ਏਜੰਸੀ ਵਜੋਂ ਕੰਮ ਕਰੇਗੀ। ਪ੍ਰਾਜੈਕਟ ਕਾਮਯਾਬ ਰਿਹਾ ਤਾਂ ਇਸ ਨੂੰ ਪੁਲਿਸ ਨਾਲ ਜੁੜੇ ਹੋਰ ਪ੍ਰਾਜੈਕਟਾਂ ਵਿਚ ਲਾਗੂ ਕੀਤਾ ਜਾਵੇਗਾ। ਸੂਬੇ ਦੀਆਂ ਜੇਲ੍ਹਾਂ ਵਿਚ ਕਈ ਕੈਦੀ ਤੇ ਗੈਂਗਸਟਰ ਬੰਦ ਹਨ। ਉਨ੍ਹਾਂ ‘ਤੇ ਨਜ਼ਰ ਰੱਖਣਾ ਪੁਲਿਸ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ।
ਇਸ ਤੋਂ ਇਲਾਵਾ ਜੇਲ੍ਹਾਂ ਵਿਚ ਆਏ ਦਿਨ ਫੋਨ, ਨਸ਼ਾ ਤੇ ਹੋਰ ਸਾਮਾਨ ਮਿਲਣ ਦੀਆਂ ਘਟਨਾਵਾਂ ਨੇ ਵੀ ਪੁਲਿਸ ਦੀ ਸਿਰਦਰਦੀ ਵਧਾਈ ਹੋਈ ਹੈ। ਅਜਿਹੇ ਵਿਚ ਪੁਲਿਸ ਦੇ ਥਿੰਕ ਟੈਂਕ ਨੇ ਏਆਈ ਨਾਲ ਲੈਸ ਕੈਮਰੇ ਲਗਾਉਣ ਦੀ ਰਣਨੀਤੀ ਬਣਾਈ ਹੈ। ਇਸ ਦੌਰਾਨ ਉਨ੍ਹਾਂ ਸੂਬਿਆਂ ਦੇ ਮਾਡਲ ਦੀ ਵੀ ਸਟੱਡੀ ਕੀਤੀ ਗਈ ਜੋ ਇਸ ਸਿਸਟਮ ਦੇ ਨਾਲ ਕੰਮ ਕਰ ਰਹੇ ਹਨ। ਇਸ ਪ੍ਰਾਜੈਕਟ ਤਹਿਤ ਖਾਸ ਕਰਕੇ ਰਾਤ ਦੇ ਸਮੇਂ ਜੇਕਰ ਖੇਤਰ ਵਿਚ ਕੋਈ ਅਣਚਾਹੀ ਗਤੀਵਿਧੀ ਹੋਵੇਗੀ ਜਾਂ ਕਿਸੇ ਵਿਅਕਤੀ ਦਾ ਮੂਵਮੈਂਟ ਹੋਵੇਗਾ ਤਾਂ ਕੈਮਰਾ ਉਸ ਨੂੰ ਨੋਟਿਸ ਕਰੇਗਾ ਤੇ ਬੀਪ ਦੀ ਆਵਾਜ਼ ਆਉਣ ਲੱਗੇਗੀ।
ਇਹ ਵੀ ਪੜ੍ਹੋ : ਤਿਓਹਾਰਾਂ ਦੇ ਮੱਦੇਨਜ਼ਰ ਪਠਾਨਕੋਟ ਪੁਲਿਸ ਨੇ ਵਧਾਈ ਸੁਰੱਖਿਆ, ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ‘ਤੇ ਕੀਤੀ ਚੈਕਿੰਗ
ਜੇਲ੍ਹ ਵਿਚ ਲੱਗੇ ਇਨ੍ਹਾਂ ਕੈਮਰਿਆਂ ਦੀ ਮਾਨੀਟਰਿੰਗ ਲਈ ਕੰਟਰੋਲ ਐਂਡ ਕਮਾਂਡ ਸੈਂਟਰ ਵੀ ਬਣਾਇਆ ਜਾ ਰਿਹਾ ਹੈ। ਇਥੇ ਇਕ ਜਗ੍ਹਾ ਤੋਂ ਸਾਰੀਆਂ ਜੇਲ੍ਹਾਂ ਦੀ ਗਤੀਵਿਧੀ ਦੇਖੀ ਜਾ ਸਕੇਗੀ। ਇਸ ਤੋਂ ਇਲਾਵਾ ਜੇਲ੍ਹ ਵਿਚ ਵਰਚੂਅਲ ਦੀਵਾਰ ਬਣਾਈ ਜਾਵੇਗੀ ਜਿਸ ‘ਤੇ ਸਾਰੀ ਚੀਜ਼ ਨਜ਼ਰ ਆਏਗੀ। ਅਧਿਕਾਰੀਆਂ ਮੁਤਾਬਕ ਇਸ ਪ੍ਰਾਜੈਕਟ ਵਿਚ ਕੰਮ ਕਰਨ ਵਾਲੀ ਕੰਪਨੀ ਹੀ ਦੇਖਭਾਲ ਤੋਂ ਲੈ ਕੇ ਹੋਰ ਸਾਰੀ ਜ਼ਿੰਮੇਵਾਰੀ ਚੁੱਕੇਗੀ। ਸੂਬੇ ਵਿਚ 26 ਜੇਲ੍ਹ ਹਨ ਤੇ ਇਨ੍ਹਾਂ ਵਿਚ ਲਗਭਗ 30 ਹਜ਼ਾਰ ਕੈਦੀ ਹਨ। ਇਨ੍ਹਾਂ ਵਿਚ ਕੁਝ ਕੇਂਦਰੀ ਜੇਲ੍ਹ ਵੀ ਹਨ।
ਵੀਡੀਓ ਲਈ ਕਲਿੱਕ ਕਰੋ -: