ਦੀਵਾਲੀ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਮਿਉਂਸਪਲ ਭਵਨ ਚੰਡੀਗੜ੍ਹ ਵਿਖੇ ਨੌਜਵਾਨਾਂ ਨੂੰ ਵਿਸ਼ੇਸ਼ ਤੋਹਫਾ ਦੇਣ ਪਹੁੰਚੇ। ਸੀਐਮ ਮਾਨ ਨੇ ਦੱਸਿਆ ਕਿ ਅੱਜ ਉਹ 596 ਨੂੰ ਨਿਯੁਕਤੀ ਪੱਤਰ ਦੇਣ ਜਾ ਰਹੇ ਸਨ ਪਰ 13 ਦਾ ਮਾਮਲਾ ਅਦਾਲਤ ਵਿੱਚ ਪਹੁੰਚ ਗਿਆ। ਪਰ ਘਬਰਾਉਣ ਦੀ ਲੋੜ ਨਹੀਂ, ਪੰਜਾਬ ਸਰਕਾਰ 13 ਉਮੀਦਵਾਰਾਂ ਲਈ ਪੰਜਾਬ ਸਰਕਾਰ ਕੋਰਟ ਵਿੱਚ ਲੜੇਗੀ।
ਸੀਐਮ ਮਾਨ ਨੇ ਕਿਹਾ ਕਿ 13 ਉਮੀਦਵਾਰ ਖੁਦ ਬੇਰੁਜ਼ਗਾਰ ਹਨ, ਅਜਿਹੇ ‘ਚ ਉਹ ਆਪਣਾ ਕੇਸ ਕਿਵੇਂ ਲੜ ਸਕਦੇ ਹਨ। ਉਨ੍ਹਾਂ ਨੇ ਸਖ਼ਤ ਮਿਹਨਤ ਕੀਤੀ ਹੈ, ਇਸ ਲਈ ਪੰਜਾਬ ਸਰਕਾਰ ਲੜੇਗੀ। ਸੀ.ਐੱਮ. ਨੇ ਕਿਹਾ ਕਿ ਅੱਜ 37600 ਤੋਂ ਵੱਧ ਨੌਕਰੀਆਂ ਹੋ ਗਈਆਂ ਹਨ। ਇਹ ਸਿਰਫ ਡੇਢ ਸਾਲ ਵਿੱਚ ਸੰਭਵ ਹੋ ਸਕਿਆ ਹੈ।
ਇਸ ਦੌਰਾਨ ਸੀਐਮ ਮਾਨ ਨੇ ਇੱਕ ਵਾਰ ਫਿਰ 1 ਨਵੰਬਰ ਨੂੰ ਸੱਦੀ ਗਈ ਖੁੱਲੀ ਬਹਿਸ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਮੈਂ 1 ਨਵੰਬਰ ਨੂੰ ਜਵਾਬ ਲੈਣਾ ਚਾਹੁੰਦਾ ਸੀ ਕਿ 1965 ਤੋਂ ਹੁਣ ਤੱਕ ਕੀ ਹੋਇਆ। ਪਹਿਲਾਂ ਤਾਂ ਕਹਿੰਦੇ ਹੇ, ਆਉਣਗੇ. ਆਖਰੀ ਦਿਨ ਕੁਰਸੀਆਂ ਖਾਲੀ ਰਹਿ ਗਈਆਂ। ਹੁਣ ਬੋਲਦੇ ਨੇ ਇਹ ਕਰ ਦਿੱਤਾ, ਉਹ ਕਰ ਦਿੱਤਾ। ਮੈਂ ਕਹਿੰਦਾ ਹਾਂ ਕਿ ਉਥੇ ਆ ਜਾਂਦੇ। ਭਾਰੀ ਭਰਕਮ ਬੈਗ ਹਨ, ਸਭ ਖੋਲ੍ਹ ਦਿੰਦਾ। ਇੰਨਾ ਚੰਗਾ ਆਇਡੀਆ ਸੀ। ਦੁਨੀਆ ਭਰ ਵਿੱਚ ਪੰਜਾਬੀਆਂ ਨੇ ਉਸ ਨੂੰ ਵੇਖਿਆ। ਇੱਕ ਬੋਲਦਾ ਹੈ-ਪੱਤੇ ਨਹੀਂ ਖੋਲ੍ਹਦਾ। ਮੈਂ ਕਹਿੰਦਾ ਹਾਂ, ਤੁਹਾਡੇ ਕੋਲ ਪੱਤੇ ਨਹੀਂ ਹਨ। ਦੂਜਾ ਕਹਿੰਦਾ ਮੈਨੂੰ ਸਟੇਜ ‘ਤੇ ਸ਼ੱਕ ਹੈ।ਮੈਂਦੱਸ ਦਿੰਦਾ ਉਸ ਨੂੰ ਕਦੋਂ ਪੰਜਾਬੀ ਬਾਹਰ ਭੱਜਣ ਲੱਗੇ, ਕਦੋਂ ਉਨ੍ਹਾਂ ਦਾ ਮਾਈਂਡ ਵਾਸ਼ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਤੇ ਰਾਜਪਾਲ ਵਿਚਾਲੇ ਚੱਲ ਰਹੇ ਵਿਵਾਦ ਨੂੰ ਲੈ ਕੇ ਸੁਪਰੀਮ ਕੋਰਟ ਦੀ ਵੱਡੀ ਟਿੱਪਣੀ
ਉਹ ਹਮੇਸ਼ਾ ਆਪਣੇ ਰਿਸ਼ਤੇਦਾਰ, ਪੈਸਾ, ਵਪਾਰ ਹੀ ਦੇਖਦੇ ਹਨ। ਕਿਉਂਕਿ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ। ਅਸੀਂ ਕਹਿੰਦੇ ਹਾਂ ਕਿ ਇਥੇ ਸਭ ਕੁਝ ਹੈ, ਇਥੇ ਸਿਸਟਮ ਠੀਕ ਕਰ ਦੇਈਏ।ਉਸ ਸਿਸਟਮ ਨੂੰ ਠੀਕ ਕਰਨ ਲਈ ਹੀ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ : –