ਰਣਬੀਰ ਕਪੂਰ ਅਤੇ ਰਸ਼ਮਿਕਾ ਮੰਡਾਨਾ ਦੀ ਬਹੁ-ਉਡੀਕ ਫਿਲਮ ‘ਐਨੀਮਲ’ 1 ਦਸੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਲਈ ਤਿਆਰ ਹੈ। ਹਾਲ ਹੀ ‘ਚ ਇਸ ਫਿਲਮ ਦਾ ਹੈਰਾਨ ਕਰਨ ਵਾਲਾ ਟ੍ਰੇਲਰ ਰਿਲੀਜ਼ ਹੋਇਆ ਹੈ, ਜਿੱਥੇ ਰਣਬੀਰ ਦੀ ਦਮਦਾਰ ਐਕਟਿੰਗ ਦੀ ਕਾਫੀ ਤਾਰੀਫ ਹੋ ਰਹੀ ਹੈ।
ਜਿੱਥੇ ਇਕ ਪਾਸੇ ਰਣਬੀਰ ਕਪੂਰ ਦੀ ਸ਼ਾਨਦਾਰ ਐਕਟਿੰਗ ਲਈ ਤਾਰੀਫਾਂ ਮਿਲ ਰਹੀਆਂ ਹਨ ਤਾਂ ਦੂਜੇ ਪਾਸੇ ਲੋਕ ਰਸ਼ਮਿਕਾ ਮੰਡਨਾ ਦੀ ਐਕਟਿੰਗ ਦਾ ਮਜ਼ਾਕ ਉਡਾ ਰਹੇ ਹਨ। ਦਰਅਸਲ, ਲੋਕ ਅਦਾਕਾਰਾ ਦੀ ਡਾਇਲਾਗ ਡਿਲੀਵਰੀ ਨੂੰ ਬਿਲਕੁਲ ਵੀ ਪਸੰਦ ਨਹੀਂ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ : –
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ
ਦੱਸ ਦੇਈਏ ਕਿ ਫਿਲਮ ‘ਚ ਰਸ਼ਮਿਕਾ ਰਣਬੀਰ ਕਪੂਰ ਦੀ ਪਤਨੀ ਦਾ ਕਿਰਦਾਰ ਨਿਭਾਅ ਰਹੀ ਹੈ। ਟ੍ਰੇਲਰ ਵਿੱਚ ਇੱਕ ਸੀਨ ਦੌਰਾਨ, ਉਹ ਰਣਬੀਰ ਨੂੰ ਕਹਿੰਦੀ ਹੈ ਕਿ ‘ਮੇਰੇ ਦਿਲ ਤੋਂ ਇੱਛਾ ਹੈ ਕਿ ਉਹ ਉਸ ਦਿਨ ਮਰ ਜਾਵੇ।’ ਦਰਸ਼ਕ ਰਸ਼ਮਿਕਾ ਮੰਡਾਨਾ ਨੇ ਜਿਸ ਤਰ੍ਹਾਂ ਨਾਲ ਆਪਣੇ ਡਾਇਲਾਗ ਬੋਲੇ ਹਨ, ਉਹ ਸਮਝ ਨਹੀਂ ਪਾ ਰਹੇ ਹਨ। ਇਹੀ ਕਾਰਨ ਹੈ ਕਿ ਹੁਣ ਸੋਸ਼ਲ ਮੀਡੀਆ ‘ਤੇ ਅਦਾਕਾਰਾ ਦੀ ਐਕਟਿੰਗ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ।